HOME ਬਲਾਕ ਸੰਮਤੀ ਅੱਪਰਾ ਜੋਨ ਨੰਬਰ-12 ਤੋਂ ਆਜਾਦ ਉਮੀਦਵਾਰ ਰਾਕੇਸ਼ ਘਈ (ਕੇਸ਼ੀ) ਸਰਾਫ਼...

ਬਲਾਕ ਸੰਮਤੀ ਅੱਪਰਾ ਜੋਨ ਨੰਬਰ-12 ਤੋਂ ਆਜਾਦ ਉਮੀਦਵਾਰ ਰਾਕੇਸ਼ ਘਈ (ਕੇਸ਼ੀ) ਸਰਾਫ਼ ਦੇ ਹੱਕ ‘ਚ ਨਿੱਤਰੇ ਕਈ ਆਗੂ

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਵਿਧਾਨ ਸਭਾ ਹਲਕਾ ਫਿਲੌਰ ‘ਚ ਪੈਂਦੇ ਬਹੁ ਚਰਚਿਤ ਕਸਬਾ ਅੱਪਰਾ ਤੋਂ ਬਲਾਕ ਸੰਮਤੀ ਤੋਂ ਆਜਾਦ ਉਮੀਦਵਾਰ ਦੇ ਹੱਕ ‘ਚ ਇੱਕ ਹੰਗਾਮੀ ਮੀਿੰਟਗ ਅੱਪਰਾ ਦੇ ਇੱਕ ਹੋਟਲ ”ਚ ਹੋਈ | ਇਸ ਮੌਕੇ ਅੱਪਰਾ ਦੇ ਕਈ ਉਮੀਦਵਾਰ ਹਾਜ਼ਰ ਹੋਏ, ਜੋ ਕਿ ਰਾਕੇਸ਼ ਘਈ (ਕੇਸ਼ੀ ਸਰਾਫ਼) ਦੇ ਹੱਕ ‘ਚ ਨਿੱਤ ਗਏ | ਇਸ ਮੌਕੇ ਭਾਜਪਾ ਆਗੂ ਮਨੀ ਰਾਮ ਠਾਕੁਰ, ਮੁਕੇਸ਼ ਦਾਦਰਾ, ਸ਼ਿਵ ਕੁਮਾਰ ਗੌਤਮ ਤੇ ਸਾਬਕਾ ਸਰਪੰਚ ਡੀ. ਐਰੀ ਨੇ ਕਿਹਾ ਕਿ ਰਾਕੇਸ਼ ਘਈ ਇੱਕ ਇਮਾਨਦਾਰ ਵਿਅਕਤੀ ਹਨ ਤੇ ਹਰ ਇੱਕ ਲੋੜਵੰਦ ਨਾਲ ਹਮੇਸ਼ਾ ਖੜੇ ਹਨ | ਉਨਾਂ ਵੋਟਰਾਂ ਨੂੰ  ਅਪੀਲ ਕੀਤੀ ਕਿ ਉਹ ਰਾਕੇਸ਼ ਘਈ ਦੇ ਹੱਕ ‘ਚ ਵੋਟ ਦਾ ਫੱਤਵਾ ਦੇਣ | ਇਸ ਮੌਕੇ ਰਾਕੇਸ਼ ਘਈ (ਕੇਸ਼ੀ ਸਰਾਫ਼) ਨੇ ਬੋਲਦਿਆਂ ਕਿਹਾ ਕਿ ਮੈਂ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਹਾਂ | ਮੈਂ ਵਾਅਦਿਆਂ ‘ਚ ਵਿਸ਼ਵਾਸ਼ ਨਹੀਂ ਰੱਖਦਾ ਬਲਕਿ ਕੰਮ ਕਰਨ ‘ਚ ਵਿਸ਼ਵਾਸ਼ ਰੱਖਦਾ ਹਾਂ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬੰਸੀ ਬਰਨਾਲਾ ਵਲੋਂ ”ਜਬਰ ਜੁਲਮ ” ਸ਼ਬਦ 10 ਦਸੰਬਰ ਨੂੰ ਵਰਲਵਾਈਡ ਹੋਵੇਗਾ ਰੀਲਿਜ਼
Next articleਗੀਤਕਾਰ ਤੇ ਗਾਇਕ ਕੁਲਵੀਰ ਲੱਲੀਆਂ ਆਪਣੇ ਨਵੇਂ ਗੀਤ ‘ਸ਼ਰੀਕ’ ਕਾਰਣ ਚਰਚਾ ‘ਚ