HOME ਧੰਨਵਾਦ ਹਾਈਕੋਰਟ ਦਾ ਜਿਸ ਨੇ ਮੁਲਜਮਾਂ ਨੂੰ ਰੁੱਖ ਲਗਾਉਣ ਦੀ ਸ਼ਰਤ ਉੱਤੇ...

ਧੰਨਵਾਦ ਹਾਈਕੋਰਟ ਦਾ ਜਿਸ ਨੇ ਮੁਲਜਮਾਂ ਨੂੰ ਰੁੱਖ ਲਗਾਉਣ ਦੀ ਸ਼ਰਤ ਉੱਤੇ ਜ਼ਮਾਨਤ ਦਿੱਤੀ

3
 (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ:- ਇਸ ਵੇਲੇ ਜੂਨ ਦਾ ਮਹੀਨਾ ਚੱਲ ਰਿਹਾ ਹੈ ਤੇ ਅੱਜ ਤੋਂ ਦੇਸੀ ਤਾਰੀਖਾਂ ਅਨੁਸਾਰ ਜੂਨ ਦਾ ਮਹੀਨਾ ਖਤਮ ਤੇ ਹਾੜ ਦਾ ਮਹੀਨਾ ਚਲ ਪਿਆ ਹੈ। ਇਹ ਤਾਂ ਸਭ ਨੂੰ ਹੀ ਪਤਾ ਹੈ ਹੈ ਕਿ ਜੇਠ ਹਾੜ ਦੀਆਂ ਧੁੱਪਾਂ ਕੀ ਕਹਿੰਦੀਆਂ ਹੁੰਦੀਆਂ ਹਨ। ਪੰਜਾਬ ਦਾ ਤਾਪਮਾਨ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ ਜਿਸ ਦੇ ਇੱਕ ਨਹੀਂ ਅਨੇਕਾਂ ਕਾਰਨ ਹਨ ਪ੍ਰਮੁੱਖ ਤੌਰ ਉੱਤੇ ਜੋ ਕਾਰਨ ਹੈ ਕਿ ਪੰਜਾਬ ਵਿੱਚ ਦਰਖਤਾਂ ਦਾ ਘਟਣਾ ਤਾਂ ਹੈ ਹੀ ਨਾਲ ਹੀ ਜਦੋਂ ਕਣਕ ਝੋਨੇ ਦੀ ਫਸਲ ਆਉਂਦੀ ਹੈ ਤਾਂ ਸਾਲ ਵਿੱਚ ਦੋ ਵਾਰ ਖੇਤਾਂ ਵਿੱਚ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਿਆ ਜਾਂਦਾ ਹੈ ਤੇ ਉਸਦੇ ਨਾਲ ਹੀ ਸੜਕਾਂ ਖੇਤਾਂ ਦੇ ਨੇੜੇ ਤੇੜੇ ਜੋ ਦਰਖ਼ਤ ਹੁੰਦੇ ਹਨ ਉਹ ਅੱਗ ਦੀ ਭੇਟ ਚੜ ਜਾਂਦੇ ਹਨ ਅਜਿਹੇ ਕਾਰਨਾਂ ਕਰਕੇ ਗਰਮੀ ਦਾ ਵਧਣਾ ਕੁਦਰਤੀ ਹੈ ਅਨੇਕਾਂ ਲੋਕ ਹਨ ਜੋ ਵਾਤਾਵਰਨ ਪ੍ਰਤੀ ਸੁਚੇਤ ਹਨ ਦਰਖ਼ਤ ਬੂਟੇ ਸਮੇਂ ਸਮੇਂ ਉੱਤੇ ਲਾਉਂਦੇ ਹਨ। ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਬਹੁਤ ਹੀ ਵਧੀਆ ਫੈਸਲਾ ਲਿਆਂਦਾ ਹੈ ਜਿਸ ਦਾ ਸਿੱਧਾ ਸਬੰਧ ਸਾਡੇ ਵਾਤਾਵਰਣ ਨਾਲ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਕਿਸੇ ਨਾ ਕਿਸੇ ਕੇਸ ਵਿੱਚ ਨਾਮਜ਼ਦ ਮੁਲਜਮਾਂ ਨੇ ਜਦੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲ ਜਮਾਨਤਾਂ ਦਾ ਰੁੱਖ ਕੀਤਾ ਤਾਂ ਜ਼ਮਾਨਤ ਦੇਣ ਵਾਲੇ ਚੀਫ ਜਸਟਿਸ ਸੀਲ ਨਾਗੂ ਦੀ ਅਗਵਾਈ ਵਾਲੇ ਛੁੱਟੀਆਂ ਦੇ ਬੈਂਚ ਨੇ ਇੱਕ ਅਜੀਬ ਤਰ੍ਹਾਂ ਦਾ ਫੈਸਲਾ ਮੁਲਜ਼ਮਾਂ ਨੂੰ ਜਮਾਨਤ ਦੇਣ ਦੇ ਵਿੱਚ ਕੀਤਾ ਹੈ। ਮਾਮਲੇ ਬਾਰੇ ਜਾਣਕਾਰੀ ਜੋ ਮਿਲੀ ਹੈ ਉਸ ਅਨੁਸਾਰ ਕਿ ਜਿਸ ਵੀ ਮੁਲਜਮ ਨੇ ਇਹਨਾਂ ਦਿਨਾਂ ਦੇ ਵਿੱਚ ਆਪਣੀ ਜ਼ਮਾਨਤ ਪੰਜਾਬ ਹਰਿਆਣਾ ਹਾਈਕੋਰਟ ਤੋਂ ਕਰਵਾਉਣੀ ਹੈ ਤਾਂ ਹਰ ਇੱਕ ਪਟੀਸ਼ਨਰ ਨੂੰ 15 ਦਿਨਾਂ ਦੇ ਅੰਦਰ ਅੰਦਰ ਜਾਨਤਕ ਸਥਾਨ ਉੱਤੇ ਦੇਸੀ ਪਰਜਾਤੀਆਂ ਦੇ ਪੁਰਾਣੇ ਦਸ ਰੁੱਖ ਲਾਉਣੇ ਪੈਣਗੇ ਅਤੇ ਉਹਨਾਂ ਦੇ ਫੋਟੋਗ੍ਰਾਫ ਵੀਡੀਓ ਸਬੂਤ ਉਸ ਪੁਲਿਸ ਸਟੇਸ਼ਨ ਵਿੱਚ ਜਮਾ ਕਰਵਾਉਣੇ ਪੈਣਗੇ ਜਿੱਥੇ ਉਹਨਾਂ ਦੀ ਐਫਆਈਆਰ ਦਰਜ ਕੀਤੀ ਗਈ ਸੀ ਜੇਕਰ ਮੁਲਜਮ ਜਮਾਨਤ ਦੇਣ ਤੋਂ ਬਾਅਦ ਇਸ ਤਰ੍ਹਾਂ ਰੁੱਖ ਨਹੀਂ ਲਗਾਉਂਦੇ ਜਾਂ ਕੋਈ ਹੋਰ ਸ਼ੈਤਾਨੀ ਕਰਦੇ ਹਨ ਤਾਂ ਉਹਨਾਂ ਦੀ ਜ਼ਮਾਨਤ ਰੱਦ ਕਰਨ ਦਾ ਅਧਿਕਾਰ ਕੋਰਟ ਨੂੰ ਹੋਵੇਗਾ ਉਹਨਾਂ ਕਿਹਾ ਕਿ ਕਿਸੇ ਵੀ ਵਿਰੁੱਧ ਕੋਈ ਅਪਰਾਧਕ ਮਾਮਲਾ ਕਿਸੇ ਵੀ ਦੋਸ਼ੀ ਵਿਰੁੱਧ ਦਰਜ ਹੈ ਉਸ ਨੂੰ ਇਸ ਸ਼ਰਤ ਉੱਤੇ ਜਮਾਨਤ ਦਿੱਤੀ ਜਾ ਸਕਦੀ ਹੈ ਤਾਂ ਕਿ ਇਸ ਵੇਲੇ ਜੋ ਹਾਲ ਵਾਤਾਵਰਣ ਦਾ ਹੋਇਆ ਹੈ ਉਹ ਵੀ ਸਹੀ ਹੋ ਜਾਵੇ ਤੇ ਜਿਸ ਮੁਲਜਮ ਨੇ ਕੋਈ ਗਲਤੀ ਕੀਤੀ ਹੈ ਉਸ ਨੂੰ ਸਬਕ ਮਿਲ ਜਾਵੇ ਦੋ ਦਿਨ ਪਹਿਲਾਂ ਇਹ ਫੈਸਲਾ ਸਾਹਮਣੇ ਆਇਆ ਹੈ ਇਸ ਫੈਸਲੇ ਬਾਬਤ ਆਮ ਲੋਕਾਂ ਤੇ ਖਾਸ ਕਰ ਵਾਤਾਵਰਣ ਪ੍ਰੇਮੀਆਂ ਵੱਲੋਂ ਸਹੀ ਦਰਸਾਇਆ ਜਾ ਰਿਹਾ ਹੈ ਕਿਉਂਕਿ ਜੇਕਰ ਮੁਲਜਮ ਆਪਣੀ ਜਮਾਨਤ ਦੇ ਲਈ ਰੁੱਖ ਲਗਾਉਣਗੇ ਤਾਂ ਕਾਫੀ ਹੱਦ ਤੱਕ ਸਾਡੀ ਧਰਤੀ ਉੱਪਰ ਬੂਟੇ ਲੱਗ ਸਕਦੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਜਿਹੇ ਪ੍ਰੋਗਰਾਮਾਂ ਵਿੱਚ ਨਵੇਂ ਲੇਖਕਾਂ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ- ਜਸਵੀਰ ਝੱਜ
Next articleਮੈਨੂੰ ਅਜ਼ਮਾਇਆ ਬਹੁਤ ….