ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) , ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ਪ੍ਰਗਤੀ ਕਲਾ ਕੇਂਦਰ ਲਾਂਦੜਾ ਜਲੰਧਰ ਵੱਲੋਂ ਦੇਸ਼ ਦੀਆਂ ਔਰਤਾਂ ਦੀ ਪ੍ਰੇਰਨਾ ਸਰੋਤ ਤੇ ਔਰਤਾਂ ਦੇ ਜੀਨਸੀ ਸ਼ੋਸ਼ਣ ਤੇ ਜਾਤੀ ਭੇਦਭਾਵ ਦੀ ਲੜਾਈ ਲੜਨ ਵਾਲੀ ਫੂਲਣ ਦੇਵੀ ਜੀ ਨੂੰ ਸਮਰਪਿਤ ਤੇ ਵਿਹੜਿਆਂ ਦੇ ਕਲਾਕਾਰ , ਰੰਗ ਮੰਚ ਦੇ ਸ਼ਹੀਦ ਮਾਸਟਰ ਮੱਖਣ ਕ੍ਰਾਂਤੀ ਦੀ ਯਾਦ ਚ ਅੱਠਵਾਂ ਕ੍ਰਾਂਤੀ ਮੇਲਾ, ਕ੍ਰਾਂਤੀ ਭਵਨ, ਕ੍ਰਾਂਤੀ ਕਲੋਨੀ ਪਾਲਨੌ, ਪਾਲਕਦੀਪ ਜ਼ਿਲ੍ਾ ਜਲੰਧਰ ਵਿਖੇ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਠੇਕੇਦਾਰ ਭਗਵਾਨ ਦਾਸ ਸਿੱਧੂ ਉੱਗੇ ਸਮਾਜ ਸੇਵਕ ਨੇ ਕੀਤਾ ਜਦਕਿ ਸਮਾ ਰੋਸ਼ਨ ਕਰਨ ਦੀ ਰਸਮ ਹਾਕਮ ਸਿੰਘ ਨੂਰ ਪ੍ਰਸਿੱਧ ਕਵੀ ਨੇ ਨਿਭਾਈ ਇਸ ਸਮਾਗਮ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਭਾਸ਼ਣ ਅਮਰਜੀਤ ਅਮਰੀ ਵੱਲੋਂ ਕੀਤਾ ਗਿਆ ਇਸ ਮੌਕੇ 31ਵਾਂ ਬਲਰਾਜ ਸਾਹਨੀ ਯਾਦਗਾਰੀ ਪੁਰਸਕਾਰ ਪ੍ਰਸਿੱਧ ਕਹਾਣੀ ਕਰ ਭਗਵੰਤ ਰਸੂਲਪੁਰੀ ਨੂੰ ਦਿੱਤਾ ਗਿਆ ਲੋਕ ਕਵੀ ਚਰਨਦਾਸ ਨਿਧੜਕ ਪੁਰਸਕਾਰ ਗੁਰਮੀਤ ਕਲਿਆਣਵਾੜੀ ਨੂੰ ਦਿੱਤਾ ਗਿਆ। ਇਸ ਮੌਕੇ ਟੀਚਰ ਯੂਨੀਅਨ ਵੱਲੋਂ ਮਾਸਟਰ ਮੱਖਣ ਕ੍ਰਾਂਤੀ ਲੈਕਚਰਾਰ ਅਵਾਰਡ ਮਾਸਟਰ ਸੋਹਨ ਲਾਲ ਮੈਥ ਮਾਸਟਰ ਨੂੰ ਲਿੱਤਾ ਗਿਆ। ਬਹੁਜਨ ਕਲਚਰ ਵਿੱਚ ਪਾਏ ਯੋਗਦਾਨ ਲਈ ਪ੍ਰਗਤੀ ਕਲਾ ਕੇਂਦਰ ( ਰਜਿ) ਲਾਂਦੜਾ ਦੀਆਂ ਇਕਾਈਆਂ ਵੱਲੋਂ ‘ਗੱਲ ਸੁਣ ਝੱਲਿਆ ,ਤੇ ‘ਦੋਵੇਂ ਗੁਰੂ ਰਵਿਦਾਸ ਜੀ’ ਤੇ ਕੋਰੀਓਗ੍ਰਾਫੀਆਂ ਦਾ ਸਫਲ ਮੰਚਨ ਕੀਤਾ ਗਿਆ । ਜਲਾਲਾਬਾਦ ਫਾਜ਼ਿਲਕਾ ਮਾਂ ਕਿਰਨਦੀਪ ਦੀ ਅਗਵਾਈ ਥੱਲੇ ਪ੍ਰੀਆ ਅੰਬੇਡਕਰ, ਪ੍ਰਸਿੱਧ ਪਰਬਤਾ ਰੋਹੀ ਦੀ ਜੀਵਨੀ ਨੂੰ ਸਮਰਪਿਤ ਕੋਰਿਓਗ੍ਰਾਫੀ ਦਾ ਮੰਚਨ ਕੀਤਾ, ਬਰਾਸ ਫਾਊਂਡੇਸ਼ਨ ਗੋਬਿੰਦਗੜ੍ਹ ਖੋਖਰ ਵੱਲੋਂ ਵਿਗਿਆਨਿਕ ਅਧਾਰਿਤ ਬੋਲੀਆਂ ਗਿੱਦਾ ਦਾ ਵੀ ਸਫਲ ਮੰਚਨ ਕੀਤਾ ਗਿਆ। ਉੱਥੇ ਹੀ ਲੋਕ ਸੰਗੀਤ ਮੰਡਲੀ ਛਾਜਲੀ ਦੇ ਮਾਸਟਰ ਦੇਸ਼ਰਾਜ ਛਾਜਲੀ ਦੀ ਅਗਵਾਈ ਥੱਲੇ ‘ਮੱਛਰ ਦੀ ਵਾਰ’ ਨੂੰ ਪੇਸ਼ ਕੀਤਾ ਗਿਆ। ਇਸ ਮੌਕੇ ਪ੍ਰਗਤੀ ਕਲਾ ਕੇਂਦਰ ਲਾਂਦੜਾ ਦੇ ਮਰਹੂਮ ਕਲਾਕਾਰ ਮੋਨਿਕਾ ਪਾਲ ਤੇ ਚਰਨਜੀਤ ਚੰਨੀ ਲਸਾੜਾ ਦੀ ਯਾਦ ਚ ਇਕਾਈ ਪ੍ਰਗਤੀ ਆਰਟਿਸਟ ਗਰੁੱਪ ਦੇ ਕੁਲਪ੍ਰੀਤ ਰਾਣਾ ਕਨੇਡਾ ਦੇ ਗਵਾਹੀ ਥੱਲੇ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸ ਦਾ ਉਦਘਾਟਨ ਰੋਹਿਤ ਗੁਡਾਲੀਆ ( ਐਂ.ਸੀ, ਐਸ . ਟੀ . ਓ ਬੀ.ਸੀ ਮਹਾ ਸੰਘਰਸ਼ ਕਮੇਟੀ, ਜਲਾਲਾਬਾਦ) ਨੇ ਕੀਤਾ ਤੇ ਸਮਾਂ ਰੋਸ਼ਨ ਕਰਨ ਦੀ ਰਸਮ ਡਾਕਟਰ ਪ੍ਰਸ਼ਾਦ ਕੁਮਾਰ ਸਵੈਨ ( ਅਸਿਸਟੈਂਟ ਪ੍ਰੋਫੈਸਰ , ਐਲ ਪੀ ਯੂ) ਨੇ ਨਿਭਾਈ। ਇਕਾਈ ਪ੍ਰਗਤੀ ਆਰਟਿਸਟ ਗਰੁੱਪ ਦੇ ਦੀਪਕ ਕੁਮਾਰ ਦੀ ਅਗਵਾਈ ਵਿੱਚ ਬਹੁਜਨ ਨਾਇਕਾਂ ਦੇ ਚਿੱਤਰਾਂ ਦੇ ਅਧਾਰਿਤ ਆਰਟਿਸਟ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ ਜਸਵੰਤ ਸੁਲਤਾਨਪੁਰੀ, ਅਤੁਲ ਮੱਟੂ, ਰੋਹਿਤ ਥਾਪੜ, ਕਵੀ ਚੌਹਾਨ, ਪ੍ਰੀਤ ਗਿੱਲ, ਯਸ਼ ਗਿੱਲ, ਵਾਕੇਸ਼ ਕੁਮਾਰ, ਦੀਪਕ ਮਲੋਟ ਤੇ ਮਨਪ੍ਰੀਤ ਕੌਰ ਨੇ ਹਿੱਸਾ ਲਿਆ। ਇਸ ਮੇਲੇ ਚ ਮੋਹਨ ਲਾਲ ਫਿਲੋਰੀਆ, ਦੇਸ਼ ਰਾਜ ਛਾਜਲੀ, ਸੰਤੋਸ਼ ਲਾਲ ਬਿਰਦੀ, ਪੌ੍ ; ਬੰਸੋ ਦੇਵੀ, ਦਰਸ਼ਨ ਸਿੰਘ , ਸੋਹਨ ਸਹਿਜਲ , ਚਮਨ ਲਾਲ ਚਣਕੋਆ, ਬਲਵੀਰ ਪਰੋਮਿਲਾ ਦੇਵੀ, ਦੇਸਰਾਜ ਕਾਲੀ, ਰਜਿੰਦਰ ਜੱਸੀ ਯੂਕੇ, ਦਾ ਪੂਰਾ ਪਰਿਵਾਰ, ਪ੍ਰੀਆ ਅੰਬੇਡਕਰ, ਜਗਦੀਸ਼ ਕੌਰ ਸਰਪੰਚ ਲਾਂਦੜਾ, ਪਰਮਜੀਤ ਕੌਰ ਸਰਪੰਚ ਖਾਨਪੁਰ, ਸਤਪਾਲ ਤੂਰ ਸਰਪੰਚ ਪਾਲਕਦੀਮ, ਜਰਨੈਲ ਸਿੰਘ, ਸੰਜੀਵ ਭੋਰਾ ਐਡਵੋਕੇਟ, ਗੁਰਪ੍ਰੀਤ ਖੋਖਰ, ਨਿਰਮਲ ਰੁੜਕਾ, ਰਾਮਪਾਲ ਬੋਟਆ, ਅਵਤਾਰ ਮੰਤਰੀ, ਓਮ ਪ੍ਰਕਾਸ਼ ਸਰੋਏ, ਜਗਦੀਸ਼ ਕੁਮਾਰ ਰਿੰਕਾ, ਅੰਮ੍ਰਿਤ ਭੋਸਲੇ, ਮਾਸਟਰ ਪ੍ਰਦੀਪ, ਮਾਸਟਰ ਸੁਰਿੰਦਰ ਪੁਆਰੀ, ਮੈਡਮ ਮਨਜੀਤ ਕੌਰ ਤੇ ਇਲਾਕੇ ਭਰ ਦੇ ਪੰਜ ਸਰਪੰਚ ਅਧਿਆਪਕ ਸਾਹਿਬਾਨਾਂ ਦੇ ਮੁਹਤਬਾਜ਼ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



