HOME ਲੋਹਟ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 22 ਜੂਨ ਨੂੰ

ਲੋਹਟ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 22 ਜੂਨ ਨੂੰ

5
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹਟ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਦਰਬਾਰ ਸਤੀ ਮਹਾਂਤਮੀ ਜੀ ਦੇ ਅਸਥਾਨ ਪਿੰਡ ਛੋਕਰਾਂ ਨੇੜੇ ਅੱਪਰਾ (ਜ਼ਿਲ੍ਹਾ ਜਲੰਧਰ) ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਗ੍ਰਾਮ ਪੰਚਾਇਤ, ਐੱਨ ਆਰ ਆਈ ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਿਤੀ 22 ਜੂਨ ਦਿਨ ਸੋਮਵਾਰ ਨੂੰ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਮਿਤੀ 22 ਜੂਨ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਝੰਡਾ ਚੜਾਉਣ ਦੀ ਰਸਮ ਪੂਰੇ ਉਤਸ਼ਾਹ ਨਾਲ ਨਿਭਾਈ ਜਾਵੇਗੀ। ਉਪਰੰਤ ਸੱਭਿਆਚਾਰਕ ਸਟੇਜ ਦੌਰਾਨ ਪੰਜਾਬੀ ਗਾਇਕ ਮਨੀ ਮਾਨ ਤੇ ਹੋਰ ਪੰਜਾਬੀ ਗਾਇਕ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਇਸ ਮੌਕੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ, ਫ਼ਲ ਫਰੂਟ ਤੇ ਹੋਰ ਲੰਗਰ ਵੀ ਅਤੁੱਟ ਵਰਤਾਏ ਜਾਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਯੂਕਰੇਨ ਦੀ ਹਮਾਇਤ ‘ਚ ਬਰਤਾਨੀਆ ਦਾ ਵੱਡਾ ਕਦਮ, ਰੂਸ ‘ਤੇ 70 ਨਵੀਆਂ ਪਾਬੰਦੀਆਂ
Next articleਸ਼ਹੀਦ ਭਗਤ ਸਿੰਘ ਬਲੱਡ ਬੈਂਕ ਨਵਾਂਸ਼ਹਿਰ ਨੇ ਰਾਜਾ ਸਾਹਿਬ ਜੀ ਦੇ ਸੇਵਕਾਂ ਨੂੰ ਕੀਤਾ ਸਨਮਾਨਿਤ