ਪੰਜਾਬ ਦੀਆਂ ਦਸ ਪੰਚਾਇਤਾਂ ਦੀ ਝੋਲੀ ਪਏ ਕੌਮੀ ਐਵਾਰਡ

ਚੰਡੀਗੜ੍ਹ (ਸਮਾਜ ਵੀਕਲੀ):  ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਨੇ ਕੌਮੀ ਐਵਾਰਡ ਐਲਾਨ ਦਿੱਤੇ ਹਨ, ਜਿਨ੍ਹਾਂ ਵਿੱਚ ਐਤਕੀ ਪੰਜਾਬ ਦੀਆਂ ਦਸ ਪੰਚਾਇਤਾਂ ਦੀ ਝੋਲੀ ਕੌਮੀ ਪੁਰਸਕਾਰ ਪਏ ਹਨ। ਕੇਂਦਰੀ ਮੰਤਰਾਲੇ ਨੇ ਵਰ੍ਹਾ 2020-21 ਦੇ ਮੁਲਾਂਕਣ ਦੇ ਆਧਾਰ ’ਤੇ ਇਨ੍ਹਾਂ ਪੁਰਸਕਾਰਾਂ ਦੀ ਚੋਣ ਕੀਤੀ ਹੈ। ਐਲਾਨੀ ਸੂਚੀ ਅਨੁਸਾਰ ਕਪੂਰਥਲਾ ਅਤੇ ਮਾਛੀਵਾੜਾ ਬਲਾਕ ਦੀ ਚੋਣ ਵੀ ਕੌਮੀ ਐਵਾਰਡ ਲਈ ਹੋਈ ਹੈ। ਪੰਜਾਬ ਦੇ ਮੌੜ ਅਤੇ ਢਿੱਲਵਾਂ ਬਲਾਕ ਵਿੱਚ ਇੱਕੋ ਸਮੇਂ ਦੋ-ਦੋ ਕੌਮੀ ਐਵਾਰਡ ਝੋਲੀ ਪਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮੌੜ ਦੀ ਰਾਏਖਾਨਾ ਗ੍ਰਾਮ ਪੰਚਾਇਤ, ਮਾਛੀਵਾੜਾ ਦੀ ਰੋਹਲੇ ਪੰਚਾਇਤ, ਮਾਜਰੀ ਦੀ ਨੰਗਲ ਗੜ੍ਹੀਆਂ, ਲਹਿਰਾਗਾਗਾ ਦੀ ਭੁਟਾਲ ਕਲਾਂ, ਢਿੱਲਵਾਂ ਬਲਾਕ ਦੀ ਨੂਰਪੁਰ ਜੱਟਾਂ, ਸ਼ਾਹਕੋਟ ਦੀ ਤਲਵੰਡੀ ਸੰਘੇੜਾ ਅਤੇ ਟਾਂਡਾ ਬਲਾਕ ਦੀ ਦੋਬੁਰਜੀ ਪੰਚਾਇਤ ਦੀ ‘ਦੀਨ ਦਿਆਲ ਉਪਾਧਿਆਇ ਪੰਚਾਇਤ ਸ਼ਕਤੀਕਰਨ ਪੁਰਸਕਾਰ’ ਲਈ ਚੋਣ ਹੋਈ ਹੈ। ਇਸੇ ਤਰ੍ਹਾਂ ਮੌੜ ਬਲਾਕ ਦੀ ਪੰਚਾਇਤ ਮਾਣਕਖਾਨਾ ਨੂੰ ‘ਗ੍ਰਾਮ ਪੰਚਾਇਤ ਵਿਕਾਸ ਵਿਉਂਤਬੰਦੀ ਪੁਰਸਕਾਰ’ ਐਲਾਨਿਆ ਗਿਆ ਹੈ। ਇਸ ਪੰਚਾਇਤ ਨੂੰ ਪਹਿਲਾਂ ਵੀ ਇੱਕ ਕੌਮੀ ਪੁਰਸਕਾਰ ਮਿਲ ਚੁੱਕਾ ਹੈ। ‘ਚਾਈਲਡ ਫਰੈਂਡਲੀ ਗ੍ਰਾਮ ਪੰਚਾਇਤ ਐਵਾਰਡ’ ਬਲਾਕ ਢਿੱਲਵਾਂ ਦੀ ਪੰਚਾਇਤ ਮਨਸੂਰਵਾਲ ਬੇਟ ਨੂੰ ਐਲਾਨਿਆ ਗਿਆ ਹੈ ਜਦੋਂ ਕਿ ‘ਨਾਨਾ ਜੀ ਦੇਸ਼ਮੁੱਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ’ ਬਲਾਕ ਸਮਰਾਲਾ ਦੀ ਪੰਚਾਇਤ ਚੇਹਲਾਂ ਨੂੰ ਦਿੱਤਾ ਜਾਣਾ ਹੈ। ਇਹ ਐਵਾਰਡ ਪੰਚਾਇਤ ਦਿਵਸ ’ਤੇ 24 ਅਪਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੌਂਪੇ ਜਾਣਗੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਪੁਲੀਸ ਦੀ ਕਾਰਜਪ੍ਰਣਾਲੀ ਦੇਸ਼ ’ਚ ਸਭ ਤੋਂ ਖਰਾਬ: ਮਹਿਲਾ ਕਮਿਸ਼ਨ
Next articleਮਤਰੇਈ ਮਾਂ ਵੱਲੋਂ ਨੌਂ ਸਾਲਾ ਬੱਚੀ ’ਤੇ ਗਰਮ ਚਿਮਟੇ ਨਾਲ ਤਸ਼ੱਦਦ