HOME ਥਾਣੇਦਾਰ ਗੁਰਦਿਆਲ ਸਿੰਘ ਨੇ ਡਿਊਟੀ ਦੌਰਾਨ ਦੁਨੀਆਂ ਨੂੰ ਅਲਵਿਦਾ ਆਖਿਆ

ਥਾਣੇਦਾਰ ਗੁਰਦਿਆਲ ਸਿੰਘ ਨੇ ਡਿਊਟੀ ਦੌਰਾਨ ਦੁਨੀਆਂ ਨੂੰ ਅਲਵਿਦਾ ਆਖਿਆ

2

ਇਕਲੌਤੀ ਬੇਟੀ ਨੇ ਪਿਤਾ ਦੀ ਅਰਥੀ ਨੂੰ ਮੋਢਾ ਦੇਣ ਉਪਰੰਤ ਦਿੱਤੀ ਚਿਖਾ ਨੂੰ ਅਗਨੀ

ਸੜੋਆ   (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਥਾਣੇਦਾਰ ਗੁਰਦਿਆਲ ਸਿੰਘ ਪੁੱਤਰ ਚਰਨ ਦਾਸ ਵਾਸੀ ਸਹੂੰਗੜਾ ਜੋ ਕਿ ਆਪਣੀ ਆਖ਼ਰੀ ਡਿਊਟੀ ਸਿੱਖ ਕੌਮ ਦੇ ਮੱਕਾ ਕਹੇ ਜਾਣ ਵਾਲੇ ਪਵਿੱਤਰ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਿਭਾ ਰਹੇ ਸਨ। ਇਸ ਰੰਗਲੀ ਦੁਨੀਆਂ ਨੂੰ ਅੱਜ ਸਦਾ ਲਈ ਅਲਵਿਦਾ ਆਖ ਗਏ ਹਨ। ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਜਵਾਨਾਂ ਦੀਆਂ ਡਿਊਟੀਆਂ ਲੱਗੀਆਂ ਹੋਣ ਕਰਕੇ ਥਾਣੇਦਾਰ ਗੁਰਦਿਆਲ ਸਿੰਘ ਵੀ ਤਿੰਨ ਦਿਨ ਪਹਿਲਾਂ ਘਰੋਂ 6 ਵਜੇ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣਾ ਫਰਜ਼ ਨਿਭਾਉਣ ਚਲਾ ਗਿਆ। ਪਰ ਉਸ ਨੂੰ ਇਹ ਨਹੀਂ ਸੀ ਪਤਾ, ਕਿ ਇਹ ਸਫ਼ਰ ਤੇ ਉਸਦੀ ਇਹ ਆਖਰੀ ਡਿਊਟੀ ਹੋਵੇਗੀ। ਥਾਣੇਦਾਰ ਗੁਰਦਿਆਲ ਸਿੰਘ ਦੀ ਡਿਊਟੀ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਦੇ ਨੇੜੇ ਲੱਗੀ ਹੋਈ ਸੀ। ਸਾਥੀ ਮੁਲਾਜ਼ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਏ ਐਸ ਆਈ ਗੁਰਦਿਆਲ ਸਿੰਘ ਨੇ ਡਿਊਟੀ ਦੌਰਾਨ ਖੁਦ ਨੂੰ ਥੋੜੀ ਜਿਹੀ ਘਬਰਾਹਟ ਹੋਣ ਵਾਰੇ ਦੱਸਿਆ। ਤਦ ਤੁਰੰਤ ਉਹਨਾਂ ਨੂੰ ਸਾਥੀ ਮੁਲਾਜ਼ਮਾਂ ਵਲੋਂ ਐਬੂਲੈਂਸ ਰਾਹੀਂ ਨੇੜਲੇ ਹਸਪਤਾਲ ਲਿਜਾਇਆ ਗਿਆ। ਜਿੱਥੇ ਥਾਣੇਦਾਰ ਗੁਰਦਿਆਲ ਸਿੰਘ ਨੂੰ ਜਬਰਦਸਤ ਲਗਾਤਾਰ ਤਿੰਨ ਅਟੈਕ ਆਉਣ ਨਾਲ ਡਾਕਟਰਾਂ ਵਲੋਂ ਉਸਦੀ ਕੀਮਤੀ ਜਾਨ ਨੂੰ ਬਚਾਉਣਾ ਮੁਸ਼ਕਿਲ ਹੋ ਗਿਆ। ਡਾਕਟਰਾਂ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਥਾਣੇਦਾਰ ਗੁਰਦਿਆਲ ਸਿੰਘ ਇਸ ਰੰਗਲੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ। ਗੁਰਦਿਆਲ ਸਿੰਘ ਦੇ ਚਾਚਾ ਸਰਦਾਰ ਸੁੱਚਾ ਸਿੰਘ ਰਿਟਾਇਰਡ ਥਾਣੇਦਾਰ ਨੇ ਦੱਸਿਆ ਕਿ ਗੁਰਦਿਆਲ ਸਿੰਘ ਸਨ 1992 ਵਿੱਚ ਪੰਜਾਬ ਆਰਮਡ ਪੁਲਿਸ ਵਿੱਚ ਜਲੰਧਰ ਵਿਖੇ ਭਾਰਤੀ ਹੋਇਆ ਸੀ। ਇਸ ਦੀ ਡਿਊਟੀ ਜਿਆਦਾਤਰ ਚੰਡੀਗੜ੍ਹ ਵਿਖੇ ਹੀ ਰਹੀ ਸੀ। ਥਾਣੇਦਾਰ ਗੁਰਦਿਆਲ ਸਿੰਘ ਦੇ ਪਰਿਵਾਰ ਵਿੱਚ ਪਤਨੀ ਭੁਪਿੰਦਰ ਕੌਰ ਤੋਂ ਇਲਾਵਾ ਸਿਰਫ ਬੇਟੀ ਰੂਬੀ ਹੀ ਹੈ। ਜੋ ਕੁਝ ਸਮਾਂ ਪਹਿਲਾਂ ਹੀ ਕਨੇਡਾ ਵਿਖੇ ਉਜਵੱਲ ਭਵਿੱਖ ਦੀ ਤਮੰਨਾ ਲੈ ਕੇ ਬੜੇ ਚਾਵਾਂ ਨਾਲ ਗਈ ਸੀ, ਨੂੰ ਕੀ ਪਤਾ ਸੀ ਕਿ ਉਸ ਨੂੰ ਬਹੁਤੇ ਚਾਵਾਂ ਨਾਲ ਤੋਰਨ ਵਾਲਾ ਉਸਦੇ ਆਉਣ ਵਾਲੇ ਭਵਿੱਖ ਨੂੰ ਸ਼ਿੰਗਾਰਨ ਵਾਲਾ ਉਸਦਾ ਬਾਬਲ ਉਸ ਨੂੰ ਇਸ ਤਰੀਕੇ ਨਾਲ ਵਾਪਸ ਆਪਣੇ ਕੋਲ ਬੁਲਾਏਗਾ। ਖੈਰ ਅੱਜ ਬੇਟੀ ਦੇ ਵਾਪਸ ਆਉਣ ਤੇ ਥਾਣੇਦਾਰ ਗੁਰਦਿਆਲ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬੇਟੀ ਵੱਲੋਂ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ। ਪਿੰਡ ਸਹੂੰਗੜਾ ਦੇ ਸ਼ਮਸ਼ਾਨ ਘਾਟ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਥਾਣੇਦਾਰ ਗੁਰਦਿਆਲ ਸਿੰਘ ਦੀ ਮਿਰਤਕ ਦੇਹ ਨੂੰ ਸਲਾਮੀ ਦਿੱਤੀ ਗਈ ਉਪਰੰਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਸਮੇਂ ਸਰਪੰਚ ਹਰਭਜਨ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਰਸ਼ਪਾਲ ਸਿੰਘ, ਨੰਬਰਦਾਰ ਸਤਨਾਮ ਸਿੰਘ ਖੇਲਾ, ਨੰਬਰਦਾਰ ਓਮ ਪ੍ਰਕਾਸ਼ ਸਿੰਘ, ਨੰਬਰਦਾਰ ਮੁਖਤਿਆਰ ਸਿੰਘ, ਪੰਚ ਗੁਰਪਾਲ ਕੌਰ, ਜਥੇਦਾਰ ਬਗੀਚਾ ਸਿੰਘ, ਏ ਐਸ ਆਈ ਸੁਰਜੀਤ ਸਿੰਘ ਸਹੂੰਗੜਾ, ਹਰਦੀਪ ਸਿੰਘ, ਜਸਵਿੰਦਰ ਕਲੇਰ, ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਆਪ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਹੂੰਗੜਾ, ਗੁਰਚੈਨ ਬੇਗਮਪੁਰ, ਠੇਕੇਦਾਰ ਦਿਲਬਾਗ ਸਿੰਘ, ਰਾਮ ਸਰੂਪ, ਪੰਚ ਅਜੀਤਪਾਲ ਸਿੰਘ ਖੇਲਾ, ਸੰਤੋਖ ਸਿੰਘ ਖੇਲਾ, ਹਰਨੇਕ ਸਿੰਘ ਖੇਲਾ, ਪ੍ਰੀਤਮ ਸਿੰਘ, ਚੌਂਕੀਦਾਰ ਜਸਵਿੰਦਰ ਕੁਮਾਰ, ਲਖੀਆ, ਕੁਲਵਿੰਦਰ ਕੁਮਾਰ, ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਰਿਸ਼ਤੇਦਾਰ, ਮਿੱਤਰ ਸੱਜਣਾਂ ਤੋਂ ਇਲਾਵਾ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਯਾਰ ਨੀ ਗਵਾਈਦਾ
Next articleਵਿਧਾਇਕ ਜਿੰਪਾ ਨੇ ਪਿੰਡ ਨੰਗਲ ਸ਼ਹੀਦਾਂ ‘ਚ ਖੇਡ ਮੈਦਾਨ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ