ਬਲਾਚੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
(ਸਮਾਜ ਵੀਕਲੀ)-ਧੰਨ ਧੰਨ ਸਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਮਾਣੇਵਾਲ ਤਹਿਸੀਲ ਬਲਾਚੌਰ ਜਿਲਾਂ ਸਹੀਦ ਭਗਤ ਸਿੰਘ ਨਗਰ ਵਲੋਂ 12 ਵਾ ਖੇਡ ਮੇਲਾ 9 ਤੇ 10 ਅਪ੍ਰੈਲ 2022 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਾਨੂੰ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਸਰਦਾਰ ਜੁਝਾਰ ਸਿੰਘ ਮਾਣੇਵਾਲ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਕਬੱਡੀ 62 ਕਿਲੋ ਭਾਰ ਵਰਗ ਆਲ ਓਪਨ ਤੇ ਕਬੱਡੀ 75 ਕਿਲੋ ਭਾਰ ਵਰਗ ਆਲ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਜਿਹਨਾਂ ਦਾ ਕਰਮਵਾਰ ਪਹਿਲਾਂ ਇਨਾਮ 7100 ਤੇ ਦੂਸਰਾ ਇਨਾਮ 5100 , 62 ਕਿਲੋ ਭਾਰ ਵਰਗ ਦਾ ਦਿੱਤਾ ਜਾਵੇਗਾ। ਇਸ ਤਰ੍ਹਾਂ ਹੀ 75 ਕਿਲੋ ਭਾਰ ਵਰਗ ਦਾ ਪਹਿਲਾ ਇਨਾਮ 11000 ਤੇ ਦੂਸਰਾ ਇਨਾਮ 7100 ਦਿੱਤਾ ਜਾਵੇਗਾ। 10 ਅਪ੍ਰੈਲ ਨੂੰ ਬੈਲ ਗੱਡੀਆਂ ਦੀਆਂ ਦੌੜਾ ਕਰਵਾਈਆਂ ਜਾਣਗੀਆਂ। ਜਿਹਨਾਂ ਦੇ ਵੱਡੇ ਇਨਾਮ ਦਿੱਤੇ ਜਾਣਗੇ। ਖੇਡ ਮੇਲੇ ਵਿੱਚ ਇਨਾਮਾਂ ਦੀ ਵੰਡ ਮੈਡਮ ਸੰਤੋਸ ਕਟਾਰੀਆ ਐਮ ਐਲ ਏ ਹਲਕਾ ਬਲਾਚੌਰ ਕਰਨਗੇ। ਇਸ ਮੋਕੇ ਸਰਦਾਰ ਜੁਝਾਰ ਸਿੰਘ ਪ੍ਰਧਾਨ ਬਲਬੀਰ ਸਿੰਘ ਖਜ਼ਾਨਚੀ ਹਰਮਨ ਮਾਣੇਵਾਲ ਜਗਤਾਰ ਸਿੰਘ ਮਾਣੇਵਾਲ ਕਬੱਡੀ ਕੁਮੈਂਟੇਟਰ ਬੀਰਾ ਰੈਲ ਮਾਜਰਾ ਤੇ ਅਮਨ ਕੁੱਲੇਵਾਲੀਆ ਆਦਿ ਹਾਜ਼ਰ ਸਨ। ਇਸ ਖੇਡ ਮੇਲੇ ਵਿੱਚ ਖਿਡਾਰੀਆਂ ਤੇ ਦਰਸਕ ਵੀਰਾਂ ਨੂੰ ਹੁੰਮ ਹੁੰਮਾਕੇ ਪੁੱਜਣ ਦੀ ਬੇਨਤੀ ਕੀਤੀ ਜਾਦੀ ਹੈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly