ਐਸ਼ਾਂ ਮੇਰੇ ਪਿੰਡ ਦੀਆਂ…

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਅਸੀਂ ਪਿੰਡਾਂ ਦੇ ਜਾਏ, ਪਿੰਡਾਂ ਵਿੱਚ ਰਹਿੰਦੇ ਸੀ।
ਵਿਦੇਸ਼ ਜਾ ਕੇ ਪੈਸਾ ਕਮਾਵਾਂਗੇ, ਹਰ ਵੇਲੇ ਕਹਿੰਦੇ ਸੀ।
ਪਿੰਡ ਆ ਟੌਹਰ ਬਣਾਵਾਂਗੇ, ਇਹ ਵੀ ਅਸੀਂ ਕਹਿੰਦੇ ਸੀ।
ਵਿਦੇਸ਼ ਗਏ ਸਭ ਮਿਲ ਗਿਆ, ਜੋ ਅਸੀਂ ਚਾਹੁੰਦੇ ਸੀ।
ਪਰ ਉਹ ਬਾਕੀ ਨਾ ਰਿਹਾ ,ਜੋ ਦਿਲੋਂ ਅਸੀਂ ਚਾਹੁੰਦੇ ਸੀ।
ਨਾ ਰਹੀ ਮਾਂ ਨਾ ਬਾਪ ਰਿਹਾ, ਜਿੰਨਾ ਲਈ ਜਿਉਂਦੇ ਸੀ।
ਭੈਣ ਭਰਾ ਸਭ ਵਿਦੇਸ਼ੀਂ ਵਸੇ, ਜਿਹੜੇ ਨਾਲ ਰਹਿੰਦੇ ਸੀ।
ਉਹ ਪਿਆਰ ਨਹੀਂ ਰਿਹਾ ,ਜੋ ਪਿਆਰ ਪਹਿਲਾਂ ਸੀ।
ਉਹ ਵੀ ਸਭ ਨਹੀਂ ਮਿਲਿਆ ,ਜੋ ਪਿੰਡ ਪਹਿਲਾਂ ਸੀ।
ਚਿੱਤ ਕਰੇ ਮੇਰਾ ਹੁਣ, ਇੱਕ ਵਾਰੀ ਮੈਂ ਮਰ ਜਾਵਾਂ।
ਫੇਰ ਜਨਮ ਦੁਬਾਰਾ ਲੈ ਕੇ ,ਪੰਜਾਬ ਵਿੱਚ ਹੀ ਆਵਾਂ।
ਮੇਰੇ ਵੱਡੇ ਛੋਟੇ ਭੈਣ ਭਰਾ ਹੋਣ, ਜਿਨ੍ਹਾਂ ਨਾਲ ਹੱਸਾਂ ਗਾਵਾਂ।
ਖੇਡੀਏ ਅਸੀਂ ਵਿੱਚ ਵਿਹੜੇ, ਰਲ ਮਿਲ ਨਾਲ ਚਾਵਾਂ।
ਓਹੀ ਹੋਣ ਬਸਤੇ ਓਹੀ ਫੱਟੀਆਂ,ਧੁੱਪ ਵਿੱਚ ਮੈਂ ਸੁਕਾਵਾਂ।
ਇਹੀ ਦਿਲ ਕਰੇ ਮੇਰਾ, ਮੁੜ ਪੰਜਾਬ ਦੇ ਪਿੰਡ ਹੀ ਆਵਾਂ।
ਧਰਮਿੰਦਰ ਕਹੇ ਇਹ ਗੱਲ, ਸੱਚ ਹੈ ਦਲਵੀਰ ਸਿਆਂ।
ਐਸ਼ਾਂ ਤਾਂ ਬਹੁਤ ਮਿਲ ਗਈਆਂ,ਬਾਹਰਲੇ ਮੁਲਕ ਦੀਆਂ।
ਪਰ ਓਹ ਐਸ਼ਾਂ ਨਹੀਂ ਮਿਲੀਆਂ,ਜੋ ਸਨ ਮੇਰੇ ਪਿੰਡ ਦੀਆਂ।

ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ, ਚਿੰਤਕ ਅਤੇ ਸੀਨੀਅਰ ਪੱਤਰਕਾਰ ਬਲਰਾਜ ਸੰਘਾ ਸਨਮਾਨਿਤ
Next articleਅੰਬੇਡਕਰ ਸੁਸਾਇਟੀ ਆਰ ਸੀ ਐਫ ਵਲੋਂ ਐਸੋਸੀਏਸ਼ਨ ਨੂੰ ਸਨਮਾਨਿਤ ਕੀਤਾ ਗਿਆ