ਦਹਿਸ਼ਤੀ ਫੰਡ ਮਾਮਲਾ: ਅਦਾਲਤ ਵੱਲੋਂ ਹਿਜ਼ਬੁਲ ਪ੍ਰਮੁੱਖ ਸਈਦ ਸਲਾਹੂਦੀਨ ਤੇ ਹੋਰਨਾਂ ਖਿਲਾਫ਼ ਸੰਮਨ ਜਾਰੀ

 

ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੀ ਇਕ ਅਦਾਲਤ ਨੇ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਲਈ ਕਥਿਤ ਤੌਰ ’ਤੇ ਪਾਕਿਸਤਾਨ ਤੋਂ ਲਗਪਗ 80 ਕਰੋੜ ਰੁਪਏ ਹਾਸਲ ਕਰਨ ਨਾਲ ਸਬੰਧਤ ਮਨੀ ਲੌਂਡਰਿੰਗ ਮਾਮਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਪ੍ਰਮੁੱਖ ਸਈਦ ਸਲਾਹੂਦੀਨ ਅਤੇ ਹੋਰਨਾਂ ਖਿਲਾਫ਼ ਬੁੱਧਵਾਰ ਨੂੰ ਸੰਮਨ ਜਾਰੀ ਕੀਤਾ। ਅਦਾਲਤ ਨੇ ਇਹ ਆਦੇਸ਼ ਈਡੀ ਵੱਲੋਂ ਪੀਐੱਮਐੱਲਏ ਤਹਿਤ ਦਾਖ਼ਲ ਚਾਰਜਸ਼ੀਟ ਦੇਖਣ ਬਾਅਦ ਦਿੱਤਾ। ਵਧੀਕ ਸੈਸ਼ਨ ਜੱਜ ਪ੍ਰਵੀਣ ਸਿੰਘ ਨੇ ਕਿਹਾ, ‘‘ ਮੈਂ ਸ਼ਿਕਾਇਤ ਨਾਲ ਨੱਥੀ ਦਸਤਾਵੇਜ਼/ਸਬੂਤ ਦੇਖੇ ਹਨ। ਰਿਕਾਰਡ ਦੇਖਣ ਬਾਅਦ, ਮੈਂ ਪੀਐੱਮਐੱਲਏ ਦੀ ਧਾਰਾ-3 ਤਹਿਤ ਅਪਰਾਧ ਦਾ ਨੋਟਿਸ ਲੈਂਦਾ ਹਾਂ, ਜੋ ਪੀਐੱਮਐੱਲਏ ਦੀ ਧਾਰਾ-4 ਤਹਿਤ ਸਜ਼ਾਯੋਗ ਹੈ। ਮੁਲਜ਼ਮਾਂ ਨੂੰ 7 ਫਰਵਰੀ 2022 ਨੂੰ ਪੇਸ਼ ਕੀਤਾ ਜਾਵੇ।’’ ਅਦਾਲਤ ਨੇ ਸਲਾਹੂਦੀਨ ਤੋਂ ਇਲਾਵਾ ਮੁਹੰਮਦ ਸ਼ਫ਼ੀ ਸ਼ਾਹ, ਤਾਲਿਬ ਲਾਲੀ, ਗੁਲਾਮ ਨਬੀ ਖ਼ਾਨ, ਉਮਰ ਫਾਰੂਕ ਸ਼ੇਰਾ, ਮਨਜ਼ੂਰ ਅਹਿਮਦ ਡਾਰ, ਜਫਰ ਹੁਸੈਨ ਭਟ, ਨਜ਼ੀਰ ਅਹਿਮਦ ਡਾਰ, ਅਬਦੁਲ ਮਜੀਲ ਸੋਫੀ ਅਤੇ ਮੁਬਾਰਕ ਸ਼ਾਹੀ ਨੂੰ ਤਲਬ ਕੀਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGuterres ‘deeply saddened’ by death of Gen Rawat, veteran of UN peacekeeping operations
Next articlePalestine hails opposition to Israeli settlement project in East Jerusalem