ਭਗਤ ਸਿੰਘ ਬਾਰੇ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਇਆ, ਨਿੱਕੀ ਜਿਹੀ ਉਮਰ ਕਿੰਨੀ ਡੂੰਘੀ ਸੋਚ, ਕੁਝ ਕਰ ਗੁਜ਼ਰਨ ਦੀ ਤਾਂਘ, ਲਹਿਰਾਂ ਦੇ ਉਲਟ ਚੱਲਣ ਦਾ ਹੌਸਲਾ।
ਮੈਂ ਵੀ ਭਗਤ ਸਿੰਘ ਬਣਾ ਗਾ।
ਅੱਗੇ ਪੜ੍ਹਿਆ ਤਾਂ ਉਹਨਾਂ ਦੇ ਮਾਤਾ ਪਿਤਾ ਜੀ ਬਾਰੇ ਬਹੁਤ ਖੂਬ ਪੰਕਤੀਆਂ ਲਿਖੀਆਂ ਹੋਈਆਂ ਸੀ। ਕਿੰਨਾ ਵੱਡਾ ਦਿਲ, ਕਿਵੇਂ ਆਪਣੇ ਜਿਗਰ ਦਾ ਟੋਟਾ ਵਾਰ ਤਾਂ ਦੇਸ ਤੋਂ! ਮਹਾਨ ਨੇ ਉਹ ਰੂਹਾਂ, ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਣਾ ਨਾਮ ਇੰਨਾ ਦਾ ਇਕ ਦਿਨ।
ਇਹ ਸਭ ਪੜ੍ਹ ਕੇ ਜੋਸ਼ ਹੋਰ ਵੱਧ ਗਿਆ ਤੇ ਅਪਣਾ ਭਗਤ ਸਿੰਘ ਬਣਨ ਦਾ ਵਿਚਾਰ ਅਧੂਰਾ ਛੱਡ ਕੇ ਹੁਣ ਭਗਤ ਸਿੰਘ ਦੇ ਮਾਪਿਆਂ ਦਾ ਰੁਤਬਾ ਹਾਸਲ ਕਰਨ ਦੀ ਚੇਟਕ ਲੱਗੀ ਮਨ ‘ਚ।
ਸੋਚਿਆ, ਮੈਂ ਵੀ ਵਾਰ ਦਿਆਂਗਾ ਆਪਣਾ ਪੁੱਤ ਦੇਸ ਲਈ। ਫਿਰ ਤੋਂ ਅਪਣੇ ਆਪ ਨਾਲ ਸਲਾਹ ਕੀਤੀ ,ਦੂਜੀ ਵਾਰ ਵੀ ਹਾਂ ਹੋਈ।
ਕਿਉਂ ਨਹੀਂ ??
ਇਹ ਕੋਈ ਬਹੁਤ ਵੱਡੀ ਗੱਲ ਨੀ, ਨਾਲੇ ਇਸ ਨਾਲ ਮੇਰਾ ਹੀ ਨਾਮ ਹੋਉ ਦੁਨੀਆਂ ਵਿੱਚ।
ਹੁਣ ਵਾਰੀ ਸੀ ਸੋਚ ਨੂੰ ਅੰਜ਼ਾਮ ‘ਚ ਤਬਦੀਲ ਕਰਨ ਦੀ, ਜਦ ਆਪਣੇ ਪੁੱਤ ਨੂੰ ਦੇਖਿਆ ਤੇ ਸੋਚਿਆ !
ਇਸਨੂੰ ਵਾਰਨਾ ਦੇਸ ਦੇ ਲਈ ???
ਇਸ ਨਿੱਕੀ ਜਿਹੀ ਜਾਨ ਨੂੰ ??
ਇਹਦਾ ਕੀ ਕਸੂਰ ਐ?
ਇਹੀ ਕਿਉਂ ?
ਮੇਰਾ ਪੁੱਤ ਹੀ ਕਿਓਂ?
ਕਿਸੇ ਹੋਰ ਦਾ ਪੁੱਤ ਕਿਉ ਨੀ?
ਇਹ ਸੋਚ ਕੇ ਰੂਹ ਅੰਦਰ ਤੱਕ ਕੰਬ ਗਈ। ਕੋਈ ਜਵਾਬ ਨਾਂ ਸੁਝਾ ਅਪਣੇ ਆਪ ਨੂੰ।
ਭਗਤ ਸਿੰਘ ਤੇ ਉਹਨਾਂ ਦੇ ਮਾਪਿਆਂ ਬਾਰੇ ਜੋ ਪੜ੍ਹਿਆ ਸੀ ਸਭ ਭੁੱਲ ਚੁੱਕਾ ਸੀ। ਸੋਚੀਂ ਪਿਆ ਤੇ ਜਾਣਿਆ, ਅਸਲ ਵਿੱਚ ਕੁਰਬਾਨੀ ਕੀ ਹੁੰਦੀ ਆ, ਕੀ ਹੁੰਦਾ ਏ ਹਮੇਸ਼ਾ ਆਪਣੀ ਮਿੱਟੀ ਦਾ ਬਣ ਕੇ ਰਹਿਣਾ।
“ਉਹ ਮਿੱਟੀ ਕੋਈ ਹੋਰ ਸੀ”
“ਉਹ ਮਿੱਟੀ ਕੋਈ ਹੋਰ ਸੀ”
ਲਖਵਿੰਦਰ ਸਿੰਘ
ਪਿੰਡ- ਬੜੀ
98760-17911
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly