ਨੌਜਵਾਨਾਂ ਦਾ ਵਿਦੇਸ਼ਾਂ ਪ੍ਰਤੀ ਰੁਝਾਨ

ਸੁਰਿੰਦਰ ਕੌਰ

(ਸਮਾਜ ਵੀਕਲੀ)-ਇੱਕ ਦਿਨ ਰਸਤੇ ਜਾਂਦਿਆਂ ਇਕ ਟਰੱਕ ਤੇ ਲਿਖਿਆ ਪੜ੍ਹਿਆ ,” ਜੀਹਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਅਮਰੀਕਾ “ਡਰਾਈਵਰ ਦੇ ਚਿਹਰੇ ਤੇ ਜਿਵੇਂ ਇੱਕ ਦ੍ਰਿੜ੍ਹ ਵਿਸ਼ਵਾਸ ਝਲਕ ਰਿਹਾ ਸੀ ਅਤੇ ਅਤੇ ਉਸ ਦੀ ਗੱਲ ਸਹੀ ਵੀ ਲੱਗ ਰਹੀ ਸੀ । ਸਾਡੇ ਸਾਰੇ ਨੌਜਵਾਨ ਏਦਾਂ ਕਿਉਂ ਨਹੀਂ ਸੋਚਦੇ, ਜਿੰਨੀ ਮਿਹਨਤ ਉਹ ਵਿਦੇਸ਼ਾਂ ਵਿੱਚ ਜਾ ਕੇ ਕਰਦੇ ਹਨ ਓਨੀ ਮਿਹਨਤ ਉਹ ਏਧਰ ਰਹਿ ਕੇ ਕਰਨ ਤਾਂ ਕਿਉਂ ਕਾਮਯਾਬ ਨਹੀਂ ਹੋਣਗੇ । ਜੇਕਰ ਉਹ ਪੰਦਰਾਂ ਵੀਹ ਲੱਖ ਰੁਪਏ ਲਾ ਕੇ ਵਿਦੇਸ਼ ਜਾ ਸਕਦੇ ਹਨ ਤਾਂ ਉਸ ਤੋਂ ਅੱਧੇ ਪੈਸੇ ਵਿੱਚ ਏਧਰ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ । ਪਰ ਅਜਿਹਾ ਨਹੀਂ ਕਰਦੇ ਕਿਉਂਕਿ ਸਭ ਨੂੰ ਇੱਕ ਦੂਜੇ ਦੀ ਦੇਖਾ ਦੇਖੀ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ। ਵਿਦੇਸ਼ ਜਾਣ ਦੇ ਚੱਕਰਾਂ ਵਿੱਚ ਬਾਰਵੀਂ ਕਰਦੇ ਹੀ ਕੁੜੀਆਂ ਮੁੰਡਿਆਂ ਦੇ ਪਰਿਵਾਰਾਂ ਵਾਲੇ ਰਿਸ਼ਤੇ ਲੱਭਣਾ ਸ਼ੁਰੂ ਕਰ ਦਿੰਦੇ ਹਨ । ਜਿਨ੍ਹਾਂ ਦੇ ਮੁੰਡੇ ਪੜ੍ਹਦੇ ਨਹੀਂ ਉਹ ਕੁੜੀਆਂ ਦੇ ਸਾਰੇ ਲੱਭਦੇ ਨੇ ਜ਼ਮੀਨਾਂ ਵੇਚ ਕੇ ਪੈਸੇ ਲਾ ਕੇ ਕੁੜੀ ਨੂੰ ਬਾਹਰ ਭੇਜਦੇ ਨੇ ਤਾਂ ਕਿ ਬਾਅਦ ਵਿੱਚ ਉਨ੍ਹਾਂ ਨੇ ਮੁੰਡੇ ਨੂੰ ਬੁਲਾ ਲਵੇ ਕੁਝ ਕੁ ਕਾਮਯਾਬ ਹੋ ਜਾਂਦੇ ਨੇ ਅਤੇ ਕੁਝ ਉਧਰ ਜਾ ਕੇ ਕੁੜੀਆਂ ਬਦਲ ਜਾਂਦੀਆਂ ਨੇ ਫਿਰ ਪੈਸਾ ਵੀ ਗਿਆ ਤੇ ਮੁੰਡਾ ਵੀ ਏਧਰ ਹੀ ਰਹਿ ਗਿਆ ।ਆਪਣਾ ਸਭ ਕੁਝ ਖ਼ਤਮ ਹੁੰਦਾ ਦੇਖ ਆਤਮਹੱਤਿਆ ਤਕ ਨੌਬਤ ਆ ਜਾਂਦੀ ਹੈ । ਮੁੰਡਿਆਂ ਦਾ ਵੀ ਏਹੀ ਹਾਲ ਹੈ ਵਿਆਹ ਕਰਵਾ ਕੇ ਕੁੜੀ ਵਾਲਿਆਂ ਤੋਂ ਚੰਗਾ ਪੈਸਾ ਲੈ ਕੇ ਚਲੇ ਜਾਂਦੇ ਨੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਸੀ ਕੁੜੀਆਂ ਵਿਚਾਰੀਆਂ ਏਧਰ ਬੱਚੇ ਪਾਲਦੀਆਂ ਰਹਿ ਜਾਂਦੀਆਂ ਨੇ ,ਕਈ ਨੌਜਵਾਨ ਕੁੜੀਆਂ ਮੁੰਡੇ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ ਜੋ ਉਨ੍ਹਾਂ ਦਾ ਸਾਰਾ ਪੈਸਾ ਖਾ ਜਾਂਦੇ ਹਨ ਉੱਤੇ ਕਈ ਵਾਰ ਉਨ੍ਹਾਂ ਨੂੰ ਰਸਤੇ ਵਿਚ ਹੀ ਛੱਡ ਦਿੱਤਾ ਜਾਂਦਾ ਹੈ । ਉਧਰ ਜਾ ਕੇ ਜ਼ਿੰਦਗੀ ਇੰਨੀ ਆਸਾਨ ਨਹੀਂ ਜਿੰਨੀ ਦੇਖਣ ਵਿੱਚ ਲੱਗਦੀ ਹੈ । ਕਈ ਚੰਗੇ ਘਰਾਂ ਦੇ ਮੁੰਡੇ ਜਿਨ੍ਹਾਂ ਕੋਲ ਚੰਗੀਆਂ ਜ਼ਮੀਨਾਂ ਹਨ ਚੰਗੇ ਕਾਰੋਬਾਰ ਹਨ ਉਹ ਵੀ ਵਿਦੇਸ਼ਾਂ ਵਿੱਚ ਫੈਕਟਰੀਆਂ ਵਿੱਚ ਕੰਮ ਕਰਦੇ ਹਨ । ਜਿਨ੍ਹਾਂ ਨੇ ਘਰ ਕਦੀ ਪਾਣੀ ਦਾ ਗਲਾਸ ਵੀ ਚੁੱਕ ਕੇ ਨਹੀਂ ਪੀਤਾ ਉਹ ਬਾਹਰ ਸ਼ਿਫਟਾਂ ਵਿੱਚ ਕੰਮ ਕਰਦੇ ਹਨ । ਸਾਡੇ ਚੰਗੇ ਪੜ੍ਹੇ ਲਿਖੇ ਨੌਜਵਾਨ ਓਧਰ ਹੋਟਲਾਂ ਵਿੱਚ ਕੰਮ ਕਰਦੇ ਹਨ ਤੇ ਕਈ ਟਰਾਲੇ ਚਲਾਉਂਦੇ ਹਨ ਤੇ ਇਧਰ ਇਹ ਕੰਮ ਕਰਨ ਵਿਚ ਬੇਇੱਜ਼ਤੀ ਸਮਝੀ ਜਾਂਦੀ ਹੈ । ਏਧਰ ਉਨ੍ਹਾਂ ਦੇ ਬਜ਼ੁਰਗ ਮਾਤਾ ਪਿਤਾ ਉਨ੍ਹਾਂ ਨੂੰ ਉਡੀਕਦੇ ਦੁਨੀਆਂ ਤੋਂ ਚਲੇ ਗਏ ਹਨ । ਸਾਡਾ ਪੈਸਾ ਵਿਦੇਸ਼ਾਂ ਵਿਚ ਜਾ ਰਿਹਾ ਹੈ ਸਾਡੇ ਹੋਣਹਾਰ ਨੌਜਵਾਨ ਵਿਦੇਸ਼ਾਂ ਵਿੱਚ ਮਿਹਨਤ ਕਰਦੇ ਹਨ ਤੇ ਉਹ ਦੇਸ਼ ਤਰੱਕੀ ਕਰ ਜਾਂਦੇ ਹਨ ਅਸੀਂ ਆਪਣੇ ਦੇਸ਼ ਵਿਚ ਰਹਿ ਕੇ ਉਸ ਤੋਂ ਅੱਧੀ ਮਿਹਨਤ ਵਿੱਚ ਵੀ ਕਾਮਯਾਬ ਹੋ ਸਕਦੇ ਹਾਂ ।ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ । ਉਸ ਨੂੰ ਪੂਰੀ ਇਮਾਨਦਾਰੀ ਨਾਲ ਅਤੇ ਤਨ ਮਨ ਨਾਲ ਕਰੋ ਜ਼ਰੂਰ ਕਾਮਯਾਬ ਹੋਵਾਂਗੇ ।ਇਹ ਜ਼ਰੂਰੀ ਨਹੀਂ ਅਸੀਂ ਪੜ੍ਹ ਲਿਖ ਕੇ ਨੌਕਰੀ ਦੀ ਲਾਈਨ ਵਿੱਚ ਲੱਗ ਜਾਈਏ ਅਸੀਂ ਕੋਈ ਵੀ ਕੰਮ ਜਿਸ ਵਿੱਚ ਸਾਨੂੰ ਦਿਲਚਸਪੀ ਹੈ ਉਸ ਵਿੱਚ ਮੁਹਾਰਤ ਹਾਸਲ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹਾਂ ਅਤੇ ਹੋਰਾਂ ਨੂੰ ਵੀ ਰੁਜ਼ਗਾਰ ਤੇ ਸਕਦੇ ਹਾਂ ।
ਇਹ ਗੱਲ ਸਹੀ ਹੈ ਕਿ ਉੱਧਰ ਦੀਆਂ ਸਰਕਾਰਾਂ ਮਿਹਨਤ ਦਾ ਮੁੱਲ ਪਾਉਂਦੀਆਂ ਨੇ ਪਰ ਅਸੀਂ ਕਦੋਂ ਤਕ ਇਨ੍ਹਾਂ ਭ੍ਰਿਸ਼ਟ ਲੀਡਰਾਂ ਕਰਕੇ ਦੇਸ਼ ਛੱਡ ਕੇ ਭੱਜਦੇ ਰਹਾਂਗੇ । ਇਹ ਸਭ ਸਾਡੇ ਹੱਥ ਵਿੱਚ ਹੈ ਸਰਕਾਰਾਂ ਨੂੰ ਅਸੀਂ ਹੀ ਚੁਣਿਆ ਹੈ ।ਇਮਾਨਦਾਰ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਰਾਜਨੀਤੀ ਵਿੱਚ ਲਿਆਓ ਸਰਕਾਰਾਂ ਕਿਵੇਂ ਝੁਕਦੀਆਂ ਨੇ ਇਹ ਕਿਸਾਨ ਅੰਦੋਲਨ ਨੇ ਸਾਨੂੰ ਦੱਸ ਹੀ ਦਿੱਤਾ ਹੈ ।ਇਹ ਕੰਮ ਮੁਸ਼ਕਿਲ ਜ਼ਰੂਰ ਹੈ ਪਰ ਅਸੰਭਵ ਨਹੀਂ ਅਸੀਂ ਸਾਰੇ ਇੱਕ ਹੋ ਕੇ ਇਸ ਸਿਸਟਮ ਵਿਰੁੱਧ ਆਵਾਜ਼ ਉਠਾਓ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੇ ਦੇਸ਼ ਨੂੰ ਬਾਹਰਲੇ ਦੇਸ਼ਾਂ ਦੇ ਬਰਾਬਰ ਲਿਆ ਖੜ੍ਹਾ ਕਰਾਂਗੇ ਅਤੇ ਵਿਦੇਸ਼ਾਂ ਦੇ ਲੋਕ ਏਧਰ ਆਉਣ ਦੇ ਚਾਹਵਾਨ ਹੋਣਗੇ ।

ਸੁਰਿੰਦਰ ਕੌਰ ਨਗਾਰੀ
(ਮੁਹਾਲੀ )
6283188928

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਤੀ ਮਾਂ
Next articleਸਿਆਸੀ ਜੋੜ ਤੋੜ ਨੇ ਅਸਲ ਮੁੱਦਿਆਂ ਤੋਂ ਭੜਕਾਏ ਲੋਕ।।