ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦਾ ਸਨਮਾਨ ਕੀਤਾ

ਧੂਰੀ (ਸਮਾਜ ਵੀਕਲੀ)- ਜਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਵਿੱਚ ਪੈਂਦੇ ਪਿੰਡ ਰਜਿੰਦਰਾ ਪੁਰੀ (ਰੰਚਣਾਂ) ਦੀ ਯੂਥ ਸਪੋਰਟਸ ਕਲੱਬ (ਰਜਿ 🙂 ਦੇ ਮੈਂਬਰਾਂ ਵੱਲੋਂ ਆਪਣੇ ਕਲੱਬ ਦੇ ਸਰਪ੍ਰਸਤ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਧਾਨ ਮੂਲ ਚੰਦ ਸ਼ਰਮਾ ਦਾ ਜਨਮਦਿਨ ਬੜੀ ਧੂਮ ਧਾਮ ਨਾਲ਼ ਮਨਾਇਆ ਗਿਆ । ਕੇਕ ਕੱਟਣ ਅਤੇ ਚਾਹ ਪਾਰਟੀ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ : ) ਦੇ ਮੀਤ ਪ੍ਰਧਾਨ ਵਜੋਂ ਚੁਣੇ ਜਾਣ ਕਾਰਨ ਉਨ੍ਹਾਂ ਨੂੰ “ਪਿੰਡ ਦਾ ਮਾਣ ਐਵਾਰਡ” ਨਾਲ਼ ਸਨਮਾਨਿਤ ਵੀ ਕੀਤਾ ਗਿਆ ।

ਕਲੱਬ ਦੇ ਪ੍ਧਾਨ ਹਰਬੰਸ ਦਾਸ ਬਾਵਾ ਅਤੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਜਨਮ ਦਿਵਸ ਅਤੇ ਚੋਣ ਦੀ ਦੂਹਰੀ ਵਧਾਈ ਦਿੰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਤੰਦਰੁਸਤੀ ਭਰੀ ਲੰਮੀ ਉਮਰ ਦੀਆਂ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ ।

ਮੂਲ ਚੰਦ ਸ਼ਰਮਾ ਨੇ ਸਮੁੱਚੇ ਕਲੱਬ ਮੈਂਬਰਾਂ ਤੋਂ ਇਲਾਵਾ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕੀਤਾ ਅਤੇ ਨਾਲ਼ ਹੀ ਕਲੱਬ ਲਈ ਬਣਦਾ ਯੋਗਦਾਨ ਦਿੰਦੇ ਰਹਿਣ ਦਾ ਵਾਅਦਾ ਵੀ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਕੁਮਾਰ ਕਾਕਾ, ਕਿ੍ਸ਼ਨ ਚੰਦ, ਅਮਨਦੀਪ ਮੌੜ , ਕਰਨਵੀਰ ਸ਼ਰਮਾ , ਸੋਹਣ ਸ਼ਰਮਾ, ਸੁਰਿੰਦਰ ਕੁਮਾਰ ਭਾਰਦਵਾਜ, ਕਰਮ ਚੰਦ ਸ਼ਰਮਾ, ਹਰੀ ਰਾਮ ਸ਼ਰਮਾ, ਰਛਪਾਲ ਮਿੱਠੂ, ਸਰਬਜੀਤ ਸਿੰਘ, ਜਗਮੀਤ ਕੁਮਾਰ ਜੱਗੀ, ਸਿੰਦਰ ਪਾਲ, ਇਬਰਾਹੀਮ ਖ਼ਾਨ, ਮਨਦੀਪ ਸਿੰਘ ਗੋਲਡੀ, ਦੇਵੀ ਮੰਦਰ ਦੇ ਮੁੱਖ ਸੇਵਾਦਾਰ ਅਤੇ ਛੋਟੇ ਬੱਚੇ ਵੀ ਸ਼ਾਮਲ ਸਨ ।

Previous articleਬੁੱਧ ਵਿਹਾਰ ਸਿਧਾਰਥ ਨਗਰ ਵਿਖੇ 68ਵਾਂ ਧੱਮ ਚੱਕਰ ਪਰਿਵਰਤਨ ਦਿਵਸ ਮਨਾਇਆ ਗਿਆ…ਹਰਮੇਸ਼ ਜੱਸਲ
Next articleA fusion of flavour, artistry, and heritage