ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਅਤੇ ਡਾ. ਬੀ ਆਰ. ਅੰਬੇਡਕਰ ਓਲਡ ਸਟੂਡੈਂਟ ਐਸੋਸੀਏਸ਼ਨ ਮੋਹਾਲੀ ਦੀ ਸਾਂਝੀ ਮੀਟਿੰਗ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਵਿਖੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਨਰਲ ਸਕੱਤਰ ਧਰਮ ਪਾਲ ਪੈੰਥਰ, ਇੰਸਟਿਟਿਊਟ ਦੇ ਪ੍ਰਧਾਨ ਭੁਪਿੰਦਰ ਸਿੰਘ ਐਗਰੀਕਲਚਰਲ ਵਿਭਾਗ ਚੰਡੀਗੜ੍ਹ ਨੇ ਸਾਂਝੇ ਤੌਰ ਤੇ ਕੀਤੀ। ਸ਼੍ਰੀ ਜੱਸਲ ਅਤੇ ਪੈੰਥਰ ਨੇ ਮੀਟਿੰਗ ਵਿੱਚ ਮੋਹਾਲੀ ਤੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਡੈਲੀਗੇਸ਼ਨ ਨੂੰ ਜੀ ਆਇਆ ਕਹਿਣ ਉਪਰੰਤ ਕਿਹਾ ਕਿ ਸੁਸਾਇਟੀ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਦੋਨੋਂ ਸਮਾਜਸੇਵੀ ਜਥੇਬੰਦੀਆਂ ਦਾ ਮਿਲਣ ਹੋ ਰਿਹਾ ਹੈ। ਭਵਿੱਖ ਵਿੱਚ ਸਮਾਜ ਨੂੰ ਵਿੱਦਿਅਕ ਤੌਰ ਤੇ ਬੇਹਤਰ ਬਣਾਉਣ ਲਈ ਰਲ ਕੇ ਉਚਿਤ ਕਦਮ ਉਠਾਏ ਜਾਣਗੇ। ਸਰਕਾਰਾਂ ਦੀ ਨੀਤੀ ਅਤੇ ਨੀਅਤ ਠੀਕ ਨਾ ਹੋਣ ਕਰਕੇ ਦਲਿਤ ਸਮਾਜ ਦੇ ਬੱਚੇ ਵਿੱਦਿਆਕ ਤੌਰ ਤੇ ਪੱਛੜਦੇ ਜਾ ਰਹੇ ਹਨ ਜਿਸ ਨਾਲ ਸਮਾਜ ਦੀ ਤਰੱਕੀ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇੰਸਟਿਟਿਊਟ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਡਾ. ਅੰਬੇਡਕਰ ਸੁਸਾਇਟੀ ਰੇਲ ਕੋਚ ਫੈਕਟਰੀ, ਕਪੂਰਥਲਾ ਇਲਾਕੇ ਵਿੱਚ ਬਹੁਤ ਹੀ ਸ਼ਲਾਘਾਯੋਗ ਕਾਰਜ ਕਰ ਰਹੀ। ਜਿਸ ਦੀ ਚਰਚਾ ਦੇਸ਼ ਵਿਦੇਸ਼ ਵਿੱਚ ਹੋ ਰਹੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੋਹਾਲੀ ਵਿੱਚ ਚਲਾਏ ਜਾ ਰਹੇ ਇੰਸਟਿਟਿਊਟ ਦੁਆਰਾ ਦਲਿਤ ਸਮਾਜ ਦੇ ਬੱਚਿਆਂ ਨੂੰ ਨੌਕਰੀ ਸੰਬੰਧੀ ਵੱਖ ਵੱਖ ਕੋਰਸਾਂ ਦੀ ਤਿਆਰੀ ਕਰਵਾਈ ਜਾਂਦੀ ਜਿਸ ਨਾਲ ਬਹੁਤ ਸਾਰੇ ਬੱਚੇ ਸਰਕਾਰੀ ਨੌਕਰੀਆਂ ਲੈਣ ਵਿੱਚ ਕਾਮਯਾਬ ਹੋਏ। ਉਨ੍ਹਾਂ ਨੇ ਕਿਹਾ ਬੇਸ਼ੱਕ ਕਾਂਗਰਸ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਿੰਨ ਮਹੀਨੇ ਲਈ ਬਣਾਇਆ ਪਰ ਦਲਿਤਾਂ ਦਾ ਨੌਕਰੀਆਂ ਵਿੱਚ ਪਏ ਬੈਕਲਾਗ ਨੂੰ ਪੂਰਾ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਡਾ . ਅੰਬੇਡਕਰ ਨੇ ਪੜ੍ਹੇ ਲਿਖੇ ਵਰਗ ਨੂੰ ਪੇ ਬੈਕ ਟੂ ਸੁਸਾਇਟੀ ਦਾ ਸਿਧਾਂਤ ਦਿੱਤਾ ਸੀ ਜਿਸ ਲਈ ਸਾਡੀ ਸੰਸਥਾ ਮੋਹਾਲੀ ਇੰਸਟਿਟਿਊਟ ਵਿੱਚ ਵੱਖ ਵੱਖ ਕੋਰਸਾਂ ਦੀ ਕੋਚਿੰਗ ਲੈ ਰਹੇ ਵਿਦਿਆਰਥੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਉਪਰਾਲੇ ਕਰ ਰਹੀ ਹੈ ਤਾਂਕਿ ਬੱਚੇ ਰੁਜਗਾਰ ਦੇ ਕਾਬਿਲ ਬਣ ਸਕਣ।
ਇਸ ਤੋਂ ਤਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੁਰਿੰਦਰ ਪਾਲ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਸੋਹਣ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਦੇਸ਼ ਵਿੱਚ ਮਹਿੰਗੀ ਸਿੱਖਿਆ ਹੋਣ ਕਰਕੇ ਗਰੀਬ ਲੋਕ ਦਿਨੋ ਦਿਨ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ। ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ ਤਾਂ ਹੀ ਬਾਬਾ ਸਾਹਿਬ ਅੰਬੇਡਕਰ ਦੇ ਪਹਿਲੇ ਸਿਧਾਂਤ ਪੜ੍ਹੋ ਤੇ ਪਹਿਰਾ ਦਿੱਤਾ ਜਾ ਸਕਦਾ ਹੈ। ਇਸ ਤੋਂ ਉਪਰੰਤ ਸਾਥੀ ਨਿਰਵੈਰ ਸਿੰਘ ਨੇ ਮੀਟਿੰਗ ਵਿੱਚ ਸ਼ਾਮਿਲ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕ੍ਰਿਸ਼ਨ ਸਿੰਘ, ਉੱਪ ਪ੍ਰਧਾਨ ਕਸ਼ਮੀਰ ਸਿੰਘ, ਅਮਰਜੀਤ ਸਿੰਘ ਮੱਲ, ਰੂਪ ਲਾਲ, ਸੱਤਪਾਲ, ਗੁਰਮੁੱਖ ਸਿੰਘ, ਅਮ੍ਰਿਤ ਕੁਮਾਰ, ਪ੍ਰਨੀਸ਼ ਕੁਮਾਰ, ਬਹਾਦਰ ਸਿੰਘ ਜੱਸਲ ਅਤੇ ਰੂਪ ਲਾਲ ਮੰਡਲ ਆਦਿ ਸ਼ਾਮਿਲ ਹੋਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly