HOME ,,,,,,,,ਕੰਗਣਾ ਨੇ ਮਾਫ਼ੀ ਮੰਗੀ,,,,,,,,

,,,,,,,,ਕੰਗਣਾ ਨੇ ਮਾਫ਼ੀ ਮੰਗੀ,,,,,,,,

 (ਸਮਾਜ ਵੀਕਲੀ) 
ਹੋਣੀ ਦਾ ਨਹੀਂ ਕੋਈ ਭਰੋਸਾ,
 ਸਿਰ ਤੇ ਆਣ ਖਲੋ ਜਾਂਦੀ ਆ
ਗਲਤੀਆਂ ਦਾ ਇਨਸਾਨ ਪੁਤਲਾ
ਗਲਤੀ ਇਨਸਾਨ ਤੋਂ ਹੋ ਜਾਂਦੀ ਆ
ਹੱਥ ਜੋੜਕੇ ਖੜ੍ਹ ਗਈ ਮੂਹਰੇ,,,,,,
ਪਹਿਲਾਂ ਕਰਵਾ ਲਈ ਭੰਡੀ
ਆਣ ਬਠਿੰਡੇ ਬੇਬੇ ਕੋਲੋਂ ਕੰਗਣਾ
ਨੇ ਮਾਫ਼ੀ ਮੰਗੀ,,,,
ਮੈ ਉਸਦਾ ਕੋਈ ਹਮਾਇਤੀ ਨੀ ,
ਮੂੰਹ ਪਾੜਦੀ ਰਹਿੰਦੀ
ਔਰਤ ਹੋਕੇ ਔਰਤਾਂ ਨੂੰ ਅਪਸ਼ਬਦ
ਹਮੇਸ਼ਾ ਬੋਲਦੀ ਰਹਿੰਦੀ
ਦੇਰ ਆਈ ਦਰੁੱਸਤ ਆਈ ਅੱਗੋ ਰਹੇ
ਚੁੱਪ ਤਾਂ ਚੰਗੀ
ਆਣ ਬਠਿੰਡੇ ਬੇਬੇ ਕੋਲੋਂ ਕੰਗਣਾ ਨੇ
ਮਾਫ਼ੀ ਮੰਗੀ
ਗੁਰਮੀਤ ਡੁਮਾਣੇ ਵਾਲਿਆ ਜਿਹੜਾ
ਮਾਫ਼ ਕਰੇ ਉਹ ਵੱਡਾ
ਜਿਵੇਂ ਇਸ ਨੇ ਗਲਤੀ ਮੰਨ ਲਈ
ਮੈਂ ਵੀ ਆਕੜ ਛੱਡਾ
ਬਹੁਤਿਆਂ ਲੋਕਾਂ ਨੂੰ ਹਊ ਮੇਰੀ ਇਸ
ਗੱਲ ਦੀ ਤੰਗੀ
ਆਣ ਬਠਿੰਡੇ ਬੇਬੇ ਕੋਲੋਂ ਕੰਗਣਾ ਨੇ
ਮਾਫ਼ੀ ਮੰਗੀ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ
Previous articleਬੀਬੀ ਬਨਾਮ ਕੰਗਣਾ ਰਣੌਤ
Next articleਕਸੂਰ ਵਿੱਚ ”ਬਜ਼ਮ-ਏ-ਕਦਰ ਦਾਨ” ਦਾ ਰੰਗਾਰੰਗ ਮੁਸ਼ਾਇਰਾ