*ਜੀ. ਆਰ ਪੀ ਰੇਲਵੇ ਥਾਣਾ ਸੂਰਤ (ਗੁਜਰਾਤ) ਦੀ ਪੁਲਿਸ ਟੀਮ ਹਰਮਨ ਸਿੰਘ ਦੇ ਜੱਦੀ ਪਿੰਡ ਮੋਂਰੋਂ ਵਿਖੇ ਪਹੁੰਚੀ
*ਹਰਮਨ ਸਿੰਘ ਆਪਣੇ ਨਾਨਕੇ ਪਿੰਡ ਸੂਰਤ ਵਿਖੇ ਪਿਛਲੇ ਤਿੰਨ ਸਾਲ ਤੋਂ ਕਰਦਾ ਸੀ ਕੰਮ*ਪੰਜਾਬ ਆਉਣ ਲਈ ਫੜੀ ਸੀ ਟ੍ਰੇਨ*ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਸਦੀ ਕੋਈ ਉੱਘ ਸੁੱਘ ਨਹੀਂ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਮੋਂਰੋਂ ਦਾ ਵਸਨੀਕ ਨੌਜਵਾਨ ਹਰਮਨ ਸਿੰਘ (31) ਜੋ ਕਿ ਲਗਭਗ ਤਿੰਨ ਸਾਲ ਪਹਿਲਾਂ ਆਪਣੇ ਨਾਨਕੇ ਪਿੰਡ ਸੂਰਤ ਵਿਖੇ ਕੰਮ ਕਰਨ ਗਿਆ ਸੀ ਤੇ ਬਿਮਾਰ ਹੋਣ ‘ਤੇ ਪਿੰਡ ਮੋਂਰੋਂ ਆਉਣ ਲਈ ਟ੍ਰੇਨ ‘ਚ ਬੈਠਾ ਪਰੰਤੂ ਉਹ ਅਜੇ ਤੱਕ ਵੀ ਪਿੰਡ ਮੋਂਰੋਂ ਵਿਖੇ ਨਹੀਂ ਪਹੁੰਚ ਸਕਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਮਨ ਸਿੰਘ ਨੇ ਮਾਮਾ ਨੰਬਰਦਾਰ ਬੂਟਾ ਸਿੰਘ ਮੋਂਰੋਂ ਨੇ ਦੱਸਿਆ ਕਿ ਹਰਮਨ ਸਿੰਘ ਤੇ ਉਸਦੀ ਮਾਤਾ ਮੇਰੇ ਕੋਲ ਪਿੰਡ ਮੋਂਰੋਂ ਵਿਖੇ ਹੀ ਰਹਿੰਦੇ ਸਨ | ਹਰਮਨ ਲਗਭਗ ਤਿੰਨ ਸਾਲ ਪਹਿਲਾਂ ਆਪਣੇ ਨਾਨਕੇ ਸੂਰਤ (ਗੁਜਰਾਤ) ਵਿਖੇ ਕ੍ਰੇਨ ਡਰਾਇਵਰ ਦਾ ਕੰਮ ਕਰਨ ਲਈ ਚਲਾ ਗਿਆ, ਜਦਕਿ ਉਸਦੀ ਮਾਤਾ ਤੇ ਮੇਰੀ ਭੈਣ ਮੇਰੇ ਘਰ ਪਿੰਡ ਮੋਂਰੋਂ ਵਿਖੇ ਹੀ ਰਹਿੰਦੀ ਹੈ | ਲਗਭਗ ਚਾਰ ਮਹੀਨੇ ਪਹਿਲਾਂ ਹਰਮਨ ਸਿੰਘ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੈਂ ਬਿਮਾਰ ਰਹਿੰਦਾ ਹਾਂ ਤੇ ਪੰਜਾਬ ਆਉਣ ਚਾਹੁੰਦਾ ਹਾਂ ਤਾਂ ਮੈਂ ਹਾਮੀ ਭਰਕੇ ਕਿਹਾ ਕਿ ਤੰੂ ਪੰਜਾਬ ਆ ਜਾ ਤੇ ਇੱਥੇ ਮੈਂ ਤੇਰਾ ਇਲਾਜ ਕਰਵਾ ਦੇਵਾਂਗਾ | ਉਸਨੇ ਕਿਹਾ ਕਿ ਮੈਂ ਟ੍ਰੇਨ ਫੜਨ ਲਈ ਸੂਰਤ ਰੇਲਵੇ ਸ਼ਟੇਸ਼ਨ ਜਾ ਰਿਹਾ ਹਾਂ | ਫਿਰ ਉਸਨੇ ਫੋਨ ਕਰਕੇ ਕਿਹਾ ਕਿ ਮੈਂ ਟ੍ਰੇਨ ‘ਚ ਬੈਠ ਗਿਆ ਹਾਂ | ਇਸ ਦੌਰਾਨ ਮੈਂ ਆਪਣੀ ਦੂਸਰੀ ਭੈਣ ਦੇ ਲੜਕੇ ਨੂੰ ਕਿਹਾ ਕਿ ਤੰੂ ਜਲੰਧਰ ਰੇਲਵੇ ਸ਼ਟੇਸ਼ਨ ਤੋਂ ਹਰਮਨ ਸਿੰਘ ਨੂੰ ਲੈ ਕੇ ਘਰ ਆ ਜਾਵੀਂ | ਇਸ ਦੌਰਾਨ ਹੀ ਹਰਮਨ ਸਿੰਘ ਦਾ ਫੋਨ ਬੰਦ ਹੋ ਗਿਆ | ਇਸ ਸਾਰੇ ਮਾਮਲੇ ਦੀ ਸੂਚਨਾ ਮੈਂ ਜੀ. ਆਰ. ਪੀ ਰੇਲਵੇ ਸ਼ਟੇਸ਼ਨ ਫਿਲੌਰ ਤੇ ਲੁਧਿਆਣਾ ਨੂੰ ਦਿੱਤੀ ਪਰੰਤੂ ਉਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ | ਨੰਬਰਦਾਰ ਬੂਟਾ ਸਿੰਘ ਨੇ ਅੱਗੇ ਦੱਸਿਆ ਕਿ ਮੈਂ ਉਕਤ ਸਾਰਾ ਮਾਮਲਾ ਉੱਘੇ ਸਮਾਜ ਸੇਵਕ ਵਿਨੋਦ ਕੁਮਾਰ ਭਾਰਦਵਾਜ, ਜੱਸੀ ਖੁਰਾਣਾ, ਬਾਬਾ ਦੀਪ ਸਿੰਘ ਫਾਊਾਡੇਸ਼ਨ ਲੁਧਿਆਣਾ ਤੇ ਗੁਰਮੀਤ ਸਿੰਘ ਗਰੇਵਾਲ ਭਾਕਿਯੂ ਆਗੂ ਦੇ ਧਿਆਨ ‘ਚ ਲਿਆਂਦਾ, ਜਿਨਾਂ ਨੇ ਉੱਦਮ ਕਰਦੇ ਹੋਏ ਇਹ ਸਾਰਾ ਗੁਜਰਾਤ ਸਰਕਾਰ ਦੇ ਵੱਖ ਵੱਖ ਅਧਿਕਾਰੀਆਂ ਤੇ ਜੀ. ਆਰ ਪੀ ਥਾਣਾ ਸੂਰਤ ਦੇ ਇਚਾਰਜ ਜੈ ਸੁੱਖ ਦੇ ਅੱਗੇ ਰੱਖਿਆ | ਵਿਭਾਗ ਦੇ ਹੁਕਮਾਂ ਅਨੁਸਾਰ ਥਾਣਾ ਸੂਰਤ ਵਲੋਂ ਏ. ਐਸ. ਆਈ ਮੈਡਮ ਮਨੀਸ਼ਾ ਤੇ ਮੈਡਮ ਪੂਜਾ ਦੀ ਇੱਕ ਟੀਮ ਨੇ ਅੱਜ ਪਿੰਡ ਮੋਂਰੋਂ ਦਾ ਦੌਰਾ ਕੀਤਾ | ਜੀ. ਆਰ ਪੀ ਰੇਲਵੇ ਥਾਣਾ ਸੂਰਤ ਦੀ ਇਸ ਟੀਮ ਨੇ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਬਿਆਨ ਕਮਲਬੱਧ ਕੀਤੇ | ਟੀਮ ਨੇ ਦੱਸਿਆ ਕਿ ਹਰਮਨ ਸਿੰਘ ਦਾ ਪਹਿਲਾਂ ਨੰਬਰ ਬੰਦ ਹੋ ਚੁੱਕਾ ਹੈ ਤੇ ਉਸਦੇ ਮੋਬਾਈਲ ਫੋਨ ਦੇ ਈ. ਐਮ ਆਈ ਨੰਬਰ ਦਾ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਜੋ ਉਸ ਮੋਬਾਈਲ ‘ਚ ਹੁਣ ਨੰਬਰ ਚੱਲ ਰਿਹਾ ਹੈ, ਉਸਦਾ ਅਡਰੈਸ ਪਾਣੀਪਤ ਹਰਿਆਣਾ ਦਾ ਹੈ ਤੇ ਉਸ ਦੀ ਲੋਕੇਸ਼ਨ ਅੰਮਿ੍ਤਸਰ ਦੀ ਆ ਰਹੀ ਹੈ | ਜਾਂਚ ਟੀਮ ਨੇ ਅੱਗੇ ਕਿਹਾ ਕਿ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪ੍ਰਾਪਤ ਲੋਕੇਸ਼ਨ ‘ਤੇ ਦਬਿਸ਼ ਕੀਤੀ ਜਾਵੇਗੀ | ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਵੀ ਕਿਹਾ ਕਿ ਹੁਣ ਉਨਾਂ ਨੂੰ ਵੀ ਆਸ ਹੋ ਗਈ ਹੈ ਕਿ ਸਾਡਾ ਪੁੱਤਰ ਸਾਨੂੰ ਮਿਲ ਜਾਵੇਗਾ |
https://play.google.com/store/apps/details?id=in.yourhost.samajweekly



