ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਨੂੰ ਫੇਅਰਵੈੱਲ ਪਾਰਟੀ ਦਿੱਤੀ

ਕੈਪਸ਼ਨ : ਆਨਲਾਈਨ ਆਯੋਜਿਤ ਫੇਅਰਵੈਲ ਪਾਰਟੀ ਦੀਆਂ ਝਲਕੀਆਂ

ਕਪੂਰਥਲਾ,(ਸਮਾਜ ਵੀਕਲੀ) (ਕੌੜਾ )- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਰੇਲ ਕੋਚ ਫੈਕਟਰੀ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀਂ ਦੇ ਸੀਨੀਅਰ ਵਿਦਿਆਰਥੀਆਂ ਲਈ ਆਨਲਾਈਨ ਫੇਅਰਵੈੱਲ ਪਾਰਟੀ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਦਾ ਆਗਾਜ਼ ਸ਼ਬਦ ਗਾਇਨ ਰਾਹੀਂ ਕੀਤਾ ਗਿਆ । ਮੰਚ ਸੰਚਾਲਨ ਮੈਡਮ ਦਲਜੀਤ ਕੌਰ ਵੱਲੋਂ ਕੀਤਾ ਗਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਸਮਾਗਮ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਹੋਏ । ਜੈਸਮੀਨ ਕੌਰ ਮਿਸ ਫੇਅਰਵੈੱਲ ਅਤੇ ਅਰਮਾਨਦੀਪ ਸਿੰਘ ਮਿਸਟਰ ਫੇਅਰਵੈੱਲ ਦਾ ਖਿਤਾਬ ਹਾਸਲ ਕਰਨ ‘ਚ ਸਫਲ ਰਹੇ ।

ਸਿਮਰਨਜੀਤ ਕੌਰ ਤੇ ਪ੍ਰਭਜੋਤ ਸਿੰਘ ਫਸਟ ਰਨਰਅਪ ਅਤੇ ਸੁਖਮਨਪ੍ਰੀਤ ਕੌਰ ਤੇ ਸੁਨੀਲਜੋਤ ਸਿੰਘ ਸੈਕਿੰਡ ਰਨਰਅੱਪ ਰਹੇ । ਖੁਸ਼ਪ੍ਰੀਤ ਕੌਰ ਸਨਸ਼ਾਈਨ ਸਮਾਈਲ ਤੇ ਜਸਪ੍ਰੀਤ ਸਿੰਘ ਸੋਹਣਾ ਗੱਭਰੂ ਚੁਣੇ ਗਏ । ਹਰਚਿਤ ਕੌਰ ਮਿਸ ਚਾਰਮਿੰਗ ਅਤੇ ਗੁਰਪ੍ਰੀਤ ਸਿੰਘ ਸੁੰਦਰ ਦਸਤਾਰ ਦੇ ਖ਼ਿਤਾਬ ‘ਤੇ ਕਬਜ਼ਾ ਕਰਨ ‘ਚ ਸਫਲ ਰਹੇ । ਇਸ ਮੌਕੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ, ਵਾਈਸ ਪ੍ਰਿੰਸੀਪਲ ਰੇਨੂੰ ਅਰੋਡ਼ਾ, ਮੈਡਮ ਨਰਿੰਦਰ ਪੱਤੜ, ਸੁਮਨ ਸ਼ਰਮਾ, ਪਰਮਿੰਦਰ ਕੌਰ, ਲਵਿਤਾ, ਅਨੀਤਾ ਸਹਿਗਲ, ਨਿਧੀ ਸੰਗੋਤਰਾ, ਅਸ਼ੋਕ ਕੁਮਾਰ, ਕਰਮਜੀਤ ਸਿੰਘ, ਪਵਨਦੀਪ ਕੌਰ, ਗਗਨਦੀਪ ਕੌਰ, ਛਿੰਦਰਪਾਲ ਕੌਰ, ਸੁਮਨਦੀਪ ਕੌਰ, ਰਾਜ ਰਾਣੀ, ਦਵਿੰਦਰਰਾਜ ਕੌਰ, ਅੰਜੂ, ਰੀਮਾ ਸੋਨੀ, ਨੀਲਮ ਕਾਲੜਾ, ਰਮਾਨੀਕਾ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿੱਕੀ ਮੋਰਾਂਵਾਲੀਆ ਦੇ ਟ੍ਰੈਕ “ਵਰਕਾ” ਦਾ ਪੋਸਟਰ ਰਿਲੀਜ਼, ਜਲਦ ਹੋਵੇਗਾ ‘ਵਰਕਾ’ ਗੀਤ ਲਾਂਚ
Next articleਬਾਬਾ ਦੀਪ ਸਿੰਘ ਨਗਰ ਵਿੱਚ ਵਿਧਾਇਕ ਚੀਮਾ ਵੱਲੋਂ ਜਾਰੀ ਗ੍ਰਾਂਟ ਨਾਲ ਗਲੀ ਵਿੱਚ ਇੰਟਰਲੌਕ ਟਾਇਲ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ