ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਲੁਧਿਆਣਾ ਦੇ ਪਿੰਡ ਜਰਖੜ ਵਿਖੇ ਚੜਦੇ ਅਤੇ ਲਹਿੰਦੇ ਪੰਜਾਬ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਵਿਰਾਸਤੀ ਮਿਊਜੀਅਮ ” ਜੰਨਤ ਏ ਜਰਖੜ” ਦੇ ਵਿੱਚ ਬੱਚਿਆਂ ਦੀ ਹਰਮਨ ਪਿਆਰਤਾ ਦਿਨੋ ਦਿਨ ਵੱਧ ਰਹੀ ਹੈ। ਅੱਜ ਲੁਧਿਆਣਾ ਦੇ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਮਿਊਜੀਅਮ ਜੰਨਤ ਏ ਜਰਖੜ ਦਾ ਦੌਰਾ ਕੀਤਾ ।ਉਹਨਾਂ ਨੇ ਚੜਦੇ ਤੇ ਲਹਿੰਦੇ ਪੰਜਾਬ ਦੀਆਂ ਵੱਖ ਵੱਖ ਵਿਰਾਸਤੀ ਚੀਜ਼ਾਂ ਵੇਖ ਕੇ ਜਿੱਥੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਉਥੇ ਲੰਬਾ ਸਮਾਂ ਮਿਊਜੀਅਮ ਦਾ ਆਨੰਦ ਵੀ ਮਾਣਿਆ। ਬੱਚਿਆਂ ਨੇ ਚੜਦੇ ਅਤੇ ਲਹਿੰਦੇ ਪੰਜਾਬ ਦਾ ਬਣਿਆ ਬਾਰਡਰ , ਲਾਹੌਰ ਵਿੱਚ ਬਣੇ ਦੁਨੀਆਂ ਦੇ ਅਜੂਬੇ ,ਖਾਲਸਾ ਰਾਜ ,ਲਾਹੌਰ ਕੋਰਟ,ਹਿਟਲਰ ਗੇਟ ਲਾਲ ਕਿਲਾ, ਰਾਵੀਪੁਲ, ਉਡਣੇ ਸਿੱਖ ਮਿਲਖਾ ਸਿੰਘ ਦੇ ਕੱਚੇ ਘਰ ਦੀ ਬੁਨਿਆਦ ,ਸਟੈਚੂ ਆਫ ਲਿਬਰਟੀ , ਪੁਰਾਤਨ ਖੂਹ ਆਦਿ ਵੱਖ ਵੱਖ ਬਣੇ ਫੋਟੋ ਪੁਆਇੰਟ ਤੇ ਆਪਣੀਆਂ ਤਸਵੀਰਾਂ ਕਰਵਾਈਆਂ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਖਾਣ ਪੀਣ ਲਈ ਵਧੀਆ ਰਿਫੈਸਮੈਂਟ ਵੀ ਦਿੱਤੀ ਗਈ। ਇਸ ਮੌਕੇ ਜੰਨਤ ਏ ਜਰਖੜ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਸਕੂਲੀ ਬੱਚੇ ਵਿੱਚ ਇਸ ਮਿਊਜ਼ੀਅਮ ਦੀ ਵਿਸ਼ੇਸ਼ ਖਿੱਚ ਰਹਿੰਦੀ ਹੈ, ਵੱਡੀ ਗਿਣਤੀ ਵਿੱਚ ਹਰ ਰੋਜ਼ ਸਕੂਲੀ ਦੀ ਆਮਦ ਹੁੰਦੀ ਹੈ। ਕਿਉਂਕਿ ਇਹ ਮਿਊਜੀਅਮ ਜਿੱਥੇ ਬੱਚਿਆਂ ਦੇ ਇੱਕ ਇੰਟਰਟੇਨਮੈਂਟ ਦਾ ਸਾਧਨ ਹੈ ਉਥੇ ਉਹਨਾਂ ਦੇ ਗਿਆਨ ਵਿੱਚ ਵੀ ਵਾਧਾ ਕਰਦਾ ਹੈ ਉਹਨਾਂ ਆਖਿਆ ਪੰਜਾਬ ਦੇ ਵੱਖ-ਵੱਖ ਸਕੂਲਾਂ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਮਿਊਜੀਅਮ ਜੰਨਤ ਏ ਜਰਖੜ ਵਿਖਾਉਣਾ ਚਾਹੀਦਾ ਹੈ ।ਇਸ ਮੌਕੇ ਦੀਆਂ ਸਕੂਲ ਦੇ ਅਧਿਆਪਕਾਂ ਅਤੇ ਸਮੂਹ ਬੱਚਿਆਂ ਨੇ ਜੰਨਤ ਏ ਜਰਖੜ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲੀ ਅਧਿਆਪਕਾਂ ਵਿੱਚ ਸ੍ਰੀਮਤੀ ਸਵੇਤਾ ਮਲਹੋਤਰਾ, ਸ਼ਵਾਲੀ ਸੂਦ, ਜਗਦੀਪ ਕੌਰ,ਅਮਨਦੀਪ ਕੌਰ, ਮਨਜੋਤ ਕੌਰ ਇੰਦਰਪ੍ਰੀਤ ਕੌਰ ਸਕੂਲ ਦਾ ਸਟਾਫ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।