
ਕਸੂਰ (ਸਮਾਜ ਵੀਕਲੀ) (ਲਹਿੰਦਾ ਪੰਜਾਬ) ਅਮਰਜੀਤ ਸਿੰਘ ਜੀਤ+ਕਦਰ ਦਾਨ ਡਿਜੀਟਲ ਚੈਨਲ ਅਤੇ ਕਦਰ ਦਾਨ ਅਦਬੀ ਤਨਜ਼ੀਮ ਪਾਕਿਸਤਾਨ ਦੇ ਸਹਿਯੋਗ ਨਾਲ ਕਸੂਰ ਦੇ ਇੱਕ ਨਿੱਜੀ ਹਾਲ ਵਿੱਚ “ਬਜ਼ਮ-ਏ-ਕਦਰ ਦਾਨ” ਦੇ ਨਾਂ ਨਾਲ ਇੱਕ ਸ਼ਾਨਦਾਰ ਕਵਿਤਾ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ ਉੱਘੇ ਕਵੀ, ਲੇਖਕ ਅਤੇ ਲਾਹੌਰ ਅਤੇ ਕਸੂਰ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। ਕਵੀਆਂ ਨੇ ਆਪੋ-ਆਪਣੀਆਂ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਰੋਤਿਆਂ ਤੋਂ ਖੂਬ ਵਾਹ-ਵਾਹ ਖੱਟੀ। ਮੁਸ਼ਾਇਰੇ ਦੇ ਭਾਗੀਦਾਰਾਂ ਵਿੱਚ ਨਜ਼ੀਰ ਹੁਸੈਨ ਨਜ਼ਰ (ਮਹਿਫਲ ਦੇ ਪ੍ਰਧਾਨ), ਸਲੀਮ ਆਫ਼ਤਾਬ ਸਲੀਮ, ਜੀਐਮ ਸਾਕੀ, ਮੁਹੰਮਦ ਸਿਦੀਕ ਜੌਹਰ, ਅਸਦੁੱਲਾ ਅਰਸ਼ਦ, ਮੁਹੰਮਦ ਸਈਦ-ਉਲ-ਜ਼ਮਾਨ ਸਾਜਿਦ, ਹਾਮੀਦ ਨਾਸਰੀ, ਨਜ਼ੀਰ ਜੋਯਾ, ਮੁਹੰਮਦ ਆਮਿਰ ਸਿੱਦੀਕੀ, ਅਬਦੁਲ ਰਜ਼ਾਕ ਮੁਹਸਣ ਮਲਿਕ ਅਾਰੀਫ਼ ,ਸਲੀਮ ਅੈਡੋਵਕੇਟਰੱਕ, ਅਤੇ ਮੰਜ਼ੂਰ ਸ਼ਹਿਦ ਮੁਸ਼ਾਇਰੇ ਵਿੱਚ ਸ਼ਾਮਲ ਸਨ। ਇਕੱਠ ਦੇ ਸਾਰੇ ਭਾਗੀਦਾਰਾਂ ਨੇ ਇਸਦੇ ਸੀਈਓ ਮੁਹੰਮਦ ਨਦੀਮ ਵਕਾਸ ਨੂੰ ਗਿਆਨ ਅਤੇ ਸਾਹਿਤ ਦੀ ਸੇਵਾ ਲਈ “ਕਦਰ ਦਾਨ ਡਿਜੀਟਲ ਚੈਨਲ” ਸ਼ੁਰੂ ਕਰਨ ਲਈ ਵਧਾਈ ਦਿੱਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਾਹਿਤਕ ਹਲਕਿਆਂ ਦਾ ਕਹਿਣਾ ਹੈ ਕਿ ਡਿਜੀਟਲ ਚੈਨਲ” ਦੀ ਸ਼ੁਰੂਆਤ ਸਾਹਿਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਵਾਗਤਯੋਗ ਕਦਮ ਹੈ, ਜੋ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਵਿੱਚ ਮਦਦ ਕਰੇਗਾ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



