ਹਰਪ੍ਰੀਤ ਕੌਰ 25000 ਰਾਸ਼ੀ ਨਾਲ ਸਨਮਾਨਿਤ
ਮਹਿਤਪੁਰ, ( ਸੁਖਵਿੰਦਰ ਸਿੰਘ ਖਿੰੰਡਾ )- ਇਲਾਕੇ ਦੀ ਸ਼ਾਨ ਐਚ ਪੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਵੱਲੋਂ ਸਲਾਨਾ ਪ੍ਰੋਗਰਾਮ ਰੋਣਕ ਪੰਜਾਬ ਦੀ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਅਰੰਭਤਾ ਮੁੱਖ ਮਹਿਮਾਨ ਰਤਨ ਸਿੰਘ ਕਾਕੜ ਕਲਾਂ ਆਮ ਆਦਮੀ ਪਾਰਟੀ ਵੱਲੋਂ ਸਮਾਂ ਰੋਸ਼ਨ ਕਰਕੇ ਕੀਤੀ ਗਈ। ਇਸ ਪ੍ਰੋਗਰਾਮ ਵਿਚ ਸਕੂਲ ਦੀ ਪਹਿਲੀ ਕਲਾਸ ਤੋਂ ਲੈ ਕੇ ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਦੇਸ਼ ਲਿਆ ।
ਇਸ ਮੌਕੇ ਦੇਸ਼ ਨਹੀਂ ਮਿਟਣੇ ਦੂਗਾ, ਬਣ ਮੋਰਨੀ ਬਾਗਾਂ ਦੇ ਵਿੱਚ ਨੱਚਾਂ, ਮੈਂ ਨਿਕਲਾ ਗੱਡੀ ਲੈ ਕੇ, ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਛੱਲਾਂ, ਆਦਿ ਗੀਤਾਂ ਅਤੇ ਲੋਕ ਬੋਲੀਆਂ, ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਜਿਥੇ ਖੂਬਸੂਰਤ ਅੰਦਾਜ਼ ਵਿਚ ਕੋਰੀਓਗਰਾਫੀ , ਗਿੱਧਾ , ਭੰਗੜਾ , ਫੁਲਕਾਰੀ ਦੀ ਪੇਸ਼ਕਾਰੀ ਕਰਕੇ ਜਿਥੇ ਵਾਹ ਵਾਹ ਖੱਟੀ । ਉਥੇ ਛੋਟੀਆਂ ਬੱਚੀਆਂ ਵੱਲੋਂ ਭਾਬੋ ਕਹਿੰਦੀ ਏ ਪਿਆਰਾ ਸਿੰਘਾ ਵੇਲਣਾ ਲਿਆ ਗੀਤ ਦੀ ਖੂਬਸੂਰਤ ਪੇਸ਼ਕਾਰੀ ਕਰਕੇ ਚਾਰ ਚੰਨ ਲਾ ਦਿੱਤੇ। ਇਸ ਪ੍ਰੋਗਰਾਮ ਦੌਰਾਨ, ਮਜ਼ਦੂਰ, ਕਿਸਾਨ, ਦਰਖਤਾਂ, ਸਬੰਧੀ ਪੇਸ਼ ਕਾਰੀ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ। ਸਟੇਜ ਸੈਕਟਰੀ ਦੀ ਭੂਮਿਕਾ ਸਤਿੰਦਰ ਕੌਰ ਅਤੇ ਸੁਖਮਨਬੀਰ ਸਿੰਘ ਵੱਲੋਂ ਬੜੇ ਸੁਚੱਜੇ ਢੰਗ ਨਾਲ ਨਿਭਾਈ ਗਈ । ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਰਤਨ ਸਿੰਘ ਕਾਕੜ ਕਲਾਂ ਆਮ ਆਦਮੀ ਪਾਰਟੀ ਅਤੇ ਮੌਜੂਦਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਕਾਂਗਰਸ ਪਾਰਟੀ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਕਾਮਯਾਬ ਹੋਣ ਦੇ ਗੁਣ ਦੱਸਦਿਆਂ ਅਧਿਆਪਕਾਂ ਨੂੰ ਸਤਿਕਾਰ ਦੇਣ ਦੇ ਨਾਲ ਨਾਲ ਉਚੇਰੀ ਸਿੱਖਿਆ ਤੇ ਜ਼ੋਰ ਦਿੱਤਾ।ਇਸ ਮੌਕੇ ਦਸਵੀਂ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਈ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਡਾ ਮੁਣਸ਼ੀ ਰਾਮ ਅਤੇ ਬਲਕਾਰ ਸਿੰਘ ਸੰਧੂ ਟਰੱਸਟ ਵੱਲੋਂ 25000 ਹਜ਼ਾਰ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਖਾਸ ਮਹਿਮਾਨ ਵਜੋਂ ਦਲਜੀਤ ਸਿੰਘ ਡਾਇਰੈਕਟਰ ਏਕਮ ਪਬਲਿਕ ਸਕੂਲ ਮਹਿਤਪੁਰ , ਡਾਕਟਰ ਗੁਰਪਾਲ ਸਿੰਘ, ਸ੍ਰੀ ਗੁਰਦੇਵ, ਹਰਵਿੰਦਰ ਸਿੰਘ ਮਰੋਕ, ਜਸਪਾਲ ਸਿੰਘ ਨੰਬਰਦਾਰ, ਹਰਭਜਨ ਸਿੰਘ ਸੰਗੋਵਾਲ, ਹਰਵਿੰਦਰ ਸਿੰਘ ਮਠਾੜੂ, ਕੁਲਦੀਪ ਸਿੰਘ ਖਾਲਸਾ, ਲਖਵਿੰਦਰ ਸਿੰਘ, ਸੰਤੋਖ ਸਿੰਘ, ਮਨਿੰਦਰ ਸਿੰਘ ਖਿੰਡਾ, ਮਹਿੰਦਰਪਾਲ ਸਿੰਘ ਟੁਰਨਾ ਆਦਿ ਹਾਜ਼ਰ ਹੋਏ। ਪ੍ਰੋਗਰਾਮ ਦੇ ਅਖੀਰ ਵਿਚ ਸਕੂਲ ਦੇ ਡਾਇਰੈਕਟਰ ਹਰਪ੍ਰੀਤ ਸਿੰਘ, ਪਰੇਜੀਡੈਟ ਪਰੇਜੀਡੈਟ ਅਮਨਦੀਪ ਸਿੰਘ, ਪ੍ਰਿੰਸੀਪਲ ਸੰਦੀਪ ਕੌਰ ਵੱਲੋਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ। ਅਤੇ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਕਲਾਕਾਰਾਂ ਅਤੇ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly