ਆਦਰਸ਼ ਅਧਿਆਪਕ : ਡਾ ਼ ਸਰਵਪੱਲੀ ਰਾਧਾਕ੍ਰਿਸ਼ਨਨ

ਹਰਪ੍ਰੀਤ ਸਿੰਘ ਬਰਾੜ

(ਸਮਾਜ ਵੀਕਲੀ)

ਅਧਿਆਪਕ ਸਮਾਜ ਦੇ ਅਜਿਹੇ ਸ਼ਿਲਪਕਾਰ ਹੁੰਦੇ ਹਨ ਜੋ ਬਿਨ੍ਹਾਂ ਕਿਸੇ ਮੋਹ ਦੇ ਇਸ ਸਮਾਜ ਨੂੰ ਤਰਾਸ਼ਦੇ ਹਨ।ਅਧਿਆਪਕ ਦਾ ਕੰਮ ਸਿਰਫ ਕਿਤਾਬੀ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਸਮਾਜਿਕ ਹਾਲਾਤਾਂ ਨਾਲ ਜਾਣੂ ਕਰਵਾਉਣਾ ਵੀ ਹੁੰਦਾ ਹੈ। ਅਧਿਆਪਕਾਂ ਦੀ ਇਸੇ ਮਹਾਨਤਾ ਨੂੰ ਸਹੀ ਥਾਂ ਦਿਲਾਉਣ ਦੇ ਲਈ ਹੀ ਸਾਡੇ ਦੇਸ਼ *ਚ ਸਰਵਪੱਲੀ ਰਾਧਾਕ੍ਰਿਸ਼ਨਨ ਨੇ ਕੋਸ਼ਿਸ਼ਾਂ ਕੀਤੀਆਂ, ਜੋ ਖੁਦ ਵੀ ਇੱਕ ਬਿਹਤਰੀਨ ਅਧਿਆਪਕ ਸਨ।ਆਪਣੇ ਇਸ ਅਹਿਮ ਯੋਗਦਾਨ ਦੇ ਕਾਰਨ ਹੀ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ ਼ ਰਾਧਾਕ੍ਰਿਸ਼ਨਨ ਦੇ ਜਨਮਦਿਨ 5 ਸਤੰਬਰ ਨੂੰ ਭਾਰਤ *ਚ ਅਧਿਆਪਕ ਦਿਵਸ ਦੇ ਰੂਪ *ਚ ਮਨਾਇਆ ਜਾਂਦਾ ਹੈ।ਉਨ੍ਹਾਂ ਦੇ ਜਨਮਦਿਨ ਦੇ ਪ੍ਰਤੀ ਆਦਰ ਪ੍ਰਗਟ ਕੀਤਾ ਜਾਂਦਾ ਹੈ।

5 ਸਤੰਬਰ 1888 ਨੂੰ ਚੇਨਈ ਤੋਂ ਲਗਪਗ 200 ਕਿਲੋਮੀਟਰ ੳੱਤਰ — ਪੱਛਮ *ਚ ਮੌਜੂਦ ਇੱਕ ਛੌਟੇ ਜਿਹੇ ਕਸਬੇ ਤਿਰੂਤਾਣੀ *ਚ ਡਾ ਼ ਰਾਧਾਕ੍ਰਿਸ਼ਨਣ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਰਵਪੱਲੀ ਬੀ ਼ਰਾਮਾਸਵਾਮੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਸੀਤਾ ਝਾ ਸੀ।ਰਾਮਰਸਵਾਮੀ ਇੱਕ ਗਰੀਬ ਬ੍ਰਹਾਮਣ ਸਨ ਅਤੇ ਤਿਰੂਤਾਣੀ ਕਸਬੇ ਦੇ ਜਿਮੀਂਦਾਰਾਂ ਦੇ ਕੋਲ ਇੱਸ ਸਾਧਾਰਣ ਕਰਮਚਾਰੀ ਦੇ ਤੌਰ *ਤੇ ਕੰਮ ਕਰਦੇ ਹਨ।

ਡਾ ਼ ਰਾਧਾ ਕਿ਼ਸ਼ਨਣ ਆਪਣੇ ਪਿਤਾ ਦੀ ਦੂਜੀ ਸੰਤਾਨ ਸਨ ।ਉਨ੍ਹਾਂ ਦੇ ਚਾਰ ਭਰਾ ਅਤੇ ਇੱਕ ਛੋਟੀ ਭੈਣ ਸੀ ।ਛੇ ਭੈਣ — ਭਾਈ ਅਤੇ ਦੋ ਮਾਤਾ —ਪਿਤਾ ਨੂੰ ਮਿਲਾ ਕੇ ਅੱਠ ਮੈਂਬਰੀ ਇਸ ਪਰਿਵਾਰ ਦਾ ਆਮਦਨ ਕਾਫੀ ਸੀਮਤ ਸੀ।ਇਸ ਸੀਮਤ ਆਮਦਨ *ਚ ਵੀ ਡਾ ਼ਰਾਧਾਕ੍ਰਿਸ਼ਨਨ ਨੇ ਸਿੱਧ ਕਰ ਦਿੱਤਾ ਕਿ ਹੁਨਰ ਕਿਸੇ ਦਾ ਮੁਹਤਾਜ ਨਹੀਂ ਹੁੰਦਾ।ਉਨ੍ਹਾਂ ਨੇ ਨਾ ਸਿਰਫ ਮਹਾਨ ਸਿੱਖਿਆ ਸ਼ਾਸਤਰੀ ਦੇ ਰੂਪ *ਚ ਸ਼ੋਹਰਤ ਹਾਸਿਲ ਕੀਤੀ ਸਗੋਂ ਦੇਸ਼ ਦੇ ਸੱਭ ਤੋਂ ੳੰਚੇ ਅਹੁੱਦੇ ਰਾਸ਼ਟਰ ਪਤੀ ਪਦ *ਤੇ ਵੀ ਬਿਰਾਜਮਾਨ ਹੋਏ।

ਆਜਾਦ ਭਾਰਤ ਦੇ ਪਹਿਲੇ ੳੱਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਬਚਪਨ ਤੋਂ ਹੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਸਰਵਪੱਲੀ ਰਾਧਾਕ੍ਰਿਸ਼ਨਨ ਦਾ ਸ਼ੁਰੂਆਤੀ ਜੀਵਨ ਤਿਰੂਤਾਣੀ ਅਤੇ ਤਿਰੂਪਤੀ ਜਿਹੀਆਂ ਧਾਰਮਕ ਥਾਂਵਾ ਤੇ ਬੀਤਿਆ।ਹਾਲਾਂਕਿ ਇਨ੍ਹਾਂ ਦੇੇ ਪਿਤਾ ਧਾਰਮਕ ਵਿਚਾਰਾਂ ਦੇ ਸਨ ਪਰ ਫਿਰ ਵੀ ਉਨ੍ਹਾਂ ਨੇ ਇਨ੍ਹਾਂ ਨੂੰ ਪੜ੍ਹਨ ਦੇ ਲਈ ਕ੍ਰਿਸ਼ਚਨ ਮਿਸ਼ਨਰੀ ਸੰਸਥਾ, ਲੁਧਨ ਮਿਸ਼ਨ ਸਕੂਲ, ਤਿਰੂਪਤੀ *ਚ ਦਾਖਲਾ ਦਵਾਇਆ।ਇਸ ਤੋਂ ਬਾਅਦ ਉਨ੍ਹਾਂ ਨੇ ਬੇਲੁਰੂ ਅਤੇ ਮਦਰਾਸ ਕਾਲੱਜਾਂ *ਚ ਸਿੱਖਿਆ ਪ੍ਰਾਪਤ ਕੀਤੀ।ਉਥੇ ਡਾ ਼ਰਾਧਾਕ੍ਰਿਸ਼ਨਨ ਸ਼ੁਰੂ ਤੋਂ ਹੀ ਇੱਕ ਹੋਣ ਹਾਰ ਵਿਦਿਆਰਥੀ ਦੇ ਰੂਪ *ਚ ਉੱਭਰ ਕੇ ਸਾਹਮਣੇ ਆਏ।

ਆਪਣੇ ਵਿਦਿਆਰਥੀ ਜੀਵਨ *ਚ ਹੀ ਉਨ੍ਹਾਂ ਨੇ ਬਾਈਬਲ ਦੇ ਮਹੱਤਵਪੂਰਣ ਅਤੇ ਅੰਸ਼ ਯਾਦ ਕਰ ਲਏ ਸਨ, ਜਿਸਦੇ ਲਈ ਉਨ੍ਹਾਂ ਨੂੰ ਵਿਸ਼ੇਸ਼ ਯੌਗਤਾ ਦਾ ਸਨਮਾਨ ਵੀ ਪ੍ਰਦਾਨ ਕੀਤਾ ਗਿਆ ਸੀ। ਉਨ੍ਹਾਂ ਨੇ ਵੀਰ ਸਾਰਵਕਰ ਅਤੇ ਵਿਵੇਕਾਨੰਦ ਦੇ ਆਦਰਸ਼ਾਂ ਦਾ ਵੀ ਡੂੰਘਾਈ ਨਾਲ ਅਧਿਅਨ ਕਰ ਲਿਆ ਸੀ। ਸਨ 1902 *ਚ ਉਨ੍ਹਾਂ ਨੇ ਮੈਟ੍ਰਿਕ ਦੀ ਪੜਾਈ ਚੰਗੇ ਅੰਕਾ ਨਾਲ ਪਾਸ ਕੀਤੀ ਜਿਸਦੇ ਲਈ ਉਨ੍ਹਾਂ ਨੂੰ ਵਜੀਫਾ ਵੀ ਦਿੱਤਾ ਗਿਆ।

ਕਲਾ ਫੈਕਲਟੀ ਦੀ ਬੈਚਲਰ ਪ੍ਰੀਖਿਆ *ਚ ਉਹ ਪਹਿਲੇ ਸਥਾਨ *ਤੇ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਾਸਫੀ *ਚ ਪੋਸਟਗ੍ਰੈਜੂਏਸ਼ਨ ਕੀਤੀ ਅਤੇ ਜਲਦ ਹੀ ਮਦਰਾਸ ਰੈਜੀਡੈਂਸੀ ਕਾਲੱਜ *ਚ ਫਿਆਸਫੀ ਦੇ ਸਹਾਇਕ ਪ੍ਰੋਫੈਸਰ ਨਿਯੁਕਤ ਹੋ ਗਏ। ਡਾ ਼ ਰਾਧਾਕ੍ਰਿਸ਼ਨਨ ਨੇ ਆਪਣੇ ਲੇਖਾਂ ਅਤੇ ਭਾਸ਼ਣਾ ਦੇ ਰਾਹੀਂ ਵਿਸ਼ਵ ਨੂੰ ਭਾਰਤੀ ਫਿਲਾਸਫੀ ਦੇ ਨਾਲ ਜਾਣੂ ਕਰਵਾਇਆ। ਉੁਸ ਸਮੇਂ ਮਦਰਾਸ ਦੇ ਬ੍ਰਾਹਮਣ ਪਰਿਵਾਰਾਂ *ਚ ਘੱਟ ਉਮਰ *ਚ ਵਿਆਹ ਹੋ ਜਾਂਦੇ ਅਤੇ ਰਾਧਾਕ੍ਰਿਸ਼ਨਨ ਵੀ ਉਸ ਤੋਂ ਬਚ ਨਾ ਸਕੇ। 1903 *ਚ 16 ਸਾਲ ਦੀ ਉਮਰ *ਚ ਹੀ ਉਨ੍ਹਾਂ ਦਾ ਵਿਆਹ ਹੋ ਗਿਆ।ਉਸ ਸਮੇਂ ਉਨ੍ਹਾਂ ਦੀ ਪਤਨੀ ਦੀ ਉਮਰ ਸਿਰਫ 10 ਸਾਲ ਸੀ।

ਡਾ ਼ ਸਰਵਪੱਲੀ ਰਾਧਾਕ੍ਰਿਸ਼ਨਨ ਭਾਰਤੀ ਸੰਸਕ੍ਰਿਤੀ ਦੇ ਗਿਆਨੀ, ਇੱਕ ਮਹਾਨ ਸਿੱਖਿਆ ਵਿਦਵਾਨ, ਇੱਕ ਦਾਰਸ਼ਨਿਕ, ਮਹਾਨ ਬੁਲਾਰੇ ਹੋਣ ਦੇ ਨਾਲ ਇੱਕ ਵਿਗਿਆਣੀ ਹਿੰਦੂ ਵਿਚਾਰਕ ਵੀ ਸਨ।ਡਾ ਰਾਧਾਕ੍ਰਿਸ਼ਨਨ ਨੇ ਆਪਣੇ ਜੀਵਨ ਦੇ 40 ਸਾਲ ਇੱਕ ਅਧਿਆਪਕ ਦੇ ਰੂਪ *ਚ ਬਿਤਾਏ।ਉਹ ਇੱਕ ਆਦਰਸ਼ ਅਧਿਆਪਕ ਸਨ। ਡਾ ਼ ਸਰਵਪੱਲੀ ਰਾਧਾਕ੍ਰਿ੍ਰਸ਼ਨਨ ਦੇ ਪੁੱਤਰ ਡਾ ਼ ਐਸ ਼ ਗੋਪਾਨ ਨੇ 1989 *ਚ ਉਨ੍ਹਾਂ ਦੀ ਜੀਵਨੀ ਦਾ ਪ੍ਰਕਾਸ਼ਨ ਵੀ ਕੀਤਾ ।ਇਸ ਤੋਂ ਪਹਿਲਾਂ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜੀਵਨ ਅਤੇ ਸਖਸ਼ੀਅਤ ਦੇ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ। ਖੁਦ ਉਨ੍ਹਾਂ ਦੇ ਪੁੱਤਰ ਨੇ ਵੀ ਮੰਨਿਆ ਕਿ ਉਨ੍ਹਾਂ ਦੇ ਪਿਤਾ ਦੀ ਵਿਅਕਤੀਗਤ ਜਿੰਦਗੀ ਦੇ ਵਿਸ਼ੇ *ਚ ਲਿਖਣਾ ਇੱਕ ਵੱਡੀ ਚੁਣੌਤੀ ਅਤੇ ਇੱਕ ਨਾਜ਼ੁਕ ਮਾਮਲਾ ਸੀ। ਪਰ ਡਾਕਟਰ ਐਸ਼ ਗੋਪਾਲ ਨੇ 1952 *ਚ ਨਿੳਯੋਰਕ *ਚ ਲਾਈਬ੍ਰਰੀ ਆਫ ਲਿਵਿੰਗ ਫਿਲਾਸਫਰਜ਼ ਦੇ ਨਾਮ ਹੇਠਾਂ ਇੱਕ ਲੜੀ ਪੇਸ਼ ਕੀਤੀ ਜਿਸ ਵਿੱਚ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਬਾਰੇ *ਚ ਅਧਿਕਾਰਿਕ ਰੂਪ *ਚ ਲਿਖਿਆ ਗਿਆ ਸੀ।ਖੁਦ ਰਾਧਾਕ੍ਰਿਸ਼ਨਨ ਨੇ ਉਸ ਵਿੱਚ ਦਰਜ ਸਮੱਗਰੀ ਦਾ ਕਦੇ ਖੰਡਨ ਨਹੀਂ ਕੀਤਾ।

ਇਸ ਸਮੇਂ ਡਾ ਰਾਧਾਕ੍ਰਿਸ਼ਨਨ ਆਪਣੀ ਪ੍ਰਤੀਭਾ ਦਾ ਲੋਹਾ ਮੰਨਵਾ ਚੁੱਕੇ ਸਨ। ਰਾਧਾਕ੍ਰਿਸ਼ਨਨ ਦੀ ਯੋਗਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਵਿੰਧਾਨ ਨਿਰਮਾਣ ਸਭਾ ਦਾ ਮੈਂਬਰ ਬਣਾਇਆ ਗਿਆ ਸੀ। ਜਦੋਂ ਭਾਰਤ ਨੂੰੂ ਆਜਾਦੀ ਮਿਲੀ ਉਸ ਸਮੇਂ ਜਵਾਹਰ ਲਾਲ ਨਹਿਰੂ ਨੇ ਰਾਧਾਕ੍ਰਿਸ਼ਨਨ ਅੱਗੇ ਇਹ ਪ੍ਰਾਥਨਾ ਕੀਤੀ ਸੀ ਕਿ ਉਹ ਵਿਸ਼ੇਸ਼ ਰਾਜਨੀਤਿਕ ਕੰਮਾ ਨੂੰ ਪੂਰਾ ਕਰਨ। 1952 ਤੱਕ ਉਹ ਰਾਜਨਾਇਕ ਰਹੇ। ਇਸ ਤੋਂ ਬਾਅਦ ਉਨ੍ਹਾਂ ਨੂੰ ਉਪ ਰਾਸ਼ਟਰਪਤੀ ਦੇ ਪਦ *ਤੇ ਨਿਯੁਕਤ ਕੀਤਾ ਗਿਆ। ਸੰਸਦ ਦੇ ਸਾਰੇ ਮੈਬਰਾਂ ਨੇ ਉਨ੍ਹਾਂ ਦੇ ਕੰਮਾ ਅਤੇ ਵਿਵਹਾਰ ਦੇ ਲਈ ਕਾਫੀ ਸਰਾਹਿਆ।1962 *ਚ ਰਜਿੰਦਰ ਪ੍ਰਸਾਦ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਰਾਧਾਕ੍ਰਿਸ਼ਨਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਰਜਿੰਦਰ ਪ੍ਰਸਾਦ ਤੋਂ ਇਹਨਾ ਦਾ ਕਾਰਜਕਾਲ ਕਾਫੀ ਚੋਣੌਤੀਆਂ ਵਾਲਾ ਸੀ।ਕਿਉਂਕਿ ਜਿੱਥੇ ਇੱਕ ਪਾਸੇ ਚੀਨ ਦੇ ਨਾਲ ਭਾਰਤ ਨੂੰ ਹਾਰ ਦਾ ਸਾਹਮਾਣ ਕਰਨਾ ਪਿਆ ਤਾ ਉਥੇ ਦੂਜੇ ਪਾਸੇ ਦੋ ਪ੍ਰਧਾਨ ਮੰਤਰੀਆਂ ਦੀ ਮੌਤ ਵੀ ਇਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਸੀ।1967 ਦੇ ਗਣਤੰਤਰ ਦਿਵਸ *ਤੇ ਡਾਕਟਰ ਸਰਵਪੱਲੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਇਹ ਸਪੱਸ਼ਟ ਕੀਤਾ ਕਿ ਉਹ ਹੁਣ ਰਾਸ਼ਟਰਪਤੀ ਨਹੀ ਬਣਨਾ ਚਾਹੁੰਦੇ।ਬਾਅਦ *ਚ ਕਾਂਗ੍ਰਸ ਦੇ ਨੇਤਾਵਾਂ ਨੇ ਇਸਦੇ ਲਈ ਉਨ੍ਹਾਂ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੇ ਆਪਣੀ ਘੋਸ਼ਨਾ *ਤੇ ਅਮਲ ਕੀਤਾ।

ਸਿੱਖਿਆ ਅਤੇ ਰਾਜਨੀਤੀ *ਚ ਉਚੇਚਾ ਯੋਗਦਾਨ ਦੇਣ ਦੇ ਲਈ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ ਼ ਰਜਿੰਦਰ ਪ੍ਰਸਾਦ ਨੇ ਮਹਾਨ ਫਿਲਾਸਫਰ ਅਤੇ ਲੇਖਕ ਡਾ ਼ਸਰਵਪੱਲੀ ਰਾਧਾਕ੍ਰਿਸ਼ਨਨ ਨੁੰ ਦੇਸ਼ ਦਾ ਸਰਵ ਉੱਚ ਪੁਰਸਕਾਰ ਭਾਰਤ ਰਤਨ ਪ੍ਰਦਾਨ ਕੀਤਾ।

ਡਾ ਼ਸਰਵਪੱਲੀ ਰਾਧਾਕ੍ਰਿਸ਼ਨਨ ਦੇ ਮਰਨ ਉਪਰੰਤ ਉਨ੍ਹਾਂ ਨੂੰ ਮਾਰਚ 1975 *ਚ ਅਮਰੀਕੀ ਸਰਕਾਰ ਵੱਲੋਂ ਟੈ੍ਰਂਪਲਟਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਧਰਮ ਖੇੇਤਰ ਦੇ ਕਲਿਆਣ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ।ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਗੈਰ ਇਸਾਈ ਭਾਈਚਾਰੇ ਦੇ ਵਿਅਕਤੀ ਸਨ।

ਡਾ ਼ਸਰਵਪੱਲੀ ਰਾਧਾਕ੍ਰਿਸ਼ਨਨ ਸਮਾਜਿਕ ਬੁਰਾਈਆਂ ਨੂੰ ਹਟਾਉਣ ਦੇ ਲਈ ਸਿੱਖਿਆ ਨੂੰ ਹੀ ਕਾਰਗਰ ਮੰਨਦੇ ਸਨ।ਸਿੱਖਿਆ ਨੂੰ ਮਨੱੁਖ ਅਤੇ ਸਮਾਜ ਦਾ ਸਭ ਤੋਂ ਵੱਡਾ ਆਧਾਰ ਮੰਨਣ ਵਾਲੇ ਡਾ ਼ਸਰਵਪੱਲੀ ਰਾਧਾਕ੍ਰਿਸ਼ਨਨ ਦਾ ਸਿੱਖਿਆ ਜਗਤ *ਚ ਨਾ ਭੁਲਣ ਯੋਗ ਅਤੇ ਲਾਸਾਨੀ ਯੋਗਦਾਨ ਰਿਹਾ ਹੈ।

ਜੀਵਨ ਦੇ ਸਫਰ *ਚ ਉੱਚੇ ਅਹੁਦਿਆਂ *ਤੇ ਰਹਿਣ ਦੇ ਦੌਰਾਨ ਸਿੱਖਿਆ ਜਗਤ *ਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਬਣਿਆ ਰਿਹਾ। 17 ਅਪੈ੍ਰਲ, 1975 ਨੂੰ ਡਾ ਼ਸਰਵਪੱਲੀ ਰਾਧਾਕ੍ਰਿਸ਼ਨਨ ਨੇ ਲੰਬੀ ਬਿਮਾਰੀ ਤੋਂ ਬਾਅਦ ਆਪਣੀ ਦੇਹ ਤਿਆਗ ਦਿੱਤੀ। ਪਰ ਸਿੱਖਿਆ ਜਗਤ *ਚ ਉਨ੍ਹਾਂ ਦੇ ਕੰਮਾਂ ਅਤੇ ਯੋਗਦਾਨ ਕਰਕੇ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।

ਹਰਪ੍ਰੀਤ ਸਿੰਘ ਬਰਾੜ

ਸਾਬਕਾ ਡੀ ਓ 174 ਮਿਲਟਰੀ ਹਸਪਤਾਲ

ਮੇਨ ਏਅਰ ਫੋਰਸ ਰੋਡ,ਬਠਿੰਡਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHealthy macros attract equity foreign funds; Sensex mounts 58K-mark
Next articleਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਨੂਰਪੁਰ ਦੋਨਾ ਵੱਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ