HOME ਮੋਟਰਸਾਈਕਲ ਦਾ ਸਤੁੰਨਲ ਵਿਗੜਨ ਨਾਲ ਮੋਟਰਸਾਈਕਲ ਡਿਵਾਈਡਰ ਨਾਲ ਜਾ ਟਕਰਾਈਆ, ਮੋਟਰਸਾਈਕਲ ਚਾਲਕ...

ਮੋਟਰਸਾਈਕਲ ਦਾ ਸਤੁੰਨਲ ਵਿਗੜਨ ਨਾਲ ਮੋਟਰਸਾਈਕਲ ਡਿਵਾਈਡਰ ਨਾਲ ਜਾ ਟਕਰਾਈਆ, ਮੋਟਰਸਾਈਕਲ ਚਾਲਕ ਗੰਭੀਰ ਜਖਮੀ, ਜਾਨੀ ਨੁਕਸਾਨ ਦਾ ਬਚਾਅ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ‘ ਲੈਮਰੀਨ ਟੈਕ ਯੂਨੀਵਰਸਿਟੀ ਰੈਲਮਾਜਰਾ ਦੇ ਨੇੜੇ ਇੱਕ ਐਕਸੀਡੈਂਟ ਹੋ ਗਿਆ ਹੈ।ਜਦੋਂ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਮੌਕੇ ‘ਤੇ ਜਾ ਕੇ ਦੇਖਿਆ ਗਿਆ ਕਿ ਇੱਕ ਸਪਲੈਂਡਰ ਮੋਟਰਸਾਈਕਲ ਪੀ ਬੀ 20ਈ5979 ਜਿਸਨੂੰ ਕਿ ਗਗਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਰੈਲਮਾਜਰਾ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ। ਜਦੋਂ ਇਹ ਮੋਟਰਸਾਈਕਲ ਸਵਾਰ ਲੈਮਰੀਨ ਟੈਕ ਯੂਨੀਵਰਸਿਟੀ ਦੇ ਨਜ਼ਦੀਕ ਪਹੁੰਚੀਆਂ ਤਾਂ ਅਚਾਨਕ ਮੋਟਰਸਾਈਕਲ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ ਡਿਵਾਈਡਰ ਵਿੱਚ ਜਾ ਵੱਜਿਆ, ਜਿਸ ਨਾਲ ਮੋਟਰਸਾਈਕਲ ਸਵਾਰ ਗੰਭੀਰ ਜਖਮੀ ਹੋ ਗਿਆ ।ਜਿਸ ਨੂੰ ਮੌਕੇ ‘ਤੇ ਲੋਕਾਂ ਦੀ ਮਦਦ ਨਾਲ ਇਲਾਜ ਲਈ ਰੋਪੜ੍ਹ ਦੇ  ਸਿਵਲ ਹਸਪਤਾਲ ਰੋਪੜ ਵਿਖੇ ਦਾਖਲ ਕਰਵਾਇਆ ਗਿਆ ਅਤੇ ਹਾਦਸੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਹੋ । ਇਸ ਹਾਦਸੇ ਦੀ ਖਬਰ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਆਸਰੋਂ ਚੌਂਕੀ ਇੰਚਾਰਜ ਏ ਐਸ ਆਈ ਸਿਕੰਦਰ ਪਾਲ ਦੇ ਦਿੱਤੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਐਪਸਟੀਨ ਫਾਈਲਾਂ ਦੇ ਵਿਵਾਦ ਮਗਰੋਂ ਸਾਬਕਾ ਪ੍ਰਿੰਸ ਐਂਡਰਿਊ ਨੇ ਰਾਇਲ ਲੌਜ ਰਹਾਇਸ਼ ਛੱਡੀ
Next articleਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੇਪਰ ਮੁਕਾਬਲੇ ਦੇ ਜੇਤੂ ਬੱਚੇ ਸਨਮਾਨਿਤ।