ਆਗਾਜ਼

ਅਰਸ਼ਪ੍ਰੀਤ ਕੌਰ ਸਰੋਆ

(ਸਮਾਜ ਵੀਕਲੀ)

ਜੋ ਬੀਤਿਆ ਸਭ ਕੁਝ ਭੁੱਲ ਕੇ,
ਚਲ ! ਆਪਾਂ ਆਗਾਜ਼ ਕਰੀਏ।
ਸਭ ਮਨ ਮੁਟਾਵਾਂ ਨੂੰ ਪਿੱਛੇ ਛੱਡ,
ਚਲ ! ਆਪਾਂ ਪਰਵਾਜ਼ ਭਰੀਏ।

ਮਿਲ ਕੇ ਤਾਂ ਸਭ ਸਹੀ ਹੋ ਜਾਂਦਾ,
ਚੱਲ ! ਆਪਾਂ ਮੁਲਾਕਾਤ ਕਰੀਏ।
ਸ਼ਾਇਦ ਮਸਲੇ ਹੱਲ ਹੋ ਜਾਵਣ,
ਚੱਲ ! ਆਪਾਂ ਸ਼ੁਰੂਆਤ ਕਰੀਏ।

ਦੋਵੇਂ ਹਰ ਜਨਮ ਦੀ ਸਾਂਝ ਲਈ,
ਚੱਲ ! ਆਪਾਂ ਅਰਦਾਸ ਕਰੀਏ।
ਜਿਸਮਾਂ ਨੂੰ ਇੱਕ ਪਾਸੇ ਰੱਖ ਕੇ,
ਰੂਹੋਂ ਨਿਭਣ ਦਾ ਪ੍ਰਯਾਸ ਕਰੀਏ।

ਅਰਸ਼ਪ੍ਰੀਤ ਕੌਰ ਸਰੋਆ
ਅਸਿਸਟੈਂਟ ਪ੍ਰੋਫੈਸਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਆਪਣੀ ਸੋਚ ਨੂੰ ਬਦਲੋ ਤਾਂ ਦੁਨੀਆਂ ਬਦਲ ਜਾਵੇਗੀ *
Next article“ਗੱਲ “