HOME ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਕਰਵਾਏ ਗਏ ਦੋ ਰੋਜ਼ਾ ਸ਼ੂਟਿੰਗ ਟੂਰਨਾਮੈਂਟ ਮੁਕਾਬਲੇ।

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਕਰਵਾਏ ਗਏ ਦੋ ਰੋਜ਼ਾ ਸ਼ੂਟਿੰਗ ਟੂਰਨਾਮੈਂਟ ਮੁਕਾਬਲੇ।

1
ਭੀਖੀ, (ਸਮਾਜ ਵੀਕਲੀ) ( ਕਮਲ ਜਿੰਦਲ) ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਦੋ ਰੋਜ਼ਾ ‘ਏਮ ਐੰਡ ਫਾਇਰ’ ਸਕੂਲ ਪੱਧਰੀ ਸ਼ੂਟਿੰਗ ਟੂਰਨਾਮੈਂਟ ਕਰਵਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਸ ਦੋ ਰੋਜ਼ਾ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਮੌਕੇ ਸ੍ਰ. ਗੁਰਿੰਦਰ ਸਿੰਘ ਔਲਖ ਐੱਸ. ਆਈ, ਸ੍ਰ. ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਭੀਖੀ, ਹੌਲਦਾਰ ਮਨਦੀਪ ਸਿੰਘ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰਸ਼ੋਤਮ ਮੱਤੀ ਉਚੇਚੇ ਤੌਰ ਤੇ ਹਾਜ਼ਰ ਹੋਏ। ਇਨ੍ਹਾਂ ਮੁਕਾਬਲਿਆਂ ਵਿਚ ਦੂਜੀ ਤੋਂ ਪੰਜਵੀਂ ਜਮਾਤ ਤੱਕ ਦੇ ਕੁੱਲ 220 ਬੱਚਿਆਂ ਨੇ ਭਾਗ ਲਿਆ। ਇਹ ਗਤੀਵਿਧੀਆਂ ਬੱਚੇ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ। ਇਨ੍ਹਾਂ ਸ਼ੂਟਿੰਗ ਮੁਕਾਬਲਿਆਂ ਲਈ ਬੱਚਿਆਂ ਵਿੱਚ ਬੜਾ ਹੀ ਉਤਸ਼ਾਹ ਦੇਖਣ ਨੂੰ ਮਿਿਲਆ। ਬੱਚਿਆਂ ਨੂੰ ਜ਼ਿੰਦਗੀ ਵਿੱਚ ਆਤਮ ਨਿਰਭਰ ਬਣਾਉਣ ਲਈ ਅਤੇ ਬਿਜਨਸ ਸੰਬੰਧੀ ਸੂਝ ਨੂੰ ਵਿਕਸਿਤ ਕਰਨ ਲਈ ਇਸ ਦੌਰਾਨ ਜਮਾਤ ਛੇਵੀਂ ਤੋਂ ਨੌਵੀਂ ਤੱਕ ਦੇ ਬੱਚਿਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ‘ਫੂਡ ਕਾੱਰਨਰ’ ਸਟਾਲਾਂ ਲਗਾਈਆਂ ਗਈਆਂ।ਇਨ੍ਹਾਂ ਵੱਖ – ਵੱਖ ਵੰਨਗੀਆਂ ਵਾਲੇ ਭੋਜਨ ਸਟਾਲਾਂ ਵਿਚ ਬੱਚਿਆਂ ਵੱਲੋਂ ਖੁਦ ਹੀ ਤਿਆਰ ਕਰਕੇ ਕਈ ਤਰ੍ਹਾਂ ਦੇ ਪਕਵਾਨ ਪਰੋਸੇ ਗਏ।ਇਹ ਭੋਜਨ ਪ੍ਰਦਰਸ਼ਨੀ ਸਾਰਿਆਂ ਲਈ ਬਹੁਤ ਹੀ ਖਿੱਚ ਦਾ ਕੇਂਦਰ ਰਹੀ। ਇਸ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੌਰਾਨ ਰਿਟਾਇਰਡ ਸੂਬੇਦਾਰ ਸ੍ਰ. ਜਸਵਿੰਦਰ ਸਿੰਘ, ਹਵਾਲਦਾਰ ਸ੍ਰ. ਨਾਇਬ ਸਿੰਘ ਰਿਟਾਇਰਡ ਭਾਰਤੀ ਸੈਨਾ, ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਅਤੇ ਸਕੂਲ ਪ੍ਰਬੰਧਕ ਦੇ ਮੈਂਬਰ ਅੰਮ੍ਰਿਤ ਲਾਲ ਅਤੇ ਮੱਖਣ ਲਾਲ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ, ਦੂਜਾ, ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਜੇਤੂਆਂ ਨੂੰ ਵਧਾਈ ਦਿੰਦਿਆਂ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਦੀ ਸਿਫਾਰਸ਼ ਅਨੁਸਾਰ ਬੱਚਿਆਂ ਵਿੱਚ ਹਰ ਤਰ੍ਹਾਂ ਦੇ ਹੁਨਰ ਦਾ ਵਿਕਾਸ ਕਰਨਾ ਜਰੂਰੀ ਹੈ ਕਿਉਂਕਿ ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਬੱਚਿਆਂ ਦੀ ਸਖਸ਼ੀਅਤ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਅਤੇ ਜ਼ਿੰਦਗੀ ਪ੍ਰਤੀ ਉਸਾਰੂ ਦ੍ਰਿਸ਼ਟੀਕੋਣ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਸਕੂਲ ਦੀ ਸ਼ੂਟਿੰਗ ਕੋਚ ਸ਼ੁਭਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਨਏਡਿਡ ਅਧਿਆਪਕਾਂ ਨੂੰ ਕਿਸੇ ਸਕੀਮ ਅਧੀਨ ਪੱਕਾ ਕੀਤਾ ਜਾਵੇ ‘ਤੇ ਡੀ.ਸੀ. ਰੇਟ ਤੇ ਵੇਤਨ ਦਿੱਤਾ ਜਾਵੇ
Next articleਓਪਨ ਯੂਨੀਵਰਸਿਟੀ, ਪਟਿਆਲਾ ਵਿਖੇ ਭਾਰਤੀ ਪਰਵਾਸ ਅਤੇ ਯੂਰਪ ਵਿੱਚ ਸਾਹਿਤ ‘ਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ