ਜਿਹੜੀ ਬੱਸ ਦੀ ਵੀਡੀਓ ਹੋਈ ਸੀ ਵਾਇਰਲ ਪੁਲਿਸ ਨੇ ਕੀਤਾ ਚਲਾਨ

ਖੰਨਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ  :-ਪਿਛਲੇ ਦਿਨੀ ਮੌਸਮ ਦੀ ਖਰਾਬੀ ਕਾਰਨ ਧੂੰਆਂ ਧੰਦ ਸਭ ਪਾਸੇ ਹੀ ਫੈਲੇ ਰਹੇ ਸੜਕਾਂ ਉੱਤੇ ਲੋਕਾਂ ਨੂੰ ਚੱਲਣਾ ਵੀ ਔਖਾ ਹੋ ਗਿਆ ਸੀ ਇਸੇ ਧੁੰਦ ਦੇ ਵਿੱਚ ਇੱਕ ਪ੍ਰਾਈਵੇਟ ਬੱਸ ਦੀ ਵੀਡੀਓ ਵਾਇਰਲ ਹੁੰਦੀ ਹੈ ਇਹ ਬਸ ਖੰਨਾ ਤੋਂ ਮਾਛੀਵਾੜਾ ਵੱਲ ਨੂੰ ਜਾ ਰਹੀ ਸੀ ਤੇ ਇਸ ਦੇ ਉੱਪਰ ਸਵਾਰੀਆਂ ਬਿਠਾਈਆਂ ਹੋਈਆਂ ਸਨ। ਇਸ ਮੌਕੇ ਕਿਸੇ ਕਾਰ ਸਵਾਰ ਵੱਲੋਂ ਇਸ ਬੱਸ ਦੀ ਓਵਰਲੋਡ ਕਹਿ ਕੇ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ। ਸੋਸ਼ਲ ਮੀਡੀਆ ਉੱਪਰ ਚੱਲੀ ਇਸ ਵੀਡੀਓ ਉਤੇ ਖੰਨਾ ਪੁਲਿਸ ਦੀ ਨਿਗਾ ਪੈ ਗਈ ਤੇ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਇਸ ਓਵਰਲੋਡ ਬੱਸ ਦੀ ਵੀਡੀਓ ਦੇਖਣ ਤੋਂ ਬਾਅਦ ਇਸ ਬੱਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤੇ ਅਖੀਰ ਨੂੰ ਅੱਜ ਇਸ ਪ੍ਰਾਈਵੇਟ ਬੱਸ ਦਾ ਪੁਲਿਸ ਨੇ ਚਲਾਨ ਕਰ ਦਿੱਤਾ ਹੈ। ਇੱਥੇ ਬਣਨ ਯੋਗ ਹੈ ਕਿ ਕਈ ਵਾਰ ਆਪਣੀ ਮੰਜ਼ਿਲ ਉੱਤੇ ਜਾਣ ਲਈ ਸਵਾਰੀਆਂ ਵੱਧ ਜਾਂਦੀਆਂ ਹਨ ਅਤੇ ਮਜਬੂਰਨ ਬੱਸ ਵਾਲਿਆਂ ਨੂੰ ਛੱਤ ਉੱਪਰ ਬਿਠਾਉਣੀ ਪੈ ਜਾਂਦੀਆਂ ਹਨ ਤੇ ਹੁਣ ਇਸ ਬੱਸ ਦਾ ਖੰਨਾਂ ਪੁਲਿਸ ਨੇ ਓਵਰਲੋਡ ਦਾ ਚਲਾਨ ਕੱਟਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਬ ਇੰਸਪੈਕਟਰ ਨਿਰਮਲ ਸਿੰਘ ਨੇ ਪੁਲਿਸ ਚੌਂਕੀ ਅੱਪਰਾ ਦਾ ਚਾਰਜ ਸੰਭਾਲਿਆ
Next articleਕੈਨੇਡੀਅਨ ਸਰਕਾਰ ਬੈਕਫੁੱਟ ‘ਤੇ, ਹੁਣ ਟਰੂਡੋ ਨੇ ਕਿਹਾ- ਸਾਡੇ ਕੋਲ PM ਮੋਦੀ ‘ਤੇ ਲੱਗੇ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ।