“ਦੱਸੋ ਕੀ ਗੱਲ ਝੂਠ ਹਮਾਰੀ?”

         (ਸਮਾਜ ਵੀਕਲੀ)
ਅੱਜ  ਕੱਲ੍ਹ  ਜੋ   ਦੁਨੀਆਂ  ਸਾਰੀ।
ਲੱਗਦੈ ਬਣ ਗਈ ਹੈ ਹਤਿਆਰੀ।
ਕੋਈ ਨਾ ਕਿਸੇ ਦਾ ਦੁੱਖ ਵੰਡਾਉਂਦਾ,
ਸੱਭ  ਚੜ੍ਹੇ ਘੋੜੇ ਕਰਦੇ ਅਸਵਾਰੀ।
ਇਥੇ  ਡੁੱਬਦੇ ਨੂੰ ਨਾ ਕੋਈ ਬਚਾਵੇ,
ਸੋਚਣ  ਇਹ  ਤਾਂ  ਲਾਉਂਦੈ ਤਾਰੀ।
ਮਦਦ ਲਈ ਜੇ ਕੋਈ ਕੁਰਲਾਉਂਦਾ,
ਆਖਣ ਇਹਦੀ ਮੱਤ ਗਈ ਮਾਰੀ।
ਭਲੇ  ਵੇਲੇ  ਸੀ  ਦੁੱਖ  ਵੰਡਾਉਣ ਦੇ,
ਦੱਦਾਹੂਰੀਆ ਸੱਚ ਲਿਖੇ ਲਿਖਾਰੀ।
ਦੁਨੀਆਂ ਬਣ ਗਈ ਘਰ ਦੁੱਖਾਂ ਦਾ,
ਹੈ   ਦੋਸਤੋ  ਸੱਚੀ  ਗੱਲ  ਉਚਾਰੀ।
ਰੋਟੀ  ਖਾਂਦਾ   ਨਾ   ਕੋਈ   ਜਰਦਾ,
ਆਵਾਮ ਦੀ ਇਹੀ ਗੱਲ ਦੁਖਿਆਰੀ।
ਜੇ ਕੋਈ ਵੀ ਭਲੇ ਦੀ ਗੱਲ ਹੈ ਕਰਦਾ,
ਓਸੇ  ਤੇ   ਗੱਲ   ਪੈ   ਜਾਏ   ਭਾਰੀ।
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article3 ਅਕਤੂਬਰ ਜਨਮ ਦਿਨ ‘ਤੇ ਵਿਸ਼ੇਸ਼
Next articleਮੇਲਾ ਰੂਹਾਂ ਦਾ ਅੰਤਰਰਾਸ਼ਟਰੀ ਸਾਹਿਤਕ ਪਰਿਵਾਰ ਵੱਲੋਂ ਦੂਜਾ ਰਾਜ ਪੱਧਰੀ ਸਾਹਿਤਕ ਸਮਾਗਮ ਸ੍ਰੀ ਮੁਕਤਸਰ ਸਾਹਿਬ ਵਿਖੇ: ਜਸਵੀਰ ਸ਼ਰਮਾਂ ਦੱਦਾਹੂਰ