ਲੋਕ ਗਾਇਕ ਲੱਕੀ ਸਿੱਧੂ, ਮਿਸ ਅਮਨ ਰੋਜੀ , ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਨੇ ਸੱਭਿਆਚਾਰਕ ਗੀਤਾਂ ਨਾਲ਼ ਸਰੋਤਿਆਂ ਨੂੰ ਕੀਲਿਆ
ਕਪੁਰਥਲਾ (ਸਮਾਜ ਵੀਕਲੀ) (ਕੌੜਾ )-ਅੱਜ ਹਜ਼ਰਤ ਪੀਰ ਬਾਬਾ ਮੀਆਂ ਲਹਿਣਾ ਸ਼ਾਹ ਜੀ ਦੀ ਪ੍ਰਬੰਧਕ ਕਮੇਟੀ ਖੈੜਾ ਦੋਨਾ (ਕਪੂਰਥਲਾ) ਵੱਲੋਂ ਸਮੂਹ ਨਗਰ ਨਿਵਾਸੀਆਂ, ਐਨ ਆਰ ਆਈਜ਼ ਵੀਰਾਂ, ਗ੍ਰਾਮ ਪੰਚਾਇਤ ਖੈੜਾ ਦੋਨਾ ਦੇ ਸਹਿਯੋਗ ਨਾਲ ਹਜ਼ਰਤ ਪੀਰ ਬਾਬਾ ਮੀਆਂ ਲਹਿਣਾ ਸ਼ਾਹ ਜੀ ਦੀ ਦਰਗਾਹ ‘ਤੇ ਕਰਵਾਇਆ ਗਿਆ ਸਲਾਨਾ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਚੇਅਰਮੈਨ ਅਮਰਜੀਤ ਸਿੰਘ ਖੈੜਾ ਪ੍ਰਧਾਨ ਤੇਜਵਿੰਦਰ ਸਾਬੀ ਖੈੜਾ, ਸਕੱਤਰ ਰਮੇਸ਼ ਖੈੜਾ ,ਕੁੱਕੂ ਨਾਹਰ, ਜੱਸੂ ਲਾਹੌਰੀਆ, ਦਿਨੇਸ਼ ਸ਼ਰਮਾ, ਸਵਰਨ ਸੋਹਲ, ਜਰਨੈਲ ਸਿੰਘ ਭੂਈ, ਸੁੱਖਾ ਖੈੜਾ, ਸਤਨਾਮ ਸਿੰਘ ਖੈੜਾ , ਮਹਿੰਦਰਜੀਤ ਖੈੜਾ, ਸੁਨੀਲ ਕਾਲੀਆ ਆਦਿ ਦੀ ਅਗਵਾਈ ਹੇਠ ਆਯੋਜਿਤ ਉਕਤ ਸਾਲਾਨਾ ਜੋੜ ਮੇਲੇ ਦੌਰਾਨ ਪੀਰਾਂ ਦੀ ਦਰਗਾਹ ਉਤੇ ਸਮੁੱਚੀਆਂ ਧਾਰਮਿਕ ਰਸਮਾਂ ਨਿਭਾਉਣ ਉਪਰੰਤ ਲੋਕ ਗਾਇਕ ਲੱਕੀ ਸਿੱਧੂ, ਮਿਸ ਅਮਨ ਰੋਜੀ , ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਨੇ ਸੱਭਿਆਚਾਰਕ ਗੀਤਾਂ ਨਾਲ਼ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲ਼ੇ ਗਾਇਕਾਂ ਅਤੇ ਗਾਇਕਾਵਾਂ ਨੂੰ ਐਸ ਐਸ ਪੀ ਕਪੂਰਥਲਾ ਰਾਜਪਾਲ ਸਿੰਘ ਸੰਧੂ, ਐਸ ਡੀ ਓ ਇੰਜ ਗੁਰਨਾਮ ਸਿੰਘ ਬਾਜਵਾ, ਨੰਬਰਦਾਰ ਲਾਭ ਚੰਦ ਥਿਗਲੀ, ਸਾਬਕਾ ਸਰਪੰਚ ਜੱਸਾ ਚਾਹਲ, ਸ਼ਾਮ ਕੁਮਾਰ ਕਾਹਲਵਾਂ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖੈੜਾ, ਲੈਕ: ਸੁਰਜੀਤ ਸਿੰਘ ਥਿੰਦ, ਫ਼ਕੀਰ ਸਿੰਘ ਚਾਹਲ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਸਾਰੇ ਆਹੁਦੇਦਾਰਾਂ ਵੱਲੋਂ ਸਾਂਝੇ ਤੌਰ ਉੱਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਨ ਸੰਗਤਾਂ ਦੇ ਛਕਣ ਲਈ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਇਲਾਕ਼ੇ ਦੀਆਂ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸ਼ਖ਼ਸ਼ੀਅਤਾਂ ਨੂੰ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly