HOME ਡਾਸਨ ਸਿਟੀ ਵਿੱਚ ਭਿਆਨਕ ਅੱਗ ਕਾਰਨ ਇਤਿਹਾਸਕ ਹੋਟਲ ਸੁਆਹ

ਡਾਸਨ ਸਿਟੀ ਵਿੱਚ ਭਿਆਨਕ ਅੱਗ ਕਾਰਨ ਇਤਿਹਾਸਕ ਹੋਟਲ ਸੁਆਹ

2
ਫੋਟੋ ਕੈਪਸ਼ਨ: ਯੂਕੋਨ ਦੇ ਡਾਸਨ ਸਿਟੀ ਵਿੱਚ ਭਿਆਨਕ ਅੱਗ ਦੌਰਾਨ ਇਤਿਹਾਸਕ ਵੈਸਟਮਿਨਸਟਰ ਹੋਟਲ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਅੱਗ ਬੁਝਾਉ ਕਰਮਚਾਰੀ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਯੂਕੋਨ ਖੇਤਰ ਦੇ ਡਾਸਨ ਸਿਟੀ ਵਿੱਚ ਵਾਪਰੀ ਭਿਆਨਕ ਅੱਗ ਦੀ ਘਟਨਾ ਦੌਰਾਨ ਸ਼ਹਿਰ ਦਾ ਪ੍ਰਸਿੱਧ ਅਤੇ ਇਤਿਹਾਸਕ ਵੈਸਟਮਿਨਸਟਰ ਹੋਟਲ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਘਟਨਾ ਮਗਰੋਂ ਸਥਾਨਕ ਲੋਕਾਂ ਵਿੱਚ ਗਹਿਰਾ ਦੁੱਖ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ। ‘ਦ ਪਿਟ’ ਦੇ ਨਾਂ ਨਾਲ ਮਸ਼ਹੂਰ ਵੈਸਟਮਿਨਸਟਰ ਹੋਟਲ ਵਿੱਚ ਐਤਵਾਰ ਸਵੇਰੇ ਅੱਗ ਲੱਗ ਗਈ, ਜਿਸ ਨੇ ਕੁਝ ਹੀ ਸਮੇਂ ਵਿੱਚ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ ਅੱਗ ਬੁਝਾਉ ਕਰਮਚਾਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਅੱਗ ਨਾਲ ਸ਼ਹਿਰ ਦੀ ਇੱਕ ਇਤਿਹਾਸਕ ਪਛਾਣ ਖਤਮ ਹੋ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਲਾਕੇ ਨੂੰ ਘੇਰ ਕੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ, ਪਰ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸਥਾਨਕ ਲੋਕਾਂ ਅਤੇ ਕਾਰੋਬਾਰੀਆਂ ਨੇ ਇਸ ਘਟਨਾ ਨੂੰ ਡਾਸਨ ਸਿਟੀ ਲਈ ਵੱਡਾ ਝਟਕਾ ਕਰਾਰ ਦਿੱਤਾ ਹੈ। ਕਈ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਦੁੱਖ ਸਾਂਝਾ ਕਰਦਿਆਂ ਇਸ ਇਮਾਰਤ ਨੂੰ ਸ਼ਹਿਰ ਦੀਆਂ ਯਾਦਾਂ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਦੱਸਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸਵਿਫਟ ਕਰੰਟ ਦੀ ਲੜਕੀ ਬਣੀ ‘ਨੈਸ਼ਨਲ ਮਾਡਲ ਆਫ਼ ਦਿ ਯੀਅਰ’
Next articleਜੱਸਾ ਸਿੰਘ ਆਹਲੂਵਾਲੀਆ: ਪਾਣੀਪਤ ਤੋਂ ਹਰਿਮੰਦਰ ਸਾਹਿਬ ਤੱਕ