ਬੈਪਟਿਸਟ ਸੋਸਾਇਟੀ ਨੇ ਬੀਮਾ ਯੋਜਨਾ ਅਤੇ ਸਾਇੰਸ ਸਿਟੀ ਦੇ ਕੋਰਸਾਂ ਬਾਰੇ ਜਾਗਰੂਕ ਕੀਤਾ

ਫੋਟੋ ਕੈਪਸਨ : ਬੈਪਟਿਸਟ ਚੈਰੀਟੇਬਲ ਸੋਸਾਇਟੀ ਵੱਲੋਂ ਪਿੰਡ ਹੁਸੈਨਾਬਾਦ ਵਿਚ ਲਗਾਏ ਗਏ ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਜੋਗਾ ਸਿੰਘ ਅਟਵਾਲ,ਪ੍ਰੇਮ ਬੱਤਰਾ ਅਤੇ ਬਲਬੀਰ ਸਿੰਘ ਜਾਣਕਾਰੀ ਦਿੰਦੇ ਹੋਏ।

ਸਮਾਜਿਕ ਵਿਕਾਸ ਕਾਰਜਾਂ ਲਈ ਹਮੇਸ਼ਾਂ ਤੱਤਪਰ ਰਹਾਂਗੇ- ਅਟਵਾਲ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸਮਾਜਿਕ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਬੈਪਟਿਸਟ ਚੈਰੀਟੇਬਲ ਸੋਸਾਇਟੀ ਨੇ ਪਿੰਡ ਹੁਸੈਨਾਬਾਦ ਵਿਚ ਸਵੈ ਸਹਾਈ ਗਰੁੱਪਾਂ ਦੀਆਂ ਔਰਤਾਂ ਅਤੇ ਹੋਰ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਐਲ.ਆਈ.ਸੀ.ਦੇ ਮਾਈਕਰੋ ਇਨਸ਼ੋਰੈਂਸ ਵਿਭਾਗ ਦੇ ਮੈਨੇਜਰ ਪ੍ਰੇਮ ਬੱਤਰਾ ਅਤੇ ਸਾਇੰਸ ਸਿਟੀ ਦੇ ਜੇ.ਈ. ਬਲਵੀਰ ਸਿੰਘ ਸਟਾਫ ਸਮੇਤ ਉਚੇਰੇ ਤੌਰ ਤੇ ਪੁੱਜੇ।

ਇਸ ਜਾਗਰੂਕਤਾ ਕੈਂਪ ਵਿੱਚ ਸਵੈ ਸਹਾਈ ਗਰੁੱਪ, ਜੁਆਇੰਟ ਲਾਇਬਿਲਟੀ ਗਰੁੱਪਾਂ ਦੀਆਂ ਮੈਂਬਰ ਅਤੇ ਹੋਰ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ। ਐਲ.ਆਈ.ਸੀ.ਦੇ ਮਾਈਕਰੋ ਇਨਸ਼ੋਰੈਂਸ ਵਿਭਾਗ ਦੇ ਮੈਨੇਜਰ ਪ੍ਰੇਮ ਬੱਤਰਾ ਨੇ ਗਰੀਬ ਵਰਗ ਦੇ ਲੋਕਾਂ ਨਾਲ ਸਬੰਧਿਤ ਨਵੀਆਂ ਅਤੇ ਪੁਰਾਣੀਆਂ ਸੁਰੱਖਿਆ ਸਕੀਮਾਂ ਦੀ ਵਿਸਥਰਪੂਰਵਕ ਜਾਣਕਾਰੀ ਦਿੱਤੀ।ਉਪਰੰਤ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਸਮਾਜਿਕ ਵਿਕਾਸ ਕਾਰਜਾਂ ਲਈ ਹਮੇਸ਼ਾਂ ਤੱਤਪਰ ਰਹਾਂਗੇ ਕਿਉ ਕੇ ਇਸ ਪਿੰਡ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਪ੍ਰਵਾਸੀ ਭਾਰਤੀ ਰਾਣਾ ਬਾਣਵਾਲ਼ਾ ਦਾ ਵਿਸ਼ੇਸ਼ ਯੋਗਦਾਨ ਪ੍ਰਾਪਤ ਹੈ। ਇਸ ਕਾਰਜ ਨੂੰ ਸਫਲ ਬਣਾਉਣ ਲਈ ਸਾਬਕਾ ਸਰਪੰਚ ਕੇਵਲ ਚੀਦਾ ਸਰਪੰਚ ਕਮਲਜੀਤ ਕੌਰ ਚੀਦਾ, ਨੇਹਾਠਾਕੁਰ,ਹਰਪਾਲ ਸਿੰਘ ਦੇਸਲ,ਸਰਬਜੀਤ ਸਿੰਘ,ਅਰੁਨ ਅਟਵਾਲ,ਲੰਬੜਦਾਰ ਸੁੱਚਾ ਸਿੰਘ ਆਦਿ ਨੇ ਭਰਪੂਰ ਸਹਿਯੋਗ ਦਿੱਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਜਣਾਂ ਨਾਲ ਪ੍ਰੀਤ
Next articleਜ਼ਿਲ੍ਹਾ ਕਪੂਰਥਲਾ ਦੇ ਕਿਸਾਨਾਂ ਵੱਲੋਂ ਸਿੰਘੂ,ਕੁੰਡਲੀ ਬਾਡਰ ਤੇ ਮਨਾਇਆ ਗਿਆ ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ