(ਸਮਾਜ ਵੀਕਲੀ)
ਚੱਲ ਹੁਣ ਤੀਰਥ ਨ੍ਹਾਵਣ ਚੱਲੀਏ,,,
ਪਾਪਾਂ ਦੀ ਪੰਡ ਲਾਹਵਣ ਚੱਲੀਏ।।
ਬਹੁਤ ਹੋ ਗੀਆਂ ਦਗੇਬਾਜੀਆਂ,,,,
ਕੁਸ਼ ਤਾਂ ਵਫਾ ਕਮਾਵਣ ਚੱਲੀਏ ।।
ਅਜਨਬੀ ਰਾਹਾਂ ਬਿਖੜੇ ਪੈਂਡੇ,,,,
ਜਿੰਦ ਦਾ ਪੰਧ ਮੁਕਾਵਣ ਚੱਲੀਏ ।।
ਸੋਗ, ਬ੍ਰਿਹਾ ਸਭ ਪਿੱਛੇ ਛੱਡ ਕੇ,,,
ਹਾਸੀਆਂ ਖੇਡੀਆਂ ਪਾਵਣ ਚੱਲੀਏ ।।
ਬਹੁਤ ਚਿਰ ਹੋਇਆ ਨ੍ਹੇਰਾ ਢੋ ਦਿਆਂ,
ਸੂਰਜ ਨਵਾਂ ਚੜ੍ਹਾਵਣ ਚੱਲੀਏ।।
ਛੱਡ ਵੀ ਦੇ ਹੁਣ ਵਿਹਲਾ ਖਾਣਾ
ਹੱਥੀਂ ਕਿਰਤ ਕਮਾਵਣ ਚੱਲੀਏ।।
ਨਿੱਜ ਭਾਵਨਾ ਕੱਢ ਕੇ ਦਿਲ ਚੋਂ
ਦੇਸ਼ ਲੇਖੇ ਜਿੰਦ ਲਾਵਣ ਚੱਲੀਏ।।
ਚੱਲ ਹੁਣ ਤੀਰਥ ਨ੍ਹਾਵਣ ਚੱਲੀਏ,,।।
ਪਾਪਾਂ ਦੀ ਪੰਡ ਲਾਹਵਣ ਚੱਲੀਏ,,।।
ਕਪਿਲ ਦੇਵ ਬੈਲੇ
9464428531
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly