ਸਕੂਲ ਵਿੱਚ ਪੂਰੀ ਸ਼ਰਧਾ ਨਾਲ ਮਨਾਇਆ ਗਿਆ ਸ਼੍ਰੀ ਇਲਮ ਚੰਦ ਸ਼ਰਮਾ ਜੀ ਦਾ ਜਨਮ ਦਿਨ

ਜਲੰਧਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)– ਅੱਜ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਿੱਚ ਸਕੂਲ ਮੁੱਖੀ ਗੁਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਹੇਠ , ਸ਼੍ਰੀ ਇਲਮ ਚੰਦ ਸ਼ਰਮਾ ਜੀ ਦਾ ਜਨਮ ਦਿਨ ਮਨਾਇਆ ਗਿਆ । ਸਵੇਰ ਦੀ ਪ੍ਰਾਥਨਾ ਤੋਂ ਬਾਦ ਸਕੂਲ ਮੁੱਖੀ ਅਤੇ ਸਮੂਹ ਸਟਾਫ ਵਲੋਂ ਸ਼੍ਰੀ ਇਲਮ ਚੰਦ ਸ਼ਰਮਾ ਜੀ ਨੂੰ ਫੁੱਲ ਅਰਪਿਤ ਕੀਤੇ ਗਏ । ਸ਼੍ਰੀ ਇਲਮ ਚੰਦ ਸ਼ਰਮਾ ਜੀ ਦੇ ਜੀਵਨ ਨਾਲ ਸਬੰਧਿਤ ਬੱਚਿਆਂ ਦੇ ਡਰਾਇੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ । ਬੱਚਿਆਂ ਨੇ ਪੂਰੇ ਉਤਸਾਹ ਨਾਲ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ , ਬੱਚਿਆਂ ਵਲੋਂ ਸ਼੍ਰੀ ਇਲਮ ਚੰਦ ਸ਼ਰਮਾ ਜੀ ਦੇ ਬਹੁਤ ਹੀ ਸੁੰਦਰ -ਸੁੰਦਰ ਚਿਤੱਰ ਬਣਾਏ ਗਏ ਅਤੇ ਉਹਨਾਂ ਦੇ ਜੀਵਨ ਬਾਰੇ ਦੱਸਿਆ ਗਿਆ ।

ਅੰਤ ਵਿੱਚ ਸਕੂਲ ਮੁੱਖੀ ਵਲੋਂ ਸ਼੍ਰੀ ਇਲਮ ਚੰਦ ਸ਼ਰਮਾ ਜੀ ਦੇ ਜੀਵਨ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਇਲਮ ਚੰਦ ਸ਼ਰਮਾ ਜੀ ਦੇ ਆਪਣੀ ਕੋਈ ਸੰਤਾਨ ਨਹੀਂ ਸੀ, ਉਹਨਾਂ ਦੀ ਦਿਲੀ ਇੱਛਾ ਸੀ ਕਿ ਇਸ ਜਗ੍ਹਾ ਉਪਰ ਬਚਿਆਂ ਦੀ ਚਹਿਲ – ਪਹਿਲ ਹੋਵੇ , ਇਸ ਲਈ ਉਹਨਾਂ ਇਹ ਜ਼ਮੀਨ ਸਕੂਲ ਖੋਲਣ ਲਈ ਦਾਨ ਦਿੱਤੀ । । ਸ਼ਿਸ਼ੂ ਵਾਟਿਕਾ ਅਧਿਆਪਕ ਸਾਹਿਬਾਨ ਵਲੋਂ ਛੋਟੇ ਬੱਚਿਆਂ ਨੂੰ ਸ਼੍ਰੀ ਇਲਮ ਚੰਦ ਸ਼ਰਮਾ ਜੀ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਫ਼ਲਦਾਰ ਬੂਟੇ ਲਗਾਏ ਗਏ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਇਆ ਦਾ ਲਾਲਚ
Next articleਭੁਪਿੰਦਰ ਕੌਰ ਵੱਲੋਂ ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਵਜੋਂ ਅਹੁਦਾ ਸੰਭਾਲਣ ਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ