HOME ਰੱਖੜ ਪੁੰਨਿਆਂ ਦੇ ਸੰਬੰਧ ਵਿੱਚ ਤਲਵੰਡੀ ਚੌਧਰੀਆਂ ਵਿਖੇ ਪੰਜ ਰੋਜਾ ਧਾਰਮਿਕ ਸਮਾਗਮ...

ਰੱਖੜ ਪੁੰਨਿਆਂ ਦੇ ਸੰਬੰਧ ਵਿੱਚ ਤਲਵੰਡੀ ਚੌਧਰੀਆਂ ਵਿਖੇ ਪੰਜ ਰੋਜਾ ਧਾਰਮਿਕ ਸਮਾਗਮ 30 ਤੋਂ

ਓਂਕਾਰ ਸਿੰਘ ਜੋਸਨ
ਕਪੂਰਥਲਾ  (ਸਮਾਜ ਵੀਕਲੀ)  (ਕੌੜਾ)– ਗੁਰਦੁਆਰਾ ਬੇਬੇ ਨਾਨਕੀ ਜੀ ਖੂਹ ਸਾਹਿਬ ਪ੍ਰਬੰਧਕ ਕਮੇਟੀ (ਰਜਿ ) ਤਲਵੰਡੀ ਚੌਧਰੀਆਂ, ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਤਲਵੰਡੀ ਚੌਧਰੀਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰੱਖੜ ਪੁੰਨਿਆ  ਦੇ ਦਿਹਾੜੇ ਨੂੰ ਸਮਰਪਿਤ ਸਲਾਨਾ ਸਮਾਗਮ ਤਹਿਤ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਗੇ। ਜਿਨਾਂ ਦੇ ਭੋਗ ਦਿੱਤੇ ਸਮੇਂ ਅਨੁਸਾਰ ਪਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਬੇਬੇ ਨਾਨਕੀ ਜੀ ਖੂਹ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਓਂਕਾਰ ਸਿੰਘ ਜੋਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਜੁਲਾਈ ਦਿਨ ਬੁੱਧਵਾਰ ਨੂੰ ਸ਼੍ਰੀ ਅਖੰਡ ਪਾਠਾਂ ਅਖੰਡ ਦੀ ਪਹਿਲੀ ਲੜੀ ਆਰੰਭਤਾ 10 ਵਜੇ ਹੋਵੇਗੀ ਜਿਸ ਦੇ ਭੋਗ 1 ਅਗਸਤ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਅਖੰਡ ਪਾਠਾਂ ਦੀ ਦੂਜੀ ਲੜੀ ਦੀ ਆਰੰਭਤਾ ਇੱਕ ਅਗਸਤ ਦਿਨ ਸ਼ੁੱਕਰਵਾਰ ਸਵੇਰੇ 10.30 ਵਜੇ ਹੋਵੇਗੀ। ਜਿਸ ਦੇ ਭੋਗ ਤਿੰਨ ਅਗਸਤ ਦਿਨ ਐਤਵਾਰ ਨੂੰ ਪਾਏ ਜਾਣਗੇ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਧਾਰਮਿਕ ਸਮਾਗਮ ਸਜਾਏ ਜਾਣਗੇ। ਜਿਸ ਵਿੱਚ ਉੱਚ ਕੋਟੀ ਦੇ ਰਾਗੀ ਢਾਡੀ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ। ਸਮਾਗਮ ਵਿੱਚ ਸੰਤ ਬਾਬਾ ਜਗਤਾਰ ਸਿੰਘ, ਸੰਤ ਬਾਬਾ ਮਹਿੰਦਰ ਸਿੰਘ ਤਰਨ ਤਾਰਨ ਵਾਲੇ ਅਤੇ ਬਾਬਾ ਜੋਗਾ ਸਿੰਘ ਗੁਰਦੁਆਰਾ ਸ੍ਰੀ ਅੰਤਰਜਾਮਤਾ ਸੁਲਤਾਨਪੁਰ ਲੋਧੀ ਸਮਾਗਮ  ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ।ਪੰਜ ਰੋਜ਼ਾ ਧਾਰਮਿਕ ਸਮਾਗਮ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਮਲਾ ਲੈਂਡ ਪੂਲਿਗ ਪਾਲਸੀ ਦਾ – ਬੀਕੇਯੂ ਪੰਜਾਬ ਇਕਾਈ ਜਲੰਧਰ ਦੀ ਹੰਗਾਮੀ ਮੀਟਿੰਗ ਬਾਗੀ ਵਾਲ ਵਿਖੇ ਹੋਈ 30 ਦੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਮੁਕੰਮਲ
Next articleਰਾਜਸਥਾਨ ਹਾਈਕੋਰਟ ਸਿਵਲ ਜੱਜ ਦੀ ਭਰਤੀ ਲਈ ਗੁਰਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ- ਐਡਵੋਕੇਟ ਧਾਮੀ