( ਕਮਲ ਜਿੰਦਲ) (ਸਮਾਜ ਵੀਕਲੀ) ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵੱਲੋਂ ਆਯੋਜਿਤ ‘ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਅਤੇ’ ਰੰਘਰੇਟਾ ਗੁਰੂ ਕਾ ਬੇਟਾ ‘ਬਖਸ਼ਿਸ਼ ਦਿਵਸ ਦੇ 350 ਸਾਲਾਂ ਨੂੰ ਸਮਰਪਿਤ ਗੁਰਮਤਿ ਮੁਕਾਬਲੇ 2025 ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਵਿੱਦਿਆ ਮੰਦਰ ਦੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਇਸ ਪ੍ਰੀਖਿਆ ਵਿੱਚ ਭਾਗ ਲਿਆ ਸੀ ਤੇ ਸਾਡੇ ਲਈ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ ਵਿੱਦਿਆ ਮੰਦਰ ਦੇ ਨੌਂ ਵਿਦਿਆਰਥੀਆਂ ਨੇ ਇਸ ਗੁਰਮਤਿ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਵੱਖ-ਵੱਖ ਇਨਾਮ ਹਾਸਿਲ ਕੀਤੇ। ਵਰਨਣਯੋਗ ਹੈ ਕਿ ਪਹਿਲੇ ਦਰਜੇ ਦੇ ਜੇਤੂਆਂ ਵਿੱਚੋਂ ਹਰਸ਼ਾਨ ਸਿੰਘ, ਗੁਰਲੀਨ ਕੌਰ (ਜਮਾਤ ਪੰਜਵੀਂ)ਨੇ ਇੱਕੀ ਸੌ ਰੁਪਏ ਨਗਦ ਰਾਸ਼ੀ ਅਤੇ ਹੋਰ ਇਨਾਮ ਹਾਸਿਲ ਕੀਤੇ। ਇਸ ਦੇ ਇਲਾਵਾ ਹਰਲੀਨ ਕੌਰ, ਗੁਰਨਾਜ਼ ਕੌਰ, ਨਵਰੀਤ ਕੌਰ, ਸੀਰਤ ਕੌਰ, ਹੁਸਨਪ੍ਰੀਤ ਕੌਰ ਨੇ ਵੀ ਇਨਾਮ ਹਾਸਲ ਕੀਤੇ (ਜਿਵੇਂ ਕਿ ਸਮਾਰਟ ਵਾਚ, ਜੈਕਟ, ਕਲੌਕ, ਕੈਟਲ ਆਦਿ), ਅਰਸ਼ਦੀਪ ਕੌਰ, ਜੱਜਵੀਰ ਕੌਰ , ਇਹਨਾਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਸੱਚ, ਸਹਿਣਸ਼ੀਲਤਾ ਅਤੇ ਧਰਮ ਦੀ ਰੱਖਿਆ ਲਈ ਡਟੇ ਰਹਿਣ ਦੀ ਪ੍ਰੇਰਨਾ ਦਿੰਦੀ ਹੈ। ਉਹਨਾਂ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਤੇ ਅੱਗੇ ਵੀ ਇਸ ਤਰ੍ਹਾਂ ਦੇ ਰਚਨਾਤਮਕ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।। ਅੱਜ ਸਵੇਰ ਦੀ ਸਭਾ ਦੌਰਾਨ ਜ਼ਿਲ੍ਹਾ ਮਾਨਸਾ ਦੇ ਗੁਰਮਤਿ ਮੁਕਾਬਲੇ ਦੇ ਇੰਚਾਰਜ ਦੀਦੀ ਕੁਲਵੀਰ ਕੌਰ ਨੇ ਵੀ ਜੇਤੂਆਂ , ਉਹਨਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਲ- ਮਿਲ ਕੇ ਸਹਿਯੋਗ ਕਰਨ ਅਤੇ ਗੁਰੂ ਜੀ ਦੀ ਕਿਰਪਾ ਨਾਲ ਹਰ ਕਾਰਜ ਨੇਪਰੇ ਚੜ੍ਹਦਾ ਹੈ ਅਤੇ ਅਸੀਂ ਕਾਮਯਾਬੀ ਹਾਸਲ ਕਰਦੇ ਹਾਂ। ਉਹਨਾਂ ਬੱਚਿਆਂ ਦੀ ਲਗਨ, ਅਨੁਸ਼ਾਸਨ ਬਾਰੇ ਬੋਲਦਿਆਂ ਕਿਹਾ ਕਿ ਬੱਚਿਆਂ ਦੀ ਮਿਹਨਤ ਕਾਬਲ-ਏ- ਤਾਰੀਫ਼ ਹੈ। ਸਮੂਹ ਸਟਾਫ਼ ਵੱਲੋਂ ਵੀ ਇਨਾਮ ਹਾਸਲ ਕਰਨ ਵਾਲੇ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਸਾਰੇ ਹੀ ਵਿਦਿਆਰਥੀਆਂ ਨੂੰ ਬਹੁਤ- ਬਹੁਤ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



