HOME ਮੈਨੂੰ ਅਜ਼ਮਾਇਆ ਬਹੁਤ ….

ਮੈਨੂੰ ਅਜ਼ਮਾਇਆ ਬਹੁਤ ….

1

(ਸਮਾਜ ਵੀਕਲੀ) 

1. ਕਿਸੇ ਨੂੰ ਬੁਲਾਓ

ਜਾਂ ਕਦੇ ਵੀ ਨਾ ਬੁਲਾਓ ,
ਪਰ ਕਦੇ ਵੀ
ਕਿਸੇ ਦਾ ਦਿਲ ਨਾ ਦੁਖਾਓ….
2. ਲੋਕ ਕਹਿੰਦੇ ਹੀ ਨੇ
ਪਰ ਨਾਲ਼ ਖੜ੍ਹਦੇ ਨੀਂ ,
ਦੂਜੇ ਨੂੰ ਪੌੜੀਆਂ ਦੱਸਦੇ ਨੇ
ਪਰ ਖੁਦ ਚੜ੍ਹਦੇ ਨੀਂ….
3. ਖੰਡ ਦੇ ਡੱਬੇ ‘ਚ ਕੀੜੀਆਂ ਵੜ ਹੀ ਜਾਂਦੀਆਂ
ਜਿੰਨਾ ਮਰਜੀ ਲਗਾ ਲਓ ਢੱਕਣ ,
ਅੱਗੇ ਵਧਣ ਵਾਲ਼ੇ ਵੱਧ ਜਾਂਦੇ ਨੇ
ਉਹ ਪਾਣੀ ‘ਚੋਂ ਵੀ ਕੱਢ ਲੈਂਦੇ ਨੇ ਮੱਖਣ….
4. ਬਹੁਤ ਕੁਝ ਦੇਖਿਆ
ਤੇਰੇ ਸ਼ਹਿਰ ‘ਚ ਆ ਕੇ ,
ਕਾਫ਼ੀ ਕੁਝ ਸਮਝਿਆ
ਤੇਰੇ ਬਾਰੇ ਗੱਲ ਮੁਕਾ ਕੇ….
5. ਕੀ ਹੁੰਦਾ
ਜੇ ਜ਼ਿੰਦਗੀ ‘ਚ ਹਨੇਰਾ ਨਾ ਹੁੰਦਾ ?
ਰੱਬ ਹੀ ਜਾਣਦਾ ਕੀ ਹੁੰਦਾ
ਜੇ ਦੁੱਖ ਬਥੇਰਾ ਨਾ ਹੁੰਦਾ ?
6. ਤੇਰੀ ਹੀ ਗੱਲ ਕੀਤੀ
ਤਾਂ ਮਨ ‘ਚ ਗੁਮਾਨ ਆ ਗਿਆ ,
ਨਾਂ ਤੇਰਾ ਸੁਣਦੇ ਹੀ
ਸ਼ਾਂਤ ਸਮੁੰਦਰ ‘ਚ ਤੂਫ਼ਾਨ ਆ ਗਿਆ ….
7. ਯਾਦਾਂ ਹੋਰ ਕੁਝ ਨਹੀਂ
ਤੇਰੇ ਦਿੱਤੇ ਦੁੱਖ ਹੀ ਹਨ ,
ਬਹੁਤ ਵਾਰ ਸੋਚਿਆ
ਇਹ ਯਾਦਾਂ ਤਿੱਖੇ ਕੰਡਿਆਂ ਵਾਲ਼ੇ ਰੁੱਖ ਹੀ ਹਨ….
8. ਹੱਸਣਾ ਹੁੰਦਾ ਤਾਂ ਹੱਸ ਲੈਂਦੇ
ਰੋਣਾ ਹੁੰਦਾ ਤਾਂ ਲੈਂਦੇ ਰੋ ,
ਤੂੰ ਸਾਥ ਦਿੰਦਾ
ਤਾਂ ਕਈ ਦੁੱਖ ਲੈਣੇ ਸੀ ਧੋ….
9. ਬਹੁਤ ਦੂਰ ਸੀ
ਪਰ ਮਸ਼ਹੂਰ ਸੀ ,
ਇੱਕ ਤੇਰੇ ਨਾਂ ਦਾ
ਸਾਨੂੰ ਗਰੂਰ ਸੀ…..
10. ਤੁਰਦਾ ਜਾ ਰਿਹਾ ਹਾਂ
ਅੱਜ ਵੀ ਬਿਨ ਤੇਰੇ ,
ਤੈਨੂੰ ਨਹੀਂ ਪਤਾ
ਕਿੰਨੇ ਦੁੱਖ ਆਏ ਜ਼ਿੰਦਗੀ ‘ਚ ਘਨਘੇਰੇ….
11. ਕਈ ਵਾਰ ਸੋਚਦਾ ਹਾਂ
ਤੇਰੇ ਬਾਰੇ ਵੀ ਕੁਝ ਲਿਖਾਂ  ,
ਅੱਜ ਤੱਕ ਸਮਝਿਆ ਨਾ ਤੈਨੂੰ
ਕਿ ਕੀ ਲਿਖਾਂ ਤੇ ਕੀ ਨਾ ਲਿਖਾਂ ..
12. ਤੂੰ ਭਟਕਾਇਆ ਬਹੁਤ
ਮੈਨੂੰ ਰੁਆਇਆ ਬਹੁਤ ,
ਐ ਜ਼ਿੰਦਗੀ !!!
ਤਰਸ ਨਾ ਕੀਤਾ ਮੇਰੇ ‘ਤੇ
ਹਰ ਪਲ ਮੈਨੂੰ ਅਜ਼ਮਾਇਆ ਬਹੁਤ …..
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ,
 ਸਾਹਿਤ ਲਈ ਦੋ ਵਾਰ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ ,  ਪ੍ਰਧਾਨ ਆਸਰਾ ਫਾਊਂਡੇਸ਼ਨ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ ,  ਜੁਆਇੰਟ ਸੈਕਟਰੀ ਅਲਾਇੰਸ ਕਲੱਬ ਇੰਟਰਨੈਸ਼ਨਲ ,  ਸੈਕਟਰੀ ਐਜ਼ੂਕੇਸ਼ਨ ਸੈਲ ਪੰਜਾਬ ਕੁਰੱਪਸ਼ਨ ਐਂਡ ਕਰਾਇਮ ਕੰਟਰੋਲ ਆਰਗੇਨਾਈਜ਼ੇਸ਼ਨ / ਟਰੱਸਟ ਇੰਡੀਆ  ।    9478561356 
Previous articleਧੰਨਵਾਦ ਹਾਈਕੋਰਟ ਦਾ ਜਿਸ ਨੇ ਮੁਲਜਮਾਂ ਨੂੰ ਰੁੱਖ ਲਗਾਉਣ ਦੀ ਸ਼ਰਤ ਉੱਤੇ ਜ਼ਮਾਨਤ ਦਿੱਤੀ
Next articleਯੋਗਾ ਦਿਵਸ