(ਸਮਾਜ ਵੀਕਲੀ)
ਰੰਗ ਬਰੰਗੇ ਸੋਹਣੇ ਪੰਛੀ
ਲੱਗਦੇ ਬੜੇ ਪਿਆਰੇ
ਏਨਾਂ ਦੀਆਂ ਨੇ ਖੂਬਸੂਰਤ ਆਵਾਜਾਂ
ਦਿਲ ਨੂੰ ਚੈਨ ਨੇ ਦਿੰਦੇ ਸਾਰੇ
ਉੱਡਣ ਆਕਾਸ਼ ਬੈਠਣ ਦਰੱਖਤਾਂ
ਦਾਣਾ ਦਾਣਾ ਚੁਗਦੇ ਨੇ
ਪਿਆਰ ਮੁਹੱਬਤ ਤੇ ਸਿਦਕ ਸੁਨੇਹੇ
ਮਨੁੱਖਾਂ ਨੂੰ ਵੀ ਦੱਸਦੇ ਨੇ
ਆਓ ਮਿਲ ਕੇ ਕਰੀਏ ਸਤਿਕਾਰ
ਦਿਲ ਵਿੱਚ ਏਨ੍ਹਾ ਲਈ ਰੱਖੀਏ ਪਿਆਰ
ਐਵੇਂ ਨਾ ਜੱਗੀ ਫਾਹੀਆਂ ਲਾਈਏ
ਫੜ ਪਿੰਜਰੇ ਵਿੱਚ ਕਦੇ ਨਾ ਪਾਈਏ
ਜਗਵਿੰਦਰ ਸਿੰਘ ਜੱਗੀ
ਡੁਮਾਣਾ ਲੋਹੀਆਂ ਖਾਸ ਜਲੰਧਰ
8872313705
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly