*ਸੱਪਾਂ ਦੇ ਜਠੇਰੇ/ਵਡੇਰੇ *

ਰੋਮੀ ਘੜਾਮਾਂ
 (ਸਮਾਜ ਵੀਕਲੀ)
ਸੱਪਾਂ ਦੇ ਵੀ ਸੱਜਣਾਂ ਜਠੇਰੇ ਜਾਂ ਵਡੇਰੇ ਨੇ।
ਤੇਰੇ ਮੂੰਹ ‘ਤੇ ਤੇਰੇ ਨੇ ਜੋ ਮੇਰੇ ਮੂੰਹ’ ਤੇ ਮੇਰੇ ਨੇ।
‘ਉੱਗਦਾ ਨਾ ਘਾਹ’ ਜਿੱਥੇ ਲਾ ਲੈਂਦੇ ਡੇਰੇ ਨੇ।
ਤੇਰੇ ਮੂੰਹ ‘ਤੇ ਤੇਰੇ ਨੇ ਜੋ ਮੇਰੇ ਮੂੰਹ’ ਤੇ ਮੇਰੇ ਨੇ।
ਇੱਛਾਧਾਰੀ ਵਾਂਗ ਰਹਿੰਦੇ ਬਦਲਦੇ ਚਿਹਰੇ ਨੇ।
ਤੇਰੇ ਮੂੰਹ ‘ਤੇ ਤੇਰੇ ਨੇ ਜੋ ਮੇਰੇ ਮੂੰਹ’ ਤੇ ਮੇਰੇ ਨੇ।
ਜਿੱਥੇ ਵੱਡਾ ਲੱਡੂ ਹੁੰਦੇ ਉਹਦੇ ਜਿਆਦਾ ਨੇੜੇ ਨੇ।
ਤੇਰੇ ਮੂੰਹ ‘ਤੇ ਤੇਰੇ ਨੇ ਜੋ ਮੇਰੇ ਮੂੰਹ’ ਤੇ ਮੇਰੇ ਨੇ।
ਮਾਹਿਰ ਹੁੰਦੇ ਝੂਠ ਦੀ ਸਵਾਰੀ ਬਥੇਰੇ ਨੇ।
ਤੇਰੇ ਮੂੰਹ ‘ਤੇ ਤੇਰੇ ਨੇ ਜੋ ਮੇਰੇ ਮੂੰਹ’ ਤੇ ਮੇਰੇ ਨੇ।
ਸੱਚ ਕਹਿਣ ਲਈ ਪਰ ਰੱਖਦੇ ਨਾ ਜੇਰੇ ਨੇ।
ਤੇਰੇ ਮੂੰਹ ‘ਤੇ ਤੇਰੇ ਨੇ ਜੋ ਮੇਰੇ ਮੂੰਹ’ ਤੇ ਮੇਰੇ ਨੇ।
ਮੁੱਕਦੇ ਨਾ ਛੇਤੀ ਪਾਉਂਦੇ ਇਹ ਜੋ ਬਖੇੜੇ ਨੇ।
ਤੇਰੇ ਮੂੰਹ ‘ਤੇ ਤੇਰੇ ਨੇ ਜੋ ਮੇਰੇ ਮੂੰਹ’ ਤੇ ਮੇਰੇ ਨੇ।
ਪੈਂਦੀਆਂ ‘ਚ ਪਰ ਦਿੱਸਦੇ ਨਾ ਨੇੜੇ-ਤੇੜੇ ਨੇ।
ਤੇਰੇ ਮੂੰਹ ‘ਤੇ ਤੇਰੇ ਨੇ ਜੋ ਮੇਰੇ ਮੂੰਹ’ ਤੇ ਮੇਰੇ ਨੇ।
ਘੜਾਮੇਂ ਵਾਲ਼ੇ ਰੋਮੀ ਅੱਜ ਚੂੰਢੀ ਵੱਢ ਛੇੜੇ ਨੇ।
ਤੇਰੇ ਮੂੰਹ ‘ਤੇ ਤੇਰੇ ਨੇ ਜੋ ਮੇਰੇ ਮੂੰਹ’ ਤੇ ਮੇਰੇ ਨੇ।
                   ਰੋਮੀ ਘੜਾਮਾਂ।
       9855281105 (ਵਟਸਪ ਨੰ.).
Previous articleਯਥਾਰਥਵਾਦੀ ਕੈਨਵਸ ‘ਤੇ ਰਹੱਸਵਾਦੀ ਸਿਧਾਂਤ – ਪੁਨਰ-ਜਨਮ
Next articleਉੱਘੇ ਗੀਤਕਾਰ ਇਕਬਾਲ ਸਿੰਘ ਪੀ ਟੀ ਨੂੰ ਸਦਮਾ,ਪਿਤਾ ਜੀ ਦਾ ਦਿਹਾਂਤ…