ਸਮਾਜ ਸੇਵਕ ਅਵਤਾਰ ਹੀਰ (ਜਰਮਨ) ਨੂੰ ਸਦਮਾ, ਪਿਤਾ ਦਾ ਦੇਹਾਂਤ 

ਪਾਠ ਦਾ ਭੋਗ ਤੇ ਅੰਤਿਮ ਅਰਦਾਸ 24 ਸਤੰਬਰ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂਰਮਹਿਲ ਰੋਡ ਫਿਲੌਰ ਵਿਖੇ
ਫਿਲੌਰ, ਅੱਪਰਾ (ਜੱਸੀ)-ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਅਵਤਾਰ ਹੀਰ (ਜਰਮਨ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਬੀਤੇ ਦਿਨ ਉਨਾਂ ਦੇ ਪਿਤਾ ਨਸੀਬ ਚੰਦ (ਉੱਘੇ ਟੇਲਰ)ਦੀ ਬੇਵਕਤੀ ਮੌਤ ਹੋ ਗਈ। ਉਨਾਂ ਦੀ ਬੇਵਕਤੀ ਮੌਤ ਤੇ ਇਲਾਕੇ ਭਰ ਦੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ, ਪੰਚਾਂ, ਸਰਪੰਚਾਂ, ਸਮਾਜ ਸੈਵੀ ਸੰਗਠਨਾਂ ਤੇ ਮੋਹਤਬਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਗੌਰਤਲਬ ਹੈ ਕਿ ਸਵ ਨਸੀਬ ਚੰਦ ਪੰਜਾਬ ਪੁਲਸ ਦੇ ਕਿਲਾ ਫਿਲੌਰ ਦੇ ਨਜਦੀਕ ਪੁਲਸ ਦੀਆਂ ਵਰਦੀਆਂ ਸਿਲਾਈ ਕਰਨ ਦਾ ਸ਼ੋਅਰੂਮ ਚਲਾਉਂਦੇ ਹਨ। ਆਪਣੇ ਨਿਮਰ ਸੁਭਾਅ ਤੇ ਮਿਹਨਤ ਦੇ ਦਮ ਤੇ ਉਨਾਂ ਨੇ ਸਮਾਜ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਉਹ ਨਿਮਰ ਸੁਭਾਅ ਦੇ ਨਾਲ ਨਾਲ ਸਮਾਜ ਸੇਵਾ ਲਈ ਵੀ ਹਮੇਸ਼ਾ ਤਤਪਰ ਰਹਿੰਦੇ ਸਨ। ਇਹੀ ਗੁਣ ਉਨਾਂ ਨੇ ਅੱਗੇ ਆਪਣੇ ਪਰਿਵਾਰ ਨੂੰ ਦਿੱਤੇ। ਉਨਾਂ ਦੇ ਤਿੰਨ ਪੁੱਤਰ ਹਨ, ਜਿਨਾਂ ਵਿੱਚ ਰਛਪਾਲ ਹੀਰ ਪੁਲਸ ਕਿਲਾ ਫਿਲੌਰ ਵਿਖੇ ਬਤੌਰ ਥਾਣੇਦਾਰ ਡਿਊਟੀ ਨਿਭਾ ਰਹੇ ਹਨ, ਮੇਹਰ ਚੰਦ ਪਹਿਲਵਾਨੀ ਦੇ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ ਤੇ ਅਵਤਾਰ ਹੀਰ  ਵਿਦੇਸ਼ ਜਰਮਨ ਵਿਖੇ ਸੈਟਲਡ ਹਨ ਤੇ ਹਮੇਸ਼ਾ ਹੀ ਸਮਾਜ ਸੇਵਾ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਤੇ ਸ਼੍ਰੀ ਗੂਰੁ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਲਈ ਕਾਰਜ ਕਰ ਰਹੇ ਹਨ। ਸਵ ਨਸੀਬ ਚੰਦ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 24  ਸਤੰਬਰ ਦਿਨ ਐਤਵਾਰ ਨੂੰ ਦੁਪਿਹਰ 1ਤੋਂ 2 ਵਜੇ ਤੱਕ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੂਰਮਹਿਲ ਰੋਡ ਫਿਲੌਰ ਜਿਲਾ ਜਲੰਧਰ ਵਿਖੇ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleThe founder president of Jarkhar Games and former Chairman of Education Board Raja Harninder Singh is no more
Next articleਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਗਿਆ 19ਵਾਂ ਵਣ ਸ਼ਹੀਦੀ ਦਿਵਸ