HOME ਅਜਿਹੇ ਪ੍ਰੋਗਰਾਮਾਂ ਵਿੱਚ ਨਵੇਂ ਲੇਖਕਾਂ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ- ਜਸਵੀਰ...

ਅਜਿਹੇ ਪ੍ਰੋਗਰਾਮਾਂ ਵਿੱਚ ਨਵੇਂ ਲੇਖਕਾਂ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ- ਜਸਵੀਰ ਝੱਜ

ਲੁਧਿਆਣਾ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ:- ਪੰਜਾਬੀ ਮਾਂ ਬੋਲੀ ਦੀ ਸੇਵਾ ਤਰੱਕੀ ਤੇ ਚੜਦੀ ਕਲਾ ਦੇ ਲਈ ਅਨੇਕਾਂ ਅਦਾਰੇ ਸੰਸਥਾਵਾਂ ਸ਼ਖਸੀਅਤਾਂ ਸਾਹਿਤ ਸਭਾਵਾਂ ਅਨੇਕਾਂ ਕਾਰਜ ਕਰ ਰਹੇ ਹਨ। ਇਸੇ ਤਰ੍ਹਾਂ ਹੀ ਅਦਾਰਾ ਪੰਜਾਬ ਸੋਚਦਾ ਅਤੇ ਉਮਰਾਂ ਦੀ ਸਾਂਝ ਸਹਿਤਕ ਮੰਚ ਵੱਲੋਂ ਬੀਤੇ 15 ਜੂਨ ਐਤਵਾਰ ਨੂੰ ਪੰਜਾਬੀ ਸਾਹਿਤਕਾਰੀ ਗੀਤਕਾਰੀ ਦਾ ਮੱਕਾ ਕਹੇ ਜਾਣ ਵਾਲੇ ਸਥਾਨ ਪੰਜਾਬੀ ਭਵਨ ਵਿਖੇ ਗੁਰਮੀਤ ਸਿੰਘ ਘਣਗਸ ਅਤੇ ਸੁਖਜਿੰਦਰ ਸਿੰਘ ਭੰਗਚੜੀ ਵੱਲੋਂ ਸੰਪਾਦਿਤ ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ ਪੁਸਤਕ “ਕਲਮਾ ਬੋਲਦੀਆਂ”  ਤੇ ਦੋ ਹੋਰ ਪੰਜਾਬੀ ਪੁਸਤਕਾਂ  ” ਯਾਦਾਂ ਦੀ ਪੈੜ ” ਹਰਕੰਵਲ ਸਿੰਘ ਮੈਣੀ ਅਤੇ” ਔਕਾਤ ” ਰਮਿੰਦਰ ਸਿੰਘ ਅੰਮ੍ਰਿਤਸਰੀ ਨੂੰ ਲੋਕਾਂ ਦੇ ਰੂਬਰੂ ਕੀਤਾ ਗਿਆ। ਇਸ ਪ੍ਰੋਗਰਾਮ ਦੇ ਵਿੱਚ ਜਨਮੇਜਾ ਸਿੰਘ ਜੌਹਲ , ਗੁਲਜਾਰ ਸਿੰਘ ਪੰਧੇਰ ਅਤੇ ਜਸਵੀਰ ਸਿੰਘ ਝੱਜ ਹੋਰਾਂ ਨੇ ਪ੍ਰਧਾਨਗੀ ਮੰਡਲ ਦੀ ਸ਼ਾਨ ਵਧਾਈ । ਇੰਦਰਜੀਤ ਕੌਰ ਵਡਾਲਾ ਨੇ ਸ਼ੁਰੂਆਤ ਵਿੱਚ ਆਏ ਹੋਏ ਸਾਰੇ ਹੀ ਕਵੀਆਂ ਲੇਖਕਾਂ ਅਤੇ ਅਦਬੀ ਸ਼ਖਸ਼ੀਅਤਾਂ ਨੂੰ ਜੀ ਆਇਆ ਆਖਿਆ। ਅੱਜ ਵਿਸ਼ੇਸ਼ ਦੌਰ ਉੱਤੇ ਰਿਲੀਜ਼ ਕੀਤੀ ਜਾਣ ਵਾਲੀ ਸਾਂਝੀ ਕਿਤਾਬ ਕਲਮਾ ਬੋਲਦੀਆਂ,ਕਿਤਾਬ ਦੇ ਵਿੱਚ ਸਮੁੱਚੇ ਪੰਜਾਬ ਤੋਂ ਇਲਾਵਾ ਦੇਸ਼ ਵਿਦੇਸ਼ ਦੇ ਪੰਜਾਬੀ ਲੇਖਕਾਂ ਵਿੱਚ ਇੱਕ ਨਵੇਂ ਪੁਰਾਣੇ ਲੇਖਕਾਂ ਦੀਆਂ ਲਿਖਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸਾਂਝੀ ਕਿਤਾਬ ਬਾਰੇ ਮੈਂਬਰਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਜਸਬੀਰ ਝੱਜ ਨੇ ਕਿਹਾ ਨਵੇਂ ਪੁਰਾਣੇ ਲੇਖਕਾਂ ਨੂੰ ਇੱਕ ਕਿਤਾਬ ਵਿੱਚ ਇਕੱਠੇ ਕਰਕੇ ਪੰਜਾਬੀ ਮਾਂ ਬੋਲੀ ਦੀ ਵਧੀਆ ਸੇਵਾ ਕਹੀ ਜਾ ਸਕਦੀ ਹੈ ਜਿਸ ਨਾਲ ਆਪਸੀ ਸਾਂਝ ਵੱਧਦੀ ਹੈ ਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ। ਸਾਰੇ ਪ੍ਰੋਗਰਾਮ ਨੂੰ ਪ੍ਰਮੁਖਤਾ ਨਾਲ ਪੇਸ਼ ਕਰਨ ਵਾਲੇ ਪ੍ਰਗਟ ਸਿੰਘ ਗਿੱਲ ਬਾਗੀ ਮੋਗਾ (ਆਸਟਰੇਲੀਆ) ਦਾ ਵਿਸ਼ੇਸ਼ ਯੋਗਦਾਨ ਹੈ, ਨੇ ਕਿਹਾ ਕਿ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਪੰਜਾਬੀ ਪਿਆਰੇ ਇਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੇ ਲਈ ਵਧੀਆ ਉਪਰਾਲੇ ਕਰਦੇ ਰਹਿਣ। ਕਲਮਾ ਬੋਲਦੀਆਂ ਕਿਤਾਬ ਨੂੰ ਪਾਠਕਾਂ ਦੇ ਹੱਥਾਂ ਵਿੱਚ ਲੈ ਕੇ ਜਾਣ ਵਾਲੇ ਗੁਰਮੀਤ ਸਿੰਘ ਕਣਕ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਕਿ ਮੈਨੂੰ ਪੰਜਾਬੀ ਬੋਲੀ ਦੀ ਸੇਵਾ, ਵੱਖ ਵੱਖ ਲੇਖਕਾਂ ਨੂੰ ਇਕੱਤਰ ਕਰਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ  ਹਰਕੰਵਲ ਸਿੰਘ ਮੈਣੀ ਅਤੇ ਭੈਣ ਅਮਨਦੀਪ ਕੌਰ ਸਰਨਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਜਿਸ ਵਿੱਚ ਦੂਰੋਂ ਦੁਰਾਡੇਂ ਆਏ ਕਵੀਆਂ ਲੇਖਕਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਸਭ ਨੂੰ ਸਰਸ਼ਾਰ ਕੀਤਾ। ਸੁਖਜਿੰਦਰ ਸਿੰਘ ਭੰਗਚੜੀ ਅਤੇ ਪ੍ਰਵੀਨ ਕੌਰ ਸਿੱਧੂ ਨੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ ਤੇ ਹਰ ਇੱਕ ਦੀ ਰਚਨਾ ਨੂੰ ਬੜਾ ਹੀ ਖ਼ੂਬਸੂਰਤੀ ਨਾਲ ਮਾਣ ਬਖਸ਼ਿਆ। ਕਵੀ ਦਰਬਾਰ ਦੇ ਵਿੱਚ ਜਗਦੀਪ ਸਿੰਘ ਅੰਮ੍ਰਿਤਸਰੀ, ਰਵਿੰਦਰ ਸਿੰਘ ਅੰਮ੍ਰਿਤਸਰੀ, ਸੁਰਿੰਦਰ ਅਜਨਬੀ, ਇੰਦਰਪਾਲ ਸਿੰਘ ਪਟਿਆਲਾ, ਅਮਰਪ੍ਰੀਤ ਕੌਰ ਸੰਘਾ, ਮਨਦੀਪ ਕੌਰ ਸੰਧਾ, ਡਾਕਟਰ ਜੇਐਸ ਟਿਕਾ, ਜਸਵੀਰ ਸ਼ਰਮਾ ਦੱਦਾਹੂਰ, ਸਤਨਾਮ ਸਦੀਕ, ਰਜਿੰਦਰ ਸਰਾਵਾਂ, ਜਗਵੀਰ ਗਾਗਾ, ਨਿਰਮਲ ਸਿੰਘ ਅਧਰੇਟਾ, ਰਣਜੀਤ ਸਿੰਘ ਆਜ਼ਾਦ ਕਾਂਝਲਾ, ਅਮਨ ਢਿੱਲੋ ਕਸੇਲ, ਜਤਿੰਦਰ ਪਾਲ ਕੌਰ ਭਿੰਡਰ, ਅਮਰਜੀਤ ਕੌਰ ਮੋਰਿੰਡਾ, ਨਿਰਮਲ ਕੌਰ ਕੋਟਲਾ, ਸਤਿੰਦਰਜੀਤ ਕੌਰ ਅੰਮ੍ਰਿਤਸਰ, ਸੁਰਿੰਦਰ ਸਰਾਏ, ਅਮਨ ਸੋਢੀ, ਬੇਅੰਤ ਸਿੰਘ ਗਿੱਲ, ਸਵਰਨ ਸਿੰਘ ਗਿੱਲ, ਬਲਜੀਤ ਕੌਰ ਝੂਟੀ, ਆਸਫ ਅਲੀ, ਸਮਿੱਤਰ ਸਿੰਘ ਦੋਸਤ, ਤਰਲੋਚਨ ਝਾਂਡੇ, ਰਵਿੰਦਰ ਕੌਰ ਰਾਵੀ, ਇਕਬਾਲ ਪੁੜੈਣ ,ਧਰਮਿੰਦਰ ਮੁੱਲਾਂਪੁਰ, ਨਿਰਮਲ ਸਿੰਘ, ਹਰਜਿੰਦਰ ਕੌਰ ਗਿੱਲ ਮੋਗਾ, ਅਮਰਜੀਤ ਸ਼ੇਰਪੁਰੀ, ਬਲਜੀਤ ਮਾਲਾ, ਜਸਵੀਰ ਫੀਰਾ, ਸਰਬਜੀਤ ਸਿੰਘ ਮੁਕਤਸਰ, ਰਣਜੀਤ ਸਿੰਘ, ਪ੍ਰੋਫੈਸਰ ਰਾਜ ਮਣੀ ਧਾਰੀਵਾਲ ਪਵਨਪ੍ਰੀਤ ਸਿੰਘ ਇੰਦਰਪਾਲ ਕੌਰ ਮੋਹੀ ਅਮਰਜੀਤ ਆਦਿ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਕੈਡਮੀ ਆਫ਼ ਆਰਟ ਕਲਚਰ ਐਂਡ ਲੈਂਗਵੇਜਿਜ਼ ਵੱਲੋਂ ਪੰਜਾਬੀ ਕਹਾਣੀ ਗੋਸ਼ਟੀ ਦਾ ਟੈਗੋਰ ਹਾਲ ਸ੍ਰੀਨਗਰ ਵਿਖੇ ਆਯੋਜਨ। ਜੰਮੂ ਕਸ਼ਮੀਰ ਦੀ ਪੰਜਾਬੀ ਕਹਾਣੀ ਪੰਜਾਬੀ ਮੁਖਧਾਰਾ ਦੇ ਸਥਾਨ ਤੇ ਬਰਕਰਾਰ।ਪੋਪਿੰਦਰ ਸਿੰਘ ਪਾਰਸ
Next articleਧੰਨਵਾਦ ਹਾਈਕੋਰਟ ਦਾ ਜਿਸ ਨੇ ਮੁਲਜਮਾਂ ਨੂੰ ਰੁੱਖ ਲਗਾਉਣ ਦੀ ਸ਼ਰਤ ਉੱਤੇ ਜ਼ਮਾਨਤ ਦਿੱਤੀ