ਸ਼ੁਕਰ ਹੈ ਜਥੇਦਾਰਾਂ ਦੇ ਮਾਮਲੇ ਉੱਤੇ ਕੁਝ ਅਕਾਲੀ ਆਗੂਆਂ ਦੀ ਜ਼ਮੀਰ ਜਾਗੀ

(ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਦੋ ਦਸੰਬਰ ਨੂੰ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਪੁੱਜਾ। ਜਥੇਦਾਰਾਂ ਨੇ ਕਾਰਵਾਈ ਕੀਤੀ ਸੁਖਬੀਰ ਬਾਦਲ ਦੀ ਪੇਸ਼ੀ ਮੌਕੇ ਜੋ ਕੁਝ ਹੋਇਆ ਉਹ ਆਪਾਂ ਸਭ ਨੇ ਦੇਖਿਆ ਹੈ। ਇਸ ਮੌਕੇ ਸੁਖਬੀਰ ਬਾਦਲ ਤੇ ਉਸਦੇ ਸਾਥੀਆਂ ਨੂੰ ਤਲਬ ਕਰਨ ਵਾਲੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹਰਪ੍ਰੀਤ ਸਿੰਘ ਸੁਲਤਾਨ ਸਿੰਘ ਜਿਨਾਂ ਨੇ ਸਿੱਖ ਪਰੰਪਰਾ ਉੱਪਰ ਪਹਿਰਾ ਦਿੰਦਿਆਂ ਹੋਇਆਂ ਆਪਣਾ ਵਧੀਆ ਫਰਜ਼ ਨਿਭਾਇਆ ਤੇ ਲੋਕਾਂ ਨੇ ਪਸੰਦ ਵੀ ਕੀਤਾ।  ਇਨ੍ਹਾਂ ਗੱਲਾਂ ਬਾਤਾਂ ਤੋਂ ਖ਼ਫ਼ਾ ਹੋਏ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਜੁੰਡਲੀ ਨੇ ਅਕਾਲ ਤਖਤ ਦੇ ਜਥੇਦਾਰਾਂ ਦੇ ਵਿਰੁੱਧ ਜੋ ਕੁਝ ਕੀਤਾ ਉਹ ਕਿਸੇ ਤੋਂ ਲੁਕਿਆ ਛਪਿਆ ਨਹੀਂ। ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਅਖੀਰ ਨੂੰ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਗਲਤ ਤਰੀਕੇ ਦੇ ਨਾਲ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਸਮੁੱਚੇ ਲੋਕਾਂ ਦੇ ਵਿੱਚ ਚਾਹੇ ਉਹ ਦੇਸ਼ ਵਿੱਚ ਹਨ ਜਾਂ ਵਿਦੇਸ਼ ਵਿੱਚ ਇੱਕ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ। ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਕੋਸਿਆ ਜਾ ਰਿਹਾ ਹੈ। ਇਥੋਂ ਤੱਕ ਕਿ ਉਹਨਾਂ ਦੇ ਪੁਤਲੇ ਤੱਕ ਫੂਕੇ ਜਾ ਰਹੇ ਹਨ।   ਇਸ ਮੌਕੇ ਕੁਝ ਕੁ ਅਕਾਲੀ ਆਗੂਆਂ ਦੀ ਜ਼ਮੀਰ ਜਾਗੀ ਹੈ ਜੋ ਸੁਖਬੀਰ ਸਿੰਘ ਬਾਦਲ ਦੇ ਹੀ ਸਾਥੀ ਹਨ। ਅੱਜ ਅਕਾਲੀ ਦਲ ਆਗੂਆਂ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ,ਲਖਬੀਰ ਸਿੰਘ ਲੋਧੀ ਨੰਗਲ, ਜੋਧ ਸਿੰਘ ਸਮਰਾ, ਸਰਬਜੋਤ ਸਿੰਘ ਸਾਬੀ, ਰਮਨਦੀਪ ਸਿੰਘ ਸੰਧੂ, ਸਿਮਨਜੀਤ ਸਿੰਘ ਢਿੱਲੋਂ ਤੇ ਹੋਰ ਆਗੂਆਂ ਨੇ ਜਥੇਦਾਰਾਂ ਨੂੰ ਜਲੀਲ ਕਰਕੇ ਹਟਾਉਣ ਦਾ ਵਿਰੋਧ ਕੀਤਾ ਤੇ ਇਸ ਮੌਕੇ ਇਹਨਾਂ ਆਗੂਆਂ ਨੇ ਕਿਹਾ ਕਿ ਸਾਡੇ ਲਈ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਉਹਨਾਂ ਦੇ ਜਥੇਦਾਰ ਸਭ ਸਤਿਕਾਰਤ ਹਨ। ਪਰ ਜੋ ਕੁਝ ਹੋਇਆ ਹੈ ਅਸੀਂ ਇਸ ਨਾਲ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ ਤੇ ਸਿੱਖ ਸੰਗਤ ਦੇ ਵਿੱਚ ਵੀ ਬਹੁਤ ਡੂੰਘੀ ਬੇਚਾਨੀ ਪੈਦਾ ਹੋ ਗਈ ਹੈ ਗੁਰੂ ਸਾਹਿਬ ਨੇ ਸੰਗਤ ਨੂੰ ਗੁਰੂ ਦਾ ਦਰਜਾ ਦਿੱਤਾ ਹੈ ਤੇ ਪੰਥ ਨੂੰ ਪ੍ਰਮਾਣ ਪ੍ਰਭਾਵਿਤ ਕਰਨ ਵਾਲਾ ਕੋਈ ਵੀ ਫੈਸਲਾ ਸਮੂਹ ਸਹਿਮਤੀ ਨਾਲ ਲਿਆ ਜਾਣਾ ਚਾਹੀਦਾ ਹੈ। ਅੱਜ ਜਦੋਂ ਅਕਾਲੀ ਦਲ ਨਾਲ ਸੰਬੰਧਿਤ ਆਗੂਆਂ ਨੇ ਜਥੇਦਾਰਾਂ ਪ੍ਰਤੀ ਸਤਿਕਾਰ ਕਰਦਿਆਂ ਉਹਨਾਂ ਦੇ ਹੱਕ ਵਿੱਚ ਗੱਲ ਕੀਤੀ ਤਾਂ ਹੁਣ ਇਸ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਦੁਫਾੜ ਹੋਣ ਦੀਆਂ ਗੱਲਾਂ ਬਾਤਾਂ ਵੀ ਸਾਹਮਣੇ ਆਈਆਂ ਹਨ ਪਹਿਲਾਂ ਹੀ ਅਕਾਲੀ ਦਲ ਦੇ ਅੰਦਰੂਨੀ ਟਕਰਾਅ ਕਾਰਨ ਇਹ ਸਭ ਕੁਝ ਵਾਪਰਿਆ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨਵਾਂ ਕੁਝ ਵਾਪਰ ਸਕਦਾ ਹੈ। ਦੇਖਦੇ ਹਾਂ ਇਸ ਵੇਲੇ ਪਏ ਵੱਡੇ ਖਿਲਾਰੇ ਨੂੰ ਅਕਾਲੀ ਦਲ ਨਾਲ ਸੰਬੰਧਿਤ ਉਹ ਆਗੂ ਨਜਿੱਠਣ ਦਾ ਯਤਨ ਕਰਨਗੇ ਜੋ ਅੱਜ ਜਥੇਦਾਰਾਂ ਦੇ ਹੱਕ ਵਿੱਚ ਫੈਸਲਾ ਲੈ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਗਤੀਸ਼ੀਲ ਇਸਤਰੀ ਸਭਾ ਨੇ ਮਨਾਇਆ ਕੌਮਾਂਤਰੀ ਔਰਤ ਦਿਵਸ ,ਪਾਸ ਕੀਤੇ ਮਤਿਆਂ ਵਿੱਚ ਔਰਤਾਂ ਦੀਆਂ ਅਹਿਮ ਮੰਗਾਂ ਨੂੰ ਉਭਾਰਿਆ
Next articleਨੱਥੋਵਾਲ ਵਿਖੇ ਕੌਮਾਂਤਰੀ ਮਹਿਲਾ ਦਿਵਸ ਦੇ ਸਬੰਧ ’ਚ ਸਰਕਾਰੀ ਪ੍ਰਾਇਮਰੀ ਸਕੂਲ ’ਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ