(ਸਮਾਜ ਵੀਕਲੀ)
ਤਵਾਜ਼ਨ,
ਜ਼ਿੰਦਗੀ ਦਾ ਵੀ,
ਕੁਝ ਇਸ,
ਤਰ੍ਹਾਂ ਦਾ ਹੈ।
ਖੰਡੇ ਦੀ ਧਾਰ,
‘ਤੇ ਤੁਰਨਾ।
ਮੁਸ਼ਕਲ ਕੰਮ,
ਜਿਸ ਤਰ੍ਹਾਂ ਦਾ ਹੈ।
ਚੁੱਕਣ ਲਈ,
ਬੋਝ ਦੁਨੀਆਂ ਦਾ।
ਕਿਰਦਾਰ,
ਵੱਖਰੇ ਕਦੋਂ ਹੁੰਦੇ !
ਕਈਆਂ ਤੇ ਬੋਝ,
ਪੁਸ਼ਤਾਂ ਦਾ।
ਨਾਸੂਰ,
ਜਿਸ ਤਰ੍ਹਾਂ ਦਾ ਹੈ।
ਸਮਝ ਗਈ,
ਧੌਣ ਵੀ ਹੋਣੀ।
ਮੋਢੇ ਤੇ’ ਭਾਰ,
ਉਠਾਈ ਜਾ।
ਤੂੰ ਘੱਟਾ ਢੋਣ ਨੂੰ,
ਜੰਮਿਆ।
ਮੌਸਮ ਭਾਵੇਂ,
ਕਿਸ ਤਰ੍ਹਾਂ ਦਾ ਹੈ।
(ਜਸਪਾਲ ਜੱਸੀ)