ਅੰਮ੍ਰਿਤਸਰ 12 ਸਤੰਬਰ: ਆਲ ਇੰਡੀਆ ਫਾਰੈਸਟ ਆਫ਼ੀਸ਼ਰਜ਼ ਫੈਡਰੇਸ਼ਨ ਅਤੇ ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫ਼ੀਸਰਜ਼ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਤੀਰਥ (ਰਾਮ ਤੀਰਥ)ਸ਼੍ਰੀ ਅੰਮ੍ਰਿਤਸਰ 19ਵਾਂ ਵਣ ਸ਼ਹੀਦੀ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਸਾਥੀਆਂ ਅਤੇ ਜਖ਼ਮੀਂ ਹੋਏ ਸਾਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ *ਸ਼੍ਰੀ ਲਾਲਜੀਤ ਸਿੰਘ ਭੁੱਲਰ ਕੈਬਿਨਟ ਮੰਤਰੀ ਪੰਚਾਇਤ ਰਾਜ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਅਸ਼ੋਕ ਤਨਵਰ ਸਾਬਕਾ ਐਮ.ਪੀ ਅਤੇ ਚੈਅਰਮੈਨ ਚੋਣ ਪ੍ਰਚਾਰ ਕਮੇਟੀ ਆਮ ਆਦਮੀ ਪਾਰਟੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। 1977 ਵਿੱਚ ਜੋਧਪੁਰ(ਰਾਜਸਥਾਨ) ਦੇ ਰਾਜਾ ਵੱਲੋਂ ਆਪਣਾ ਮਹਿਲ ਬਣਾਉਣ ਲਈ ਦਰੱਖਤਾਂ ਨੂੰ ਵੱਢਣਾ ਚਾਹਿਆ ਪਰ ਅਮ੍ਰਿਤਾ ਦੇਵੀ ਦੀ ਅਗਵਾਈ ਵਿੱਚ ਰੁੱਖਾਂ ਨੂੰ ਬਚਾਉਣ ਲਈ 363 ਸ਼ਹੀਦਾਂ ਨੇ ਕੁਰਬਾਨੀ ਦਿੱਤੀ।ਉਹਨਾਂ ਨੂੰ ਸ਼ਹੀਦੀ ਸਤੰਬ ਤੇ ਇਸ ਦਿਨ ਯਾਦ ਕੀਤਾ ਗਿਆ। ਇਸ ਸਮਾਗਮ ਵਿੱਚ ਆਲ ਇੰਡੀਆ ਫਡਰੇਸ਼ਨ ਤੋੰ ਵੱਖ -ਵੱਖ ਰਾਜਾਂ ਤੋਂ ਆਏ ਮੱਧ ਪ੍ਰਦੇਸ਼,ਮਹਾਂਰਾਸ਼ਟਰ,ਹਿਮਾਦਲ ਪ੍ਰਦੇਸ਼,ਗੁਜਰਾਤ,ਰਾਜਸਥਾਨ,ਝਾਰਖੰਡ, ਉੜੀਸਾ,ਵੈਸਟ ਬੰਗਾਲ,ਉਤਰਾਖੰਡ ਆਦਿ ਤੋਂ ਆਏ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ।* ਮੁੱਖ ਤੌਰ ਤੇ ਸ਼ਤੀਸ਼ ਮਿਸ਼ਰਾ ਪ੍ਰਧਾਨ ਆਲ ਇੰਡੀਆ ਫਾਰੈਸਟ ਆਫ਼ੀਸਰਜ਼ ਫੈਡਰੇਸ਼ਨ ਅਤੇ ਕਮਲ ਯਾਦਵ ਸੈਕਟਰੀ ਜੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਆਲ ਇੰਡੀਆ ਫੈਡਰੇਸ਼ਨ ਦੇ ਕੰਮਾਂ ਬਾਰੇ ਜਾਣੂ ਕਰਵਾਇਆ।
ਮੁੱਖ ਮਹਿਮਾਨ ਅਸ਼ੋਕ ਤਨਵਰ ਜੀ ਨੇ ਇਸ ਦਿਨ ਦੇ ਬਾਰੇ ਅਤੇ ਰੁੱਖਾਂ ਦੀ ਜੰਗਲੀ -ਜੀਵਾਂ ਦੀ ਅਹਿਮੀਅਤ ਬਾਰੇ ਦੱਸਿਆ। ਸ਼੍ਰੀ ਲਾਲਜੀਤ ਸਿੰਘ ਭੁੱਲਰ ਕੈਬਿਨਟ ਮੰਤਰੀ ਜੀ ਨੇ ਸ਼ਹੀਦ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਵਣ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਲਈ ਪ੍ਰੇਰਿਆ।ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਤੋਂ ਹੱਲ ਕਰਾਉਣ ਦਾ ਭਰੋਸਾ ਦਵਾਇਆ।
ਸੂਬਾ ਪ੍ਰਧਾਨ ਗੁਰਿੰਦਰ ਸਹੋਤਾ ਵੱਲੋਂ ਆਏ ਸ਼ਹੀਦ ਸਾਥੀਆਂ ਦੇ ਪਰਿਵਾਰਾਂ ਦਾ ਮੁੱਖ ਮਹਿਮਾਨਾਂ ਦਾ ਅਤੇ ਵੱਖ-ਵੱਖ ਰਾਜਾਂ ਤੋਂ ਆਏ ਅਹੁਦੇਦਾਰ ਅਤੇ ਮੈਂਬਰ ਸਾਥੀਆਂ ਦਾ ਧੰਨਵਾਦ ਕੀਤਾ। ਰਾਮ ਤੀਰਥ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਸਾਰੇ ਸਾਥੀਆਂ ਨੇ ਇਸ ਸਮਾਗਮ ਵਿੱਚ ਗੁਰੂਆਂ ਦੀ ਨਗਰੀ ਅਮ੍ਰਿਤਸਰ ਵਿੱਚ ਆਕੇ ਚੰਗੀ ਭਾਵਨਾ ਮਹਿਸੂਸ ਕੀਤੀ।
ਸਮਾਗਮ ਵਿੱਚ ਸ਼ਾਮਿਲ ਵਿਸ਼ੇਸ਼ ਸਾਥੀ ਆਰ.ਡੀ ਬਿਸ਼ਨੋਈ,
ਡੀ. ਐਫ.ਓ ਸ਼ੁਭਾਸ਼ ਡੋਗਰੇ,ਨਿਰਮਲ ਤਿਵਾੜੀ,ਸ਼ੇਖ ਗਾਜ਼ੀ ਪਟੇਲ,ਜਗਦੀਪ ਸਿੰਘ ਢਿਲੋਂ,ਰਣਧੀਰ ਸਿੰਘ ਚੱਕਲ,ਮਲਕੀਤ ਸਿੰਘ,ਤਰਸੇਮ ਸਿੰਘ ਘਾਰੂ,ਮਹਿੰਦਰ ਸਿੰਘ ਧਾਲੀਵਾਲ,ਜਗਦੀਪ ਸਿੰਘ ਕੁੰਭੜਾ,ਵਿਰਸਾ ਸਿੰਘ ਚਹਿਲ,ਹਰਦੀਪ ਪਨੇਸਰ ਸੂਬਾ ਸਕੱਤਰ,ਗੁਰਮੋਹਨ ਸੀਨੀ.ਮੀਤ ਪ੍ਰਧਾਨ,ਜਗਦੀਪ ਫੌਜੀ ਮੀਤ ਪ੍ਰਧਾਨ,ਪਰਮਵੀਰ ਲਿੱਟ ਮੀਤ ਪ੍ਰਧਾਨ,ਜਸਵੀਰ ਸ਼ੇਰਗਿੱਲ ਸਹਾਇਕ ਸਕੱਤਰ, ਭੁਪਿੰਦਰ ਮੋਹਾਲੀ ਵਿੱਤ ਸਕੱਤਰ,ਅਭਿਸ਼ੇਕ ਖੰਨਾ ਸੂਬਾਈ ਪੈਸ਼ਲ ਮੈਂਬਰ,ਪਲਵਿੰਦਰ ਕੌਰ,ਤਰਲੋਚਨ ਸਿੰਘ ਬੀਓ,ਵਿਕਰਮ ਸਿੰਘ ਅਮ੍ਰਿਤਸਰ,ਪਰਗਟ ਨਾਭਾ ਆਦਿ ਸਾਥੀ ਹਾਜ਼ਰ ਹੋਏ।
*ਜਾਰੀ ਕਰਤਾ:-ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫ਼ੀਸਰਜ ਯੂਨੀਅਨ (ਰਜ਼ਿ) ਸੂਬਾ ਕਮੇਟੀ*
ਬਰਜਿੰਦਰ ਕੌਰ ਬਿਸਰਾਓ…
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly