ਆਰ ਸੀ ਐਫ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਸਾਡਾ ਵਿਰਸਾ, ਸਾਡਾ ਪ੍ਰੀਵਾਰ” ਵਿਸ਼ੇ ਤੇ ਕਰਵਾਈ ਵਿਸ਼ੇਸ਼ ਪ੍ਰਤੀਯੋਗਤਾ

ਕਪੂਰਥਲਾ (ਕੌੜਾ)- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਆਰ ਸੀ ਐਫ ਵਿਖੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ ਪ੍ਰਚਾਰਕਾਂ ਨੇ ਗੁਰ ਉਪਦੇਸ਼ ਦੀ ਸਾਂਝ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਰਾਗੀ ਜਥੇ ਬਲਦੇਵ ਸਿੰਘ ਬਲੰਦ ਪੁਰੀ , ਕਥਾ ਵਾਚਕ ਹਰਜੀਤ ਸਿੰਘ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਅਤੇ ਢਾਡੀ ਜੱਥਾ ਰਛਪਾਲ ਸਿੰਘ ਪਮਾਲ ਨੇ ਹਾਜ਼ਰੀ ਭਰੀ। ਇਸ ਦੌਰਾਨ ਮੁੱਖ ਤੌਰ ਤੇ ਪਹੁੰਚੇ ਅਸ਼ੇਸ਼ ਅਗਰਵਾਲ ਜਨਰਲ ਮੈਨੇਜਰ ਆਰ ਸੀ ਐਫ , ਤੇ ਹੋਰ ਅਧਿਕਾਰੀਆਂ ਤੇ ਆਏ ਹੋਏ ਮਹਿਮਾਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਇਸ ਦੌਰਾਨ ਸਾਡਾ ਵਿਰਸਾ ਸਾਡਾ ਪ੍ਰੀਵਾਰ ਵਿਸ਼ੇ ਤੇ ਕਰਵਾਈ ਪ੍ਰਤੀਯੋਗਤਾ ਵਿਚ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ । ਲੰਗਰ ਦਲ, ਜੋੜਾਂ ਦਲ ਅਤੇ ਸਿੱਖ ਸੰਸਥਾਵਾਂ ਨੇ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ ਆਈਆਂ ਸੰਗਤਾਂ ਦਾ ਭਾਈ ਜਗੀਰ ਸਿੰਘ ਨੇ ਧੰਨਵਾਦ ਕੀਤਾ ।ਇਸ ਦੌਰਾਨ ਭਾਈ ਉਜਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆ ਨੁੰ ਸਿੱਖ ਸਿਧਾਂਤਾਂ ਨਾਲ ਜੋੜਨ ਦਾ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ । ਦਲਜੀਤ ਸਿੰਘ ,ਪਰਮਿੰਦਰ ਸਿੰਘ ਅਕਾਊਂਟ ਅਧਿਕਾਰੀ, ਹਰਦੇਵ ਸਿੰਘ, ਤਰਸੇਮ ਸਿੰਘ, ਜਗਜੀਤ ਸਿੰਘ, ਰਤਨ ਸਿੰਘ, ਜਗਤਾਰ ਸਿੰਘ ਜੱਗਾ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ, ਬਲਤੇਜ ਪੁਰੀ, ਪੰਡਿਤ ਰਮੇਸ਼ਵਰ , ਦਲਜੀਤ ਸਿੰਘ, ਮਹਿੰਦਰ ਸਿੰਘ , ਹਰਪਾਲ ਸਿੰਘ, ਅਮਰੀਕ ਸਿੰਘ, ਰਜਿੰਦਰ ਸਿੰਘ, ਗੁਰਦਿਆਲ ਸਿੰਘ, ਮਨਦੀਪ ਸਿੰਘ, ਖੁਸ਼ਵਿੰਦਰ ਸਿੰਘ, ਮਨਮੋਹਨ ਸਿੰਘ,                                                   ਚਰਨਜੀਤ ਸਿੰਘ, ਦੀਪ ਲੈਬ ਗੇਟ ਨੰ-2 ਵਾਲਿਆਂ ਨੇ ਸ਼ੂਗਰ ਦੇ ਰੋਗੀਆਂ ਦੇ ਫ੍ਰੀ ਟੈਸਟ ਕਰਕੇ ਸੇਵਾ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਲਈ ਰਾਜਨੀਤਕ ਪਾਰਟੀਆਂ ਵੱਲੋਂ ਸੇਵਾ ਦੇ ਭਰੇ ਟੋਕਰੇ-
Next articleवजीर-ए-आलम डरता है ..