ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਲਈ ਰਾਹ ਸਾਫ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਆਖਿਰ ਭਾਜਪਾ ਦੀ ਕੇਂਦਰ ਦੀ ਸਰਕਾਰ ਨੇ..ਕੈਪਟਨ ਦੀ.ਬਾਂਹ ਮਰੋੜ ਕੇ ਅਸਤੀਫਾ ਲੈ ਲਿਆ ਹੈ…ਭਾਵੇ ਬਾਹਰੀ ਤੌਰ ਤੇ ਕਾਂਗਰਸ ਦੇ ਅੰਦਰ ਫੁੱਟ ਤੇ ਧੜੇਬੰਦੀ ਦਿਖ ਰਹੀ ਹੈ । ਅੰਦਰਲਾ ਸੱਚ ਇਹ ਹੈ ਕਿ ਪੰਜਾਬ ਦੇ ਵਿੱਚ ਅਗਲੇ ਸਮਿਆਂ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਉਣਾ ਹੈ। ਸਿਆਸੀ ਪਾਰਟੀਆਂ ਦੇ ਨੇਤਾਵਾਂ ਦਾ ਕਿਸਾਨਾਂ ਤੇ ਬੇਰੁਜ਼ਗਾਰ ਜੱਥੇਬੰਦੀਆਂ ਨੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਇਸ ਤੋਂ ਬਚਣ ਦਾ ਇਕੋ ਹੀ ਹਲ ਸਿਆਸੀ ਨੇਤਾਵਾਂ ਨੂੰ ਰਾਸ਼ਟਰਪਤੀ ਰਾਜ ਲੱਗਦਾ ਹੈ। ਜਿਸ ਦੇ ਲਈ ਕੈਪਟਨ ਨੂੰ ਪਾਸੇ ਕਰ ਦਿੱਤਾ ਹੈ। ਗੋਦੀ ਮੀਡੀਆ ਆਖਦੇ ਹੈ ਕਿ ਕੈਪਟਨ ਨੇ ਅਸਤੀਫਾ ਦਿੱਤਾ ਹੈ.ਪਰ ਉਨ੍ਹਾਂ ਦੀ ਬਾਂਹ ਮਰੋੜ ਕੇ ਅਸਤੀਫਾ ਲਿਆ ਹੈ।

ਭਾਜਪਾ ਦੀ ਕੇਂਦਰੀ ਸਰਕਾਰ ਨੇਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਦੇ ਮਸਲਿਆਂ ਦਾ ਸਿਰ ਕੁਚਲਣਾ ਹੈ। ਭਾਜਪਾ ਦੇ ਆਗੂਆਂ ਦੇ ਘਰਾਂ ਵਿੱਚ ਕੈਦ ਹੋ ਕੇ ਰਹਿਣਾ ਮੁਸ਼ਕਿਲ ਹੋ ਗਿਆ ਹੈ …ਇਸ ਲਈ ਭਾਜਪਾ ਨੇ ਚਾਣਕਯ ਨੀਤੀ ਚੱਲੀ ਹੈ।

ਕਾਂਗਰਸ ਦੇ ਅੰਦਰ ਬਹੁਗਿਣਤੀ Rss ਦੇ ਬੰਦੇ ਕਾਂਗਰਸੀ ਮਖੌਟੇ ਵਾਲੇ ਹਨ। ਜੋ ਵੱਧ ਰੌਲਾ ਪਾਉਦੇ ਹਨ…ਉਨ੍ਹਾਂ ਦੀ ਭਾਸ਼ਾ ਤੇ ਬੋਲੀ ਸਮਝਿਆ ਪਤਾ ਲੱਗਦਾ ਹੈ।

ਹੁਣ ਪੰਜਾਬ ਦੇ ਵਿੱਚ ਅਣਸੁਖਾਵੀਆਂ ਘਟਨਾਵਾਂ ਹੋਣਗੀਆਂ ..ਜਿਸ ਨੂੰ ਅਧਾਰ ਦੇ ਤੌਰ ਤੇ ਵਰਤਿਆ ਜਾਵੇਗਾ ।

ਹੁਣ ਸਭ ਮਸਲੇ ਸਰਕਾਰ ਨਾਂ ਹੋਣ ਦੇ ਬਹਾਨੇ ਟਾਲੵ ਕੇ ਸੀ ਆਰ ਪੀ, ਬੀ ਐਸ ਐੱਫ ਤੇ ਪੰਜਾਬ ਪੁਲਿਸ ਦੀ ਵਰਤੋਂ ਕਰਕੇ ਮੌਲਜ, ਟੋਲ ਪਲਾਜਿਆਂ ਅਤੇ ਅੰਬਾਨੀ ਅਡਾਨੀ ਦੇ ਰਿਲਾਇੰਸ ਵਰਗੇ ਵਪਾਰਕ ਅਦਾਰਿਆਂ ਨੂੰ ਖਾਲੀ ਕਰਵਾਉਣਾ ਵੀ ਹੋ ਸਕਦਾ ਹੈ।

ਕਿਸਾਨਾਂ ਨੇ ਸਰਮਾਏਦਾਰੀ ਦਾ ਗਰਾਫ ਰੋਕਿਆ ਹੋਇਆ ਹੈ..ਉਹਨਾਂ ਦੇ ਆਪਣੇ ਰਾਜ ਵਿੱਚ ਇਹ ਹੋਣਾ ਉਨ੍ਹਾਂ ਨੂੰ ਬੁਰਾ ਲੱਗ ਰਿਹਾ ਹੈ…!
ਇਹ ਗੱਲਾਂ ਨੂੰ ਸੰਜੀਦਗੀ ਨਾਲ ਸਮਝਣ ਦੀ ਲੋੜ ਹੈ। ਬੁਰੇ ਦਿਨ ਤਾਂ ਪਹਿਲਾਂ ਹੀ ਸੀ ਹੁਣ ਬਦਤਰ ਤੋਂ ਬਦਤਰ ਦਿਨਾਂ ਦਾ ਭਵਿੱਖ ਦੇਸ਼ ਦੇ ਸਮੁੱਚੇ ਕਿਰਤੀ ਲੋਕਾਂ ਅੱਗੇ ਖੜਾ ਹੈ ਕਿ ਉਨ੍ਹਾਂ ਨੇ 2024 ਤੱਕ ਹਾਕਮਾਂ ਦਾ ਭਾਣਾ ਮੰਨ ਕੇ ਜਿਊਣਾ ਹੈ ਜਾਂ ਕਿ ਦਿੱਲੀ ਦੇ ਘੇਰੇ ਨੂੰ ਹੋਰ ਮਜ਼ਬੂਤ ਕਰਕੇ ਇੱਕ ਨਵੀਂ ਤਵਾਰੀਖ ਦੀ ਬੁਨਿਆਦ ਰੱਖਣੀ ਹੈ।

ਹੁਣ ਹਾਲਤ 1978 ਵਾਲੇ ਹੀ ਹਨ…ਚਿਹਰੇ ਬਦਲੇ ਹਨ .ਪਰ ਘਟਨਾਵਾਂ ਓਸੇ ਤਰ੍ਹਾਂ ਵਾਪਰ ਰਹੀਆਂ ਤੇ ਵਾਪਰਨ ਗੀਆਂ।

ਪੰਜਾਬ ਦੇ ਸਿਆਸੀ ਨੇਤਾਵਾਂ ਨੇ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਭਜਾਉਣਾ ਹੈ। ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਗੈਰ ਸੰਵਿਧਾਨਕ ਫੌਜ ਥੋਪੀ ਹੋਈ ਹੈ..ਪੰਜਾਬ ਦੇ ਵਿੱਚ ਥੋਪੀ ਜਾਵੇਗੀ।

ਪੰਜਾਬ ਦੀਆਂ ਸੁਚੇਤ ਧਿਰਾਂ ਦੇ ਲਈ ਸੋਚਣ ਤੇ ਵਿਚਾਰਨ ਲਈ ਇਕਮੁੱਠ ਹੋਣ ਦੀ ਲੋੜ ਹੈ।

ਕਿਸਾਨਾਂ ਦੇ ਜੱਥੇਦਾਰ ਵੀ ਇਕਮੁਠ ਹੋਣ….!

ਖੇਤ ਤੇ ਸਨਅਤੀ ਮਜ਼ਦੂਰ ਨੂੰ ਨਾਲ ਜੋੜਨ …ਤਾਂ ਸਫਲਤਾ ਮਿਲਣੀ ਹੈ। ਕਿਸਾਨ ਮਜ਼ਦੂਰ ਏਕਤਾ ਕੇਵਲ ਨਾਹਰਾ ਹੈ। ਹਕੀਕਤ ਕੁੱਝ ਹੋਰ ਹੈ। ਸਭ ਨੂੰ ਆਪੋ ਆਪਣੀ ਪੀੜ੍ਹੀਆਂ ਹੇਠਾਂ ਸੋਟੇ ਫੇਰਨ ਦੀ ਜਰੂਰਤ ਹੈ…ਜੇ ਮੰਥਨ ਕਰਦੀਆਂ ਤਾਂ ਪੰਜਾਬ ਦਾ ਹਸ਼ਰ ਭੈੜਾ ਹੋਵੇਗਾ।
ਪੰਜਾਬੀਓ ਸੰਭਲ ਜਾਵੋ…ਸੱਤਾ ਕੋਲ ਬਹੁਤ ਤਾਕਤ ਹੈ…ਪਰ ਤੁਹਾਡੀ ਏਕਤਾ ਹੀ ਉਸਨੂੰ ਰੋਕ ਤੇ ਠੱਲ ਪਾ ਸਕਦੀ ਹੈ।
ਹੁਣ ਦੇਖੋ ਊਠ ਕਿਸ ਕਰਵਟ ਬੈਠਦਾ ਤੇ ਉਠਦਾ ?

ਬੁੱਧ ਸਿੰਘ ਨੀਲੋਂ
94643 70823

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਨੂੰ ਲਗਦਾ ਏ
Next articleरेल कोच फैक्टरी में हिंदी सप्ताह मनाया गया