ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਲੈਡ ਪੂਲਿਗ ਪਾਲਸੀ ਦੇ ਵਿਰੋਧ ਨੂੰ ਲੈ ਕੇ ਬੀਕੇਯੂ ਪੰਜਾਬ ਇਕਾਈ ਜਲੰਧਰ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰੀ ਅਤੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਪਿੰਡ ਬਾਗੀ ਵਾਲ ਵਿਖੇ ਹੋਈ। ਮੀਟਿੰਗ ਦੌਰਾਨ ਅਲੱਗ – ਅਲੱਗ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਜ਼ਬਰਦਸਤੀ ਥੋਪੀ ਜਾ ਰਹੀ ਲੈਂਡ ਪੂਲਿਗ ਪਾਲਸੀ ਬਾਰੇ ਚਾਨਣਾ ਪਾਇਆ। ਇਸ ਮੌਕੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਕੇਯੂ ਪੰਜਾਬ ਵੱਲੋਂ ਲੈਡ ਪੂਲਿਗ ਪਾਲਸੀ ਦਾ ਪੰਜਾਬ ਭਰ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਬੀਕੇਯੂ ਪੰਜਾਬ ਜ਼ਿਲ੍ਹਾ ਜਲੰਧਰ ਦੀ ਅੱਜ ਮੀਟਿੰਗ ਸੱਦੀ ਗਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ 30 ਜੁਲਾਈ ਨੂੰ ਤਕਰੀਬਨ 9 ਵਜੇ ਸਵੇਰੇ ਕਿਸਾਨ ਟਰੈਕਟਰਾ ਦਾ ਵਿਸ਼ਾਲ ਕਾਫ਼ਲਾ ਲੈ ਕੇ ਬਾਗੀ ਵਾਲ ਤੋਂ ਨਕੋਦਰ ਵੱਲ ਚਲਣਗੇ ਅਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਵਿਚ ਹਿੱਸਾ ਲੈਣ ਗੇ । ਇਸ ਮੌਕੇ ਨਰਿੰਦਰ ਸਿੰਘ ਬਾਜਵਾ ਕੌਰ ਕਮੇਟੀ ਮੈਂਬਰ ਪੰਜਾਬ, ਲਖਵੀਰ ਸਿੰਘ ਗੋਬਿੰਦਪੁਰੀ ਜ਼ਿਲ੍ਹਾ ਪ੍ਰਧਾਨ ਜਲੰਧਰ, ਸੋਢੀ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਜਲੰਧਰ, ਮਹਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ ਨਕੋਦਰ, ਤਜਿੰਦਰਪਾਲ ਸਿੰਘ ਸਿੱਧੂ ਸਰਪੰਚ, ਇਕਬਾਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਬਲਵੰਤ ਸਿੰਘ ਜ਼ਿਲ੍ਹਾ ਖਜਾਨਚੀ, ਹਰਮਨ ਪ੍ਰੀਤ ਸਿੰਘ ਮੋਮੀ ਬਲਾਕ ਪ੍ਰਧਾਨ ਮਹਿਤਪੁਰ, ਮਹਿੰਦਰ ਸਿੰਘ ਬਲਾਕ ਪ੍ਰਧਾਨ ਨੂਰਮਹਿਲ, ਗੁਰਮੁਖ ਸਿੰਘ ਖੁਰਲਾ ਪੁਰ ਬਲਾਕ ਪ੍ਰਧਾਨ ਸ਼ਾਹਕੋਟ, ਗੁਰਚਰਨ ਸਿੰਘ ਖੈਹਿਰਾ ਸਰਪੰਚ,ਰਣਜੀਤ ਸਿੰਘ ਕੌਹਾੜ ਬਲਾਕ ਮੀਤ ਪ੍ਰਧਾਨ ਯੂਥ, ਸੰਤੋਖ ਸਿੰਘ ਬਲਾਕ ਮੀਤ ਪ੍ਰਧਾਨ, ਲਾਡੀ ਲਹੋਰੀਆ ਇਕਾਈ ਪ੍ਰਧਾਨ, ਪੂਰਨ ਸਿੰਘ, ਦਵਿੰਦਰ ਸਿੰਘ ਗੋਪੀ ਇਕਾਈ ਪ੍ਰਧਾਨ, ਜਸਕਰਨ ਸਿੰਘ ਪੰਚ, ਨਗਿੰਦਰ ਸਿੰਘ, ਪਰਮਜੀਤ ਸਿੰਘ, ਜਗਜੀਤ ਸਿੰਘ ਬਘੇਲਾ, ਕੁਲਵੰਤ ਸਿੰਘ, ਜਿੰਦਰ ਆਦਰਮਾਨ, ਸੁਖਬੀਰ ਸਿੰਘ, ਰਾਏਪੁਰ ਗੁਜਰਾਂ, ਮੰਗਾਂ ਰਾਪੁਰ, ਸੁਰਜੀਤ ਸਿੰਘ ਵੇਹਰਾ, ਬਲਵੰਤ ਸਿੰਘ ਬੂਟੇ ਦੀਆਂ ਛੰਨਾ, ਰਣਜੀਤ ਸਿੰਘ, ਨਿਰਮੋਹ ਸਿੰਘ, ਕਾਕਾ ਆਦਰਮਾਨ, ਲੱਖਾਂ ਸਿੰਘ, ਅਕਾਸ਼ ਦੀਪ ਸਿੰਘ,ਗਾਗੀ ਸੰਗੋਵਾਲ ਆਦਿ ਕਿਸਾਨ ਆਗੂ ਹਾਜ਼ਰ ਸਨ।
ਮਾਮਲਾ ਲੈਂਡ ਪੂਲਿਗ ਪਾਲਸੀ ਦਾ – ਬੀਕੇਯੂ ਪੰਜਾਬ ਇਕਾਈ ਜਲੰਧਰ ਦੀ ਹੰਗਾਮੀ ਮੀਟਿੰਗ ਬਾਗੀ ਵਾਲ ਵਿਖੇ ਹੋਈ 30 ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਮੁਕੰਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



