ਦਸ਼ਮੇਸ਼ ਯੂਥ ਸੇਵਾਵਾਂ ਕਲੱਬ ਵੱਲੋਂ ਰੋਮੀ ਘੜਾਮੇਂ ਵਾਲ਼ਾ ਦਾ ਵਿਸ਼ੇਸ਼ ਸਨਮਾਨ

ਰੋਪੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) – ਬੀਤੇ ਵੀਰਵਾਰ ਰੋਪੜ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਗੁਰੂਗੜ੍ਹ ਸਾਹਿਬ (ਸਦਾਬਰਤ) ਵਿਖੇ ਮਾਘੀ ਦੇ ਦਿਹਾੜੇ ‘ਤੇ ਦਸ਼ਮੇਸ਼ ਯੂਥ ਸੇਵਾਵਾਂ ਕਲੱਬ ਗ੍ਰੀਨ ਐਵਨਿਊ ਵੱਲੋਂ ਖਾਸ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਲੱਬ ਵੱਲੋਂ ਇਨਕਲਾਬੀ ਗੀਤਕਾਰ ਅਤੇ ਗਾਇਕ ਰੋਮੀ ਘੜਾਮੇਂ ਵਾਲ਼ਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਗੁਰਵਿੰਦਰ ਸਿੰਘ ਕਾਕੂ (ਘਨੌਲੀ) ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ਼ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਮੀ ਲੰਮੇ ਸਮੇਂ ਤੋਂ ਇਲਾਕੇ ਵਿੱਚ ਹੁੰਦੀਆਂ ਲੋਕ-ਹਿੱਤ ਗਤੀਵਿਧੀਆਂ ਵਿੱਚ ਪੂਰੀ ਤਨਦੇਹੀ ਨਾਲ਼ ਸਰਗਰਮ ਹੋਣ ਦੇ ਨਾਲ਼-ਨਾਲ਼ ਆਪਣੀ ਗੀਤਕਾਰੀ ਅਤੇ ਗਾਇਕੀ ਨਾਲ਼ ਵੀ ਸਮਾਜਿਕ ਚੇਤਨਾਵਾਂ ਨੂੰ ਪ੍ਰਣਾਇਆ ਕਲਾਕਾਰ ਹੈ।

ਜਿਸ ਕਾਰਨ ਉਨ੍ਹਾਂ ਦਾ ਇਹ ਸਨਮਾਨ ਮੁੱਖ ਮਹਿਮਾਨ ਦਲਜੀਤ ਸਿੰਘ ਚੀਮਾ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਤੇ ਸਾਬਕਾ ਐੱਮ. ਐੱਲ. ਏ. ਤੋਂ ਕਰਵਾਇਆ ਗਿਆ। ਇਸ ਮੌਕੇ ਗੁਰਿੰਦਰ ਸਿੰਘ ਗੋਗੀ ਪ੍ਰਧਾਨ ਯੂਥ ਅਕਾਲੀ ਦਲ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਪਰਮਜੀਤ ਸਿੰਘ ਮੱਕੜ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਪ੍ਰਧਾਨ ਮਿਊਂਸੀਪਲ ਕੌਂਸਲ ਅਤੇ ਹੋਰ ਪਤਵੰਤੇ ਵਿਸ਼ੇਸ਼ ਤੌਰ ਹਾਜ਼ਰ ਹੋਏ।

Previous articleਖੜਾਗੇ, ਲੜਾਂਗੇ, ਜਿੱਤਾਂਗੇ, ਮੁੜਾਂਗੇ: ਪਵਨ ਪਰਵਾਸੀ ਜਰਮਨੀ
Next articleਲੰਬੀ ਉਡੀਕ ਤੋਂ ਬਾਅਦ, ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਵੈਕਸੀਨ ਦੀ ਹੋਈ ਸ਼ੁਰੂਆਤ