ਧੂਰੀ (ਸਮਾਜ ਵੀਕਲੀ) ਪੰਜਾਬੀ ਸਾਹਿਤ ਸਭਾ ( ਰਜਿ: ) ਧੂਰੀ ਦਾ ਮਹੀਨਾਵਾਰ ਪ੍ਰੋਗਰਾਮ ਗੀਤਕਾਰ ਤੇ ਗਾਇਕ ਬਲਬੀਰ ਸਿੰਘ ਦਿਲਦਾਰ ਨਾਲ਼ ਸਾਹਿਤਕ ਅਤੇ ਸੱਭਿਆਚਾਰਕ ਰੂਬਰੂ ਸਮਾਗਮ ਦੇ ਰੂਪ ਵਿੱਚ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ਼ ਮੁੱਖ ਮਹਿਮਾਨ ਬਲਬੀਰ ਸਿੰਘ ਦਿਲਦਾਰ , ਵਿਸ਼ੇਸ਼ ਮਹਿਮਾਨ ਦਵਿੰਦਰ ਪਟਿਆਲਵੀ , ਹਾਸਰਸ ਕਵੀ ਸ਼ਮਸ਼ੇਰ ਸਿੰਘ ਮੱਲ੍ਹੀ ਅਤੇ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਸਨ । ਪਹਿਲੇ ਦੌਰ ਵਿੱਚ ਸੁਆਗਤੀ ਸ਼ਬਦਾਂ ਤੋਂ ਉਪਰੰਤ ਭਿਆਨਕ ਹੜ੍ਹਾਂ ਵਿੱਚ ਕੀਮਤੀ ਜਾਨਾਂ ਗੁਆਉਂਣ ਵਾਲੇ ਵਿਅਕਤੀਆਂ ਤੋਂ ਇਲਾਵਾ ਬੀਤੇ ਸਮੇਂ ਸਦੀਵੀ ਵਿਛੋੜਾ ਦੇਣ ਵਾਲ਼ੇ ਲੇਖਕਾਂ , ਕਲਾਕਾਰਾਂ , ਮਹਾਨ ਸ਼ਖ਼ਸੀਅਤਾਂ ਅਤੇ ਮੈਂਬਰਾਂ ਦੇ ਸਕੇ ਸਬੰਧੀਆਂ ਨੂੰ ਦੋ ਮਿੰਟ ਮੋਨ ਧਾਰਨ ਕਰਕੇ ਸ਼ਰਧਾ ਸੁਮਨ ਭੇਂਟ ਕੀਤੇ ਗਏ । ਦੂਜੇ ਦੌਰ ਵਿੱਚ ਬਲਬੀਰ ਸਿੰਘ ਦਿਲਦਾਰ ਨੇ ਆਪਣੇ ਜੀਵਨ , ਗੀਤਕਾਰੀ ਅਤੇ ਗਾਇਕੀ ਦੇ ਸਫ਼ਰ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਗੀਤ ਸਾਹਿਤ ਮੁੱਢਲੀ ਅਤੇ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲ਼ੀ ਵਿਧਾ ਹੈ , ਇਸ ਤੋਂ ਇਲਾਵਾ ਆਪਣੇ ਨਵੇਂ ਪੁਰਾਣੇ ਚੋਣਵੇਂ ਗੀਤ ਪੇਸ਼ ਕਰ ਕੇ ਭਰਭੂਰ ਪ੍ਰਸੰਸਾ ਵੀ ਖੱਟੀ । ਉਨ੍ਹਾਂ ਵੱਲੋਂ ਕਹੀਆਂ ਗੱਲਾਂ ਉਨ੍ਹਾਂ ਦੇ ਨਾਲ਼ ਆਏ ਵਿਸ਼ੇਸ਼ ਮਹਿਮਾਨ ਦਵਿੰਦਰ ਸ਼ਰਮਾ ਪਟਿਆਲਵੀ ਨੇ ਸਾਂਝੀਆਂ ਕਰਕੇ ਰੂਬਰੂ ਨੂੰ ਯਾਦਗਾਰੀ ਬਣਾਉਣ ਵਿੱਚ ਪੂਰਨ ਯੋਗਦਾਨ ਪਾਇਆ। ਇਸ ਤੋਂ ਉਪਰੰਤ ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ ਨੇ ਅਜੋਕੇ ਪੰਜਾਬ ਦੀ ਦਸ਼ਾ ਤੇ ਦਿਸ਼ਾ ਬਾਰੇ ਆਪਣੇ ਲਿਖੇ ਪਰਚੇ ਦਾ ਸਾਰ ਪੇਸ਼ ਕੀਤਾ । ਮਹਿਮਾਨਾਂ ਦੇ ਸਨਮਾਨ ਤੋਂ ਇਲਾਵਾ ਸਤੰਬਰ ਅਤੇ ਅਕਤੂਬਰ ਮਹੀਨੇ ਵਿੱਚ ਜਨਮੇਂ ਸਭਾ ਦੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਵੀ ਕੀਤਾ ਗਿਆ । ਤੀਜੇ ਦੌਰ ਵਿੱਚ ਚਰਨਜੀਤ ਸਿੰਘ ਮੀਮਸਾ ਦੇ ਸਟੇਜ ਸੰਚਾਲਨ ਅਧੀਨ ਕੀਤੇ ਗਏ ਵਿਸ਼ਾਲ ਕਵੀ ਦਰਬਾਰ ਵਿੱਚ ਸਰਵ ਸ਼੍ਰੀ ਗੁਰਮੀਤ ਸਿੰਘ ਸੋਹੀ , ਅਕਾਸ਼ ਪ੍ਰੀਤ ਸਿੰਘ ਬਾਜਵਾ , ਮਨਜੀਤ ਕੌਰ ਸੰਧੂ , ਸਰਬਜੀਤ ਕੌਰ ਢਿੱਲੋਂ , ਸਹਿਜ ਦੀਪ ਕੌਰ ਸਿਆਣ , ਕੁਲਵਿੰਦਰ ਸਿੰਘ ਗਿੱਲ , ਸੁਖਦੇਵ ਰਾਮ ਲੱਡਾ , ਰਣਜੀਤ ਆਜ਼ਾਦ ਕਾਂਝਲਾ , ਸੁਰਿੰਦਰ ਸ਼ਰਮਾ ਹਰਚੰਦਪੁਰੀ , ਅਵਤਾਰ ਸਿੰਘ , ਕੁਲਵਿੰਦਰ ਬੰਟੀ , ਪੇਂਟਰ ਸੁਖਦੇਵ ਸਿੰਘ , ਬਲਜੀਤ ਸਿੰਘ ਬਾਂਸਲ , ਸੰਜੇ ਲਹਿਰੀ , ਆਸਿਫ਼ ਅਲੀ , ਸੁਖਵਿੰਦਰ ਸਿੰਘ ਸਿਆਣ , ਗੁਰਜੰਟ ਸਿੰਘ ਵੜੈਚ , ਸੁਖਦੇਵ ਧੂਰੀ , ਕੁਲਜੀਤ ਧਵਨ ਅਤੇ ਸੁਖਵਿੰਦਰ ਸਿੰਘ ਫੁੱਲ ਨੇ ਆਪੋ ਆਪਣੀਆਂ ਰਚਨਾਵਾਂ ਅਤੇ ਵਿਚਾਰ ਸਾਂਝੇ ਕਰ ਕੇ ਸਮਾਗਮ ਨੂੰ ਸਿਖਰਤਾ ਬਖ਼ਸ਼ੀ । ਅੰਤ ਵਿੱਚ ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਵਿਸ਼ਵ ਅਧਿਆਪਕ ਦਿਵਸ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



