ਦਿੱਤੁਪੁਰ ਦੇ ਕਬੱਡੀ ਟੂਰਨਾਮੈਂਟ ਤੇ ਮੈਲਬੌਰਨ ਕਬੱਡੀ ਅਕੈਡਮੀ ਅਸਟ੍ਰੇਲੀਆ ਵਲੋਂ ਕਬੱਡੀ ਖਿਡਾਰੀ ਆਤਮਾ ਡਾਲਾ ਦਾ ਬੁਲਟ ਮੋਟਰਸਾਇਕਲ ਨਾਲ ਸਨਮਾਨ

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਅਤੇ ਵਿਰਾਸਤੀ ਖੇਡ ਕੁਸ਼ਤੀ ਨੂੰ ਸਮਾਂਤਰ ਪ੍ਫੁਲਿਤ ਕਰ ਰਹੇ ਸ੍ ਕੁਲਦੀਪ ਸਿੰਘ ਬਾਸੀ ਪ੍ਧਾਨ ਮੈਲਬੌਰਨ ਕਬੱਡੀ ਅਕੈਡਮੀ ਅਸਟ੍ਰੇਲੀਆ ਵਲੋਂ ਦਿੱਤੁਪੁਰ ਜੱਟਾਂ ਦੇ 56 ਵੇਂ ਕਬੱਡੀ ਟੂਰਨਾਮੈਂਟ ਤੇ ਪ੍ਸਿੱਧ ਕਬੱਡੀ ਖਿਡਾਰੀ ਆਤਮਾ ਡਾਲਾ ਨੂੰ ਬੁਲਟ ਮੋਟਰਸਾਇਕਲ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਬੱਡੀ ਪ੍ਬੰਧਕ ਗੁਰਦੀਪ ਸਿੰਘ ਬਿੱਟੀ ਅਸਟ੍ਰੇਲੀਆ, ਸ਼ੇਰਾ ਗਿੱਲ ਕੱਲਰਭੈਣੀ ਨੇ ਦੱਸਿਆ ਕਿ ਇਹ ਸਨਮਾਨ ਸਾਡੀ ਅਸਟ੍ਰੇਲੀਆ ਸਥਿਤ ਖੇਡ ਸੰਸਥਾ ਐਮ ਕੇ ਏ ਦੇ ਬੈਨਰ ਹੇਠ ਦਿੱਤਾ ਜਾਵੇਗਾ। ਪਿਛਲੇ ਸਮੇਂ ਵਿੱਚ ਬਹੁਤ ਸਾਰੇ ਕਬੱਡੀ ਖਿਡਾਰੀਆਂ ਦੇ ਅਸਟ੍ਰੇਲੀਆ ਵਿੱਚ ਵੀਜੇ ਲਗਵਾਉਣ ਵਿੱਚ ਕਾਮਯਾਬ ਹੋਏ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਲਾਘਾਯੋਗ ਉਪਰਾਲਾ ਹੈ। ਇਹ ਸਨਮਾਨ 18 ਮਾਰਚ ਨੂੰ ਕਬੱਡੀ ਟੂਰਨਾਮੈਂਟ ਦੇ ਫਾਈਨਲ ਦਿਨ ਦਿੱਤਾ ਜਾਵੇਗਾ। ਇਸ ਮੌਕੇ ਪ੍ਸਿੱਧ ਕਬੱਡੀ ਕੁਮੈਂਟੇਟਰ ਸਤਪਾਲ ਖਡਿਆਲ, ਜਸ ਘੱਗਾ, ਅਮਨ ਘੱਗਾ ਨੇ ਬਾਸੀ ਭਲਵਾਨ,ਬਿੱਟੀ ਅਸਟ੍ਰੇਲੀਆ, ਸ਼ੇਰਾ ਗਿੱਲ ਦੀ ਸਲਾਘਾ ਕੀਤੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਪਵਾਰ ਵਲੋਂ ਵਿਧਾਨ ਸਭਾਵਾਂ ਦੇ ਇੰਚਾਰਜ ਨਿਯੁਕਤ
Next article“ਸਮੇਂ ਦੀ ਗੱਲ”