HOME 4 ਮਾਰਚ ਦੇ ਮੁਹਾਲੀ ਧਰਨੇ ਸਬੰਧੀ ਕਾਮਿਆਂ ਦੀ ਤਿਆਰੀ ਮੀਟਿੰਗ ਹੋਈ

4 ਮਾਰਚ ਦੇ ਮੁਹਾਲੀ ਧਰਨੇ ਸਬੰਧੀ ਕਾਮਿਆਂ ਦੀ ਤਿਆਰੀ ਮੀਟਿੰਗ ਹੋਈ

1

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) 4 ਮਾਰਚ ਨੂੰ ਉਸਾਰੀ ਮਿਸਤਰੀ ਮਜਦੂਰ ਯੂਨੀਅਨ(ਇਫਟੂ ) ਵੱਲੋਂ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਮੁਹਾਲੀ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਵਜੋਂ ਪਿੰਡ ਮਾਈਦਿੱਤਾ ਵਿਖੇ ਉਸਾਰੀ ਮਜਦੂਰਾਂ ਦੀ ਮੀਟਿੰਗ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਮਜਦੂਰ ਵਰਗ ਨੂੰ ਆਪਣੀਆਂ ਸਮੱਸਿਆਵਾਂ ਲਈ ਇਕੱਠੇ ਹੋਕੇ ਸੰਘਰਸ਼ ਕਰਨ ਦੀ ਲੋੜ ਹੈ।ਕੇਂਦਰ ਸਰਕਾਰ ਮਜਦੂਰਾਂ ਦੇ ਹਿੱਤੂ ਕਾਨੂੰਨਾਂ ਨੂੰ ਖਤਮ ਕਰਕੇ ਉਹਨਾਂ ਦੀ ਥਾਂ ਮਜਦੂਰ ਵਿਰੋਧੀ ਚਾਰ ਕਿਰਤ ਕੋਡ ਲੈਕੇ ਆਉਣ ਦੀ ਤਿਆਰੀ ਕਰ ਰਹੀ ਹੈ ਜੋ ਕਿਰਤੀਆਂ ਦੇ ਹੱਕਾਂ ਨੂੰ ਖਤਮ ਕਰ ਦੇਣਗੇ। ਅਜਿਹੇ ਸਮੇਂ ਵਿੱਚ ਮਜਦੂਰ ਵਰਗ ਦੀਆਂ ਜਿੰਮੇਵਾਰੀਆਂ ਹੋਰ ਵੀ ਵੱਧ ਜਾਂਦੀਆਂ ਹਨ।ਉਹਨਾਂ ਉਸਾਰੀ ਮਜਦੂਰਾਂ ਨੂੰ ਬੇਨਤੀ ਕੀਤੀ ਕਿ ਉਹ 4 ਮਾਰਚ ਨੂੰ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਮੁਹਾਲੀ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਬਰਵੀਂ ਸ਼ਮੂਲੀਅਤ ਕਰਨ।ਉਸਾਰੀ ਕਾਮਿਆਂ ਨੇ ਕਿਹਾ ਕਿ ਉਹ ਇਸ ਧਰਨੇ ਵਿੱਚ ਭਰਵੀਂ ਹਾਜ਼ਰੀ ਭਰਨਗੇ। ਇਸ ਮੌਕੇ ਜੀਵਨ ਲਾਲ ਮਾਈਦਿੱਤਾ, ਸ਼ਮਸ਼ੇਰ ਸਿੰਘ ਮਹਿਮੂਦ ਪੁਰ, ਅਸ਼ਵਨੀ ਕੁਮਾਰ ਮਹਿਮੂਦ ਪੁਰ, ਕੇਸਰ ਰਾਮ ਮਹਿਮੂਦ ਪੁਰ, ਹਰਪ੍ਰੀਤ ਮਹਿਮੂਦ ਪੁਰ, ਰਮਨ ਕੁਮਾਰ ਮਹਿਮੂਦ ਪੁਰ, ਲਖਵੀਰ ਚੰਦ ਮਹਿਮੂਦ ਪੁਰ ਅਤੇ ਕਸ਼ਮੀਰ ਸਿੰਘ ਮਾਈ ਦਿੱਤਾ ਉਸਾਰੀ ਵਰਕਰ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ ਵਿਸ਼ਵ ਪੱਧਰੀ ਜਾਣੀ ਪਹਿਚਾਣੀ ਕਵਿਤਰੀ ਰੰਮੀ ਵਾਲੀਆ ਜੀ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਵਰਲਡ ਪੰਜਾਬੀ ਸੈਂਟਰ’ ਵੱਲੋਂ ਹੋਇਆ ਵਿਸ਼ੇਸ਼ ਸਨਮਾਨ “
Next articleਚੌਥਾ ਉਸਤਾਦ ਰਾਜਿੰਦਰ ਪਰਦੇਸੀ ਯਾਦਗਾਰੀ ਐਵਾਰਡ ਦਿੱਤਾ ਸੁਰਿੰਦਰਪ੍ਰੀਤ ਘਣੀਆਂ ਨੂੰ