ਬਿਨਿੰਗ ਭਰਾਵਾਂ ਨੇ ਆਪਣੇ ਪਿਤਾ ਸਵ: ਅਜੀਤ ਸਿੰਘ ਬਿਨਿੰਗ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਪਿੰਡ ਝੰਡੇਰ ਕਲਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੈੱਡ ਫਰੀ ਕਰਵਾਇਆ

ਫੋਟੋ ਕੈਪਸ਼ਨ : ਪਿੰਡ ਝੰਡੇਰ ਕਲਾਂ ਲਈ ਫਰੀ ਬੈੱਡ ਸੇਵਾ ਕਰਨ ਵਾਲੇ ਦਾਨੀ ਪਰਿਵਾਰ ਨੂੰ ਯਾਦ ਚਿੰਨ੍ਹ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ, ਜਗਜੀਤ ਸਿੰਘ ਸੋਢੀ ਮੀਤ ਸਕੱਤਰ ਅਤੇ ਹੋਰ ਪਤਵੰਤੇ

ਬੰਗਾ :(ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪੰਜਾਬੀ ਆਪਣੇ ਮਾਪਿਆਂ ਦੇ ਮਾਣ-ਸਤਿਕਾਰ ਵਿਚ ਲੋਕ ਭਲਾਈ ਦੇ ਅਨੇਕਾਂ ਸਮਾਜ ਸੇਵੀ ਕਾਰਜ ਕਰਦੇ ਹਨ, ਜਿਸ ਦੀ ਨਿਵੇਕਲੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ ਪਿੰਡ ਝੰਡੇਰ ਕਲਾਂ ਦੇ ਜੰਮਪਲ ਭਰਾਵਾਂ ਅਵਤਾਰ ਸਿੰਘ ਬਿਨਿੰਗ ਯੂ. ਕੇ. ਅਤੇ ਅਮਰੀਕ ਸਿੰਘ ਬਿਨਿੰਗ ਕਨੈਡਾ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਸਵ: ਅਜੀਤ ਸਿੰਘ ਬਿਨਿੰਗ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਆਪਣੇ ਜੱਦੀ ਪਿੰਡ ਝੰਡੇਰ ਕਲਾਂ ਦੇ ਲੋੜਵੰਦਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਕ ਬੈੱਡ ਫਰੀ ਕਰਵਾਇਆ । ਇਸ ਕਾਰਜ ਲਈ ਬਿਨਿੰਗ ਭਰਾਵਾਂ ਨੇ ਆਪ ਢਾਹਾਂ ਕਲੇਰਾਂ ਹਸਪਤਾਲ ਵਿਖੇ ਪੁੱਜ ਕੇ ਪਿੰਡ ਝੰਡੇਰਾਂ ਕਲਾਂ ਦੇ ਲੋੜਵੰਦ ਮਰੀਜ਼ਾਂ ਲਈ ਬੈੱਡ ਫਰੀ ਕਰਵਾਉਣ ਲਈ ਢਾਈ ਲੱਖ ਰੁਪਏ ਦੀ ਰਾਸ਼ੀ ਹਸਪਤਾਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਭੇਟ ਕੀਤੀ। ਇਸ ਮੌਕੇ ਅਵਤਾਰ ਸਿੰਘ ਬਿਨਿੰਗ ਯੂ ਕੇ ਅਤੇ ਅਮਰੀਕ ਸਿੰਘ ਬਿਨਿੰਗ ਕੈਨੇਡਾ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਲੀ ਵਧੀਆ ਮੈਡੀਕਲ ਸੰਸਥਾ ਹੈ । ਇਸ ਲਈ ਉਹਨਾਂ ਨੇ ਆਪਣੇ ਪਿੰਡ ਝੰਡੇਰ ਕਲਾਂ ਦੇ ਵਾਸੀਆਂ ਲਈ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੈੱਡ ਫਰੀ ਕਰਵਾਇਆ ਹੈ । ਉਹਨਾਂ ਨੇ ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਦੀ ਅਗਵਾਈ ਵਿਚ ਟਰੱਸਟ ਵੱਲੋਂ ਢਾਹਾਂ ਕਲੇਰਾਂ ਚਲਾਏ ਜਾ ਰਹੇ ਵੱਖ ਵੱਖ ਮੈਡੀਕਲ ਅਤੇ ਵਿਦਿਅਕ ਸੇਵਾ ਕਾਰਜਾਂ ਦੀ ਵੀ ਭਰਪੂਰ ਸ਼ਾਲਾਘਾ ਕੀਤੀ।
ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਕਿਹਾ ਕਿ ਬਿਨਿੰਗ ਭਰਾਵਾਂ ਨੇ ਆਪਣੇ ਪਿਤਾ ਜੀ ਸਵ: ਅਜੀਤ ਸਿੰਘ ਬਿਨਿੰਗ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਦੀਵੀ ਕਰਦੇ ਹੋਏ ਪਿੰਡ ਝੰਡੇਰ ਕਲਾਂ ਵਾਸੀਆਂ ਲਈ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ 100 ਬੈਡਾਂ ਵਾਲੇ ਮਲਟੀਸ਼ਪੈਸ਼ਲਿਟੀ ਹਸਪਤਾਲ ਵਿਖੇ ਬੈੱਡ ਫਰੀ ਕਰਵਾਕੇ ਨਿਸ਼ਕਾਮ ਲੋਕ ਭਲਾਈ ਵਾਲਾ ਨੇਕ ਕਾਰਜ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਚ ਇਲਾਕੇ ਦੇ 85 ਪਿੰਡਾਂ ਦੇ ਦਾਨੀ ਪਰਿਵਾਰਾਂ ਵੱਲੋਂ ਆਪਣੇ-ਆਪਣੇ ਪਿੰਡ ਵਾਸੀਆਂ ਲਈ ਬੈੱਡ ਫਰੀ ਕਰਵਾਏ ਹੋਏ ਹਨ, ਜਿਸ ਦਾ ਲਾਭ ਉਹਨਾਂ ਪਿੰਡਾਂ ਦੇ ਵਾਸੀ ਨਿਰੰਤਰ ਪ੍ਰਾਪਤ ਕਰ ਰਹੇ ਹਨ । ਸ. ਢਾਹਾਂ ਨੇ ਦਾਨੀ ਭਰਾਵਾਂ ਦਾ ਹਾਰਦਿਕ ਧੰਨਵਾਦ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਨੂੰ ਮਿਲਦੀਆਂ ਮੈਡੀਕਲ ਸੇਵਾਵਾਂ ਬਾਰੇ ਜਾਣਕਾਰੀ ਵੀ ਦਿੱਤੀ । ਉਹਨਾਂ ਸਮੂਹ ਹਸਪਤਾਲ ਪ੍ਰਬੰਧਕਾਂ ਵੱਲੋਂ ਅਵਤਾਰ ਸਿੰਘ ਬਿਨਿੰਗ ਯੂ ਕੇ ਅਤੇ ਅਮਰੀਕ ਸਿੰਘ ਬਿਨਿੰਗ ਕੈਨੇਡਾ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਭਾਈ ਜੋਗਾ ਸਿੰਘ, ਕੰਵਲਜੀਤ ਸਿੰਘ ਸੋਢੀ, ਮਨਵੀਰ ਸਿੰਘ ਢਾਹਾਂ ਕੈਨੇਡਾ, ਕਮਲਜੀਤ ਸਿੰਘ ਅਕਾਊਟੈਂਟ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਕਿਸਾਨਾਂ ਤੇ ਕੀਤੇ ਤਸ਼ੱਦਦ ਅਤੇ ਧੱਕੇਸ਼ਾਹੀ ਦੇ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ
Next articleਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਮਨਾਇਆ ਗਿਆ