(ਸਮਾਜ ਵੀਕਲੀ)-ਦੁਨੀਆਂ ਵਿੱਚ ਇੱਕ ਇਨਸਾਨ ਕਈ ਵੱਖੋ ਵੱਖਰੇ ਰਿਸ਼ਤੇ ਨਿਭਾਉਂਦਾ ਹੈ ਅਤੇ ਆਪਸੀ ਮੇਲ਼ ਜੋਲ ਰੱਖਦਾ ਹੈ ਕਈ ਵਾਰ ਇਹ ਰਿਸ਼ਤੇ ਖੂਨ ਦੇ ਹੁੰਦੇ ਹਨ ਅਤੇ ਕਈ ਵਾਰ ਦੋਸਤੀ ਦੇ ਪਰ ਕੁਝ ਰਿਸ਼ਤੇ ਐਸੇ ਵੀ ਹੁੰਦੇ ਹਨ ਜੋ ਮੋਹ ਦੀਆਂ ਤੰਦਾਂ ਨਾਲ ਜੁੜੇ ਹੁੰਦੇ ਹਨ, ਉਦਾਹਰਣ ਦੇ ਤੌਰ ਤੇ ਆਖਾਂ ਤਾਂ ਇੱਕ ਬਹੁਤ ਵੱਡਾ ਪਰਿਵਾਰ ਸੀ ਉਸ ਚ ਦਾਦਾ ਦਾਦੀ, ਅਤੇ ਨਿੱਕੇ ਬਾਲ਼ ਮਾਤਾ ਪਿਤਾ ਸਭ ਇੱਕਠੇ ਰਹਿੰਦੇ ਸਨ, ਮਾਤਾ ਪਿਤਾ ਨੌਕਰੀ ਪੇਸ਼ੇ ਵਾਲ਼ੇ ਸਨ ਅਤੇ ਦਾਦਾ ਦਾਦੀ ਦਾ ਸਮਾਂ ਨਿੱਕੇ ਪੋਤੇ ਪੋਤੀਆਂ ਨਾਲ ਬੀਤਦਾ ਜੋ ਕਿ ਓਹਨਾਂ ਨੂੰ ਬਹੁਤ ਅਨੰਦਮਈ ਲੱਗਦਾ ਹੌਲੀ ਹੌਲੀ ਪੋਤਾ ਪੋਤੀ ਵੱਡੇ ਹੋ ਗਏ ਅਤੇ ਪੋਤੇ ਨੂੰ ਪੜ੍ਹਨ ਲਈ ਹੋਸਟਲ ਭੇਜ ਦਿੱਤਾ ਗਿਆ ਅਤੇ ਪੋਤੀ ਨੂੰ ਵਿਦੇਸ਼ ਹੁਣ ਦਾਦਾ ਦਾਦੀ ਦਾ ਘਰ ਚ ਇੱਕਲੇ ਦਿਲ ਨਹੀਂ ਸੀ ਲੱਗਦਾ ਅਤੇ ਇੱਕਲਤਾ ਦੀ ਜਿੰਦਗੀ ਤੋਂ ਤੰਗ ਆਕੇ ਦਾਦੀ ਰੱਬ ਨੂੰ ਪਿਆਰੀ ਹੋ ਗਈ ਅਤੇ ਹੁਣ ਇਕੱਲੇ ਦਾਦਾ ਜੀ ਰਹਿ ਗਏ ਓਹ ਆਪਣੇ ਬੱਚਿਆਂ ਦੀ ਛੁੱਟੀ ਵਾਲ਼ੇ ਦਿਨ ਉਡੀਕ ਕਰਦੇ ਅਤੇ ਸੋਚਦੇ ਕਿ ਅੱਜ ਸਾਰੇ ਰਲਕੇ ਗੱਲਾਂ ਕਰਾਂਗੇ ਦੁੱਖ ਸੁੱਖ ਕਰਾਂਗੇ ਤਾਂ ਜੋ ਮਨ ਹੌਲਾ ਹੋ ਸਕੇ, ਪਰ ਓਹਨਾਂ ਦੇ ਬੱਚੇ ਇੰਨੇ ਵਿਅਸਤ ਸਨ ਕਿ ਕਦੇ ਓਹਨਾਂ ਨਾਲ ਸਿੱਧੇ ਮੂੰਹ ਗੱਲ ਨਾ ਕਰਦੇ, ਅਖੀਰ ਓਹਨਾਂ ਦੇ ਪਿਤਾ ਨੇ ਚੁੱਪ ਧਾਰ ਲਈ ਪਰ ਇਸੇ ਦੌਰਾਨ ਹੀ ਓਹਨਾਂ ਘਰੇ ਇੱਕ ਮਾਲੀ ਆਇਆ ਕਰਦਾ ਅਤੇ ਫੁੱਲ ਬੂਟਿਆਂ ਕੋਲ ਘੰਟਿਆ ਬੱਧੀ ਕੰਮ ਕਰਦਾ ਇੱਕ ਦਿਨ ਦਾਦਾ ਜੀ ਉਸਦੇ ਕੋਲ਼ ਗਏ ਅਤੇ ਉਸਨੂੰ ਆਖਿਆ ਪੁੱਤ ਜਗਸੀਰ ਕਿਵੇਂ ਹੈ, ਏਨਾ ਸੁਣਦੇ ਹੀ ਜਗਸੀਰ ਨੂੰ ਜਿਵੇਂ ਚਾਅ ਚੜ੍ਹ ਗਿਆ ਹੋਵੇ ਉਸਨੇ ਬੜੀ ਹੀ ਅਪਣੱਤ ਨਾਲ ਆਖਿਆ ਵੱਡੇ ਬਾਈ ਜੀ ਮੈਂ ਠੀਕ ਹਾਂ ਤੁਸੀਂ ਦੱਸੋ, ਦਾਦਾ ਜੀ ਨੇ ਉਸਨੂੰ ਆਖਿਆ ਮੇਰਾ ਇੱਕ ਕੰਮ ਕਰੇਂਗਾ, ਜਗਸੀਰ ਨੇ ਝੱਟ ਆਖਿਆ ਕਿਉ ਨਹੀਂ? ਜਰੂਰ ਕਰਾਂਗਾ ਦੱਸੋ ਕੀ ਕੰਮ ਹੈ, ਦਾਦਾ ਜੀ ਨੇ ਭਰੇ ਗੱਚ ਨਾਲ ਆਖਿਆ ਜਗਸੀਰ ਯਾਰ ਤੂੰ ਕੁਝ ਚਿਰ ਮੇਰੇ ਨਾਲ ਗੱਲਾਂ ਕਰ ਲਿਆ ਕਰ ਮੇਰਾ ਮਨ ਹੌਲਾ ਹੋਜੂ ਪਤਾ ਨਹੀਂ ਮੇਰੇ ਅੰਦਰ ਵਰਤੀ ਚੁੱਪ ਨੇ ਕਿੰਨਾ ਹੀ ਸ਼ੋਰ ਮਚਾਇਆ ਹੋਇਆ ਹੈ, ਇਹ ਗੱਲ ਸੁਣਕੇ ਜਗਸੀਰ ਜਿਵੇਂ ਭਾਵੁਕਤਾ ਦੇ ਵਹਿਣ ਵਿੱਚ ਵਹਿ ਤੁਰਿਆ ਹੋਵੇ ਕੁਝ ਚਿਰ ਚੁੱਪ ਰਹਿਣ ਤੋਂ ਬਾਦ ਓਹ ਬੋਲਿਆ ਲੈ ਫੇਰ ਅੱਜ ਤੋਂ ਤੈਨੂੰ ਵੱਡੇ ਬਾਈ ਜੀ ਨਹੀਂ ਕਹਿਣਾ ਤੈਨੂੰ ਹੁਣ ਕਰਤਾਰਾ ਆਖਿਆ ਕਰੂੰ ਕਿਉਂਕਿ ਦਾਦਾ ਜੀ ਦਾ ਨਾਮ ਕਰਤਾਰ ਸਿੰਘ ਜੋ ਸੀ, ਜਗਸੀਰ ਸੀ ਇਹ ਗੱਲ ਸੁਣਕੇ ਕਰਤਾਰ ਸਿੰਘ ਉੱਚੀ ਉੱਚੀ ਹੱਸ ਪਿਆ, ਹੁਣ ਓਹਨਾਂ ਅੰਦਰ ਮਾਲਿਕ ਨੌਕਰ ਦਾ ਰਿਸ਼ਤਾ ਖਤਮ ਹੋ ਗਿਆ ਅਤੇ ਇੱਕ ਮੋਹ ਦੇ ਰਿਸ਼ਤੇ ਨੇ ਜਨਮ ਲੈ ਲਿਆ, ਸਵੇਰੇ ਜਦੋਂ ਜਗਸੀਰ ਆਉਂਦਾ ਅਤੇ ਬਾਗਬਾਨੀ ਵਿੱਚ ਹੀ ਕਰਤਾਰੇ ਨੂੰ ਆਵਾਜ਼ ਮਾਰ ਲੈਂਦਾ ਅਤੇ ਦੋਵੇਂ ਫੁੱਲਾਂ ਦੀਆਂ ਕਿਸਮਾਂ ਬਾਰੇ ਖੂਬ ਗੱਲਾਂ ਕਰਦੇ ਅਤੇ ਫੁੱਲਾਂ ਵਾਂਗੂੰ ਖਿੜੇ ਰਹਿੰਦੇ, ਓਹ ਰੋਜ਼ਾਨਾ ਕਰਤਾਰੇ ਦਾ ਇਮਤਿਹਾਨ ਵੀ ਲੈਂਦਾ ਕੇ ਯਾਰ ਕਰਤਾਰੇ ਦੱਸ ਆਹ ਫੁੱਲ ਕਿਹੜੇ ਕਿਸਮ ਦਾ ਹੈ ਇਸਦੇ ਵੱਖੋ ਵੱਖਰੇ ਰੰਗਾਂ ਬਾਰੇ ਵੀ ਦੱਸ ਅਤੇ ਕਰਤਾਰਾ ਵੀ ਚਾਵਾਂ ਨਾਲ ਜਗਸੀਰ ਕੋਲੋਂ ਲਈ ਜਾਣਕਾਰੀ ਨੂੰ ਚੇਤੇ ਰੱਖਦਾ ਅਤੇ ਓਹ ਰੋਜ ਫੁੱਲਾਂ ਦੀਆਂ ਗੱਲਾਂ ਕਰਦੇ ਹੋਏ ਮਸਤ ਰਹਿੰਦੇ ਇਸ ਤਰ੍ਹਾਂ ਖੂਨ ਦੇ ਰਿਸ਼ਤਿਆਂ ਤੋਂ ਵੀ ਪਿਆਰਾ ਰਿਸ਼ਤਾ ਮੋਹ ਦਾ ਹੁੰਦਾ ਹੈ ਇਹ ਮੋਹ ਦੀਆਂ ਤੰਦਾਂ ਕਦੋਂ ਕਿੱਥੇ ਜਾ ਜੁੜਨ ਕੋਈ ਪਤਾ ਨੀ ਲੱਗਦਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly