3 ਅਕਤੂਬਰ ਜਨਮ ਦਿਨ ‘ਤੇ ਵਿਸ਼ੇਸ਼

ਮਿਹਨਤ, ਸਘੰਰਸ਼ ਅਤੇ ਹਿੰਮਤ ਦਾ ਦੂਜਾ ਨਾਂਅ: ਸੰਜੀਵ ਬਾਂਸਲ “ਸ਼ੈਟੀ”
ਹਰ ਮਨੁੱਖ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਹ ਤਰੱਕੀ ਕਰੇ, ਸਮਾਜ ਵਿੱਚ ਚੰਗਾ ਨਾਂਅ ਬਣਾਵੇ ਅਤੇ ਪਰਿਵਾਰ ਸਮੇਤ ਇੱਜ਼ਤਦਾਰ ਜੀਵਨ ਬਤੀਤ ਕਰੇ। ਅਜਿਹੇ ਜੀਵਨ ਲਈ ਚੰਗੇ ਕਾਰੋਬਾਰ ਦੀ ਲੋੜ ਹੁੰਦੀ ਹੈ। ਜੋ ਕਿ ਇਮਾਨਦਾਰੀ, ਸਖਤ ਮਿਹਨਤ ਅਤੇ ਸੰਘਰਸ਼ ਵਿੱਚੋ ਲੰਘ ਕੇ ਹੀ ਸੰਭਵ ਹੁੰਦਾ ਹੈ। ਇਸ ਸਭ ਦੇ ਬਾਵਜੂਦ ਜੋ ਵਿਆਕਤੀ ਜਿੰਦਗੀ ਦੇ ਕੁਝ ਪਲ ਸਮਾਜ ਸੇਵਾ ਤੇ ਮਨੁੱਖਤਾ ਦੀ ਸੇਵਾ ਵਿੱਚ ਲਗਾਉਂਦੇ ਹਨ। ਉਹ ਕਿਸਮਤ ਦੇ ਧਨੀ ਹੁੰਦੇ ਹਨ। ਅਜਿਹਾ ਸਭ ਕੁਝ ਕਿਸਮਤ ਦੇ ਧਨੀ ਯਾਰਾਂ ਦੇ ਯਾਰ ਸੰਜੀਵ ਬਾਂਸਲ “ਸ਼ੈਟੀ” ਨੇ ਕਰ ਦਿਖਾਇਆ ਹੈ।ਇਸ ਨੇ ਆਪਣੇ ਮਾਪਿਆ ਦੀ ਸਹੀ ਸੇਧ ਸਦਕਾ ਸਮਾਜ ਅੰਦਰ ਅਜਿਹੀ ਪਛਾਣ ਬਣਾ ਲਈ ਹੈ ਜੋ ਕਿ ਕਿਸੇ ਵੀ ਜਾਣ ਪਛਾਣ ਦਾ ਮੁਥਾਜ ਨਹੀਂ। ਸੰਜੀਵ ਬਾਂਸਲ ਆਪਣੇ ਆਪ ਵਿੱਚ ਇੱਕ ਸੰਸਥਾ ਹੈ। ਉਹ ਲੋੜਵੰਦਾ ਦਾ ਮਸੀਹਾ ਹੈ। ਜਿਸ ਨੇ ਲੋਕਾਂ ਦੀਆਂ ਮੋਹ ਦੀਆ ਤੰਦਾ ਨੂੰ ਜੋੜ ਕੇ ਪੂਰੀ ਇਮਾਨਦਾਰੀ ਨਾਲ ਮਨੁੱਖਤਾ ਦੀ ਸੇਵਾ ਦਾ ਪੱਲਾ ਫੜਿਆ ਹੈ। ਹੋਰਨਾ ਸਮਾਜ ਸੇਵਾ ਦੇ ਕੰਮਾ ਤੋੰ ਇਲਾਵਾ ਉਹ 30 ਵਾਰ ਖੂਨਦਾਨ ਕਰ ਚੁੱਕਿਆ ਹੈ। ਉਸ ਦਾ ਮੰਨਣਾ ਹੈ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਕਿਉਂਕਿ ਦਾਨ ਵਜੋਂ ਦਿੱਤੇ ਖੂਨ ਨਾਲ ਅਨੇਕਾ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਉਹ ਅਨੇਕਾ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ। ਆਪਣੀ ਸਵਰਗਵਾਸੀ ਮਾਤਾ ਦਰਸ਼ਨਾ ਦੇਵੀ ਦੀ ਯਾਦ ਵਿੱਚ ਹਰ ਸਾਲ ਮੁਫ਼ਤ ਮੈਡੀਕਲ ਕੈਂਪ ਲਗਵਾਉਂਦਾ ਹੈ। ਜਿਸ ਵਿੱਚ ਡਾਕਟਰੀ ਚੈਕ ਅੱਪ, ਦਵਾਈਆ, ਟੈਸਟ ਅਤੇ ਅੱਖਾਂ ਦੇ ਲੈਂਜ ਆਦਿ ਦੀਆ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। ਨਸ਼ਿਆ, ਭਰੂਣ ਹੱਤਿਆ ਅਤੇ ਹੋਰ ਸਮਾਜਿਕ ਬੁਰਾਈਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਕੁਦਰਤੀ ਸਰੋਤਾ ਨੂੰ ਬਚਾਉਣ ਦਾ ਹੋਕਾ ਦਿੰਦਾ ਰਹਿੰਦਾ ਹੈ। ਉਸ ਦਾ ਖੇਡਾ ਨਾਲ ਅਥਾਹ ਪਿਆਰ ਹੈ। ਸੰਜੀਵ ਦੀਆ ਇਹਨਾਂ ਉਪਲੱਬਧੀਆ ਵਿੱਚ ਉਸ ਦੇ ਪਿਤਾ, ਪਤਨੀ, ਭਰਾ ਅਤੇ ਬੇਟੇ ਦਾ  ਅਥਾਹ ਸਹਿਯੋਗ ਮਿਲਦਾ ਹੈ। ਇਹਨਾ ਪ੍ਰਾਪਤੀਆ ਕਰਕੇ ਉਸ ਨੂੰ ਅਨੇਕਾਂ ਸਨਮਾਨ ਮਿਲ ਚੁੱਕੇ ਹਨ। ਇੱਥੋ ਤੱਕ ਸੰਜੀਵ ਬਾਂਸਲ ਨੂੰ ਪੰਜਾਬ ਸਰਕਾਰ ਵੀ ਸਨਮਾਨਿਤ ਕਰ ਚੁੱਕੀ ਹੈ।ਕਾਰੋਬਾਰ ਪੱਖੋ ਭਾਵੇ ਉਹ ਕੀੜੇਮਾਰ ਦਵਾਈਆ ਦੇ ਕਾਰੋਬਾਰੀਆ ਵਿੱਚ ਮੋਹਰੀਆ ਦੀ ਗਿਣਤੀ ਵਿੱਚ ਆਉਂਦਾ ਹੈ। ਉਹ ਆਪਣੀਆ ਕੰਪਨੀਆ ਰਾਹੀ ਕਿਸਾਨਾ ਨੂੰ ਹੋਰ ਵਧੇਰੇ ਮਿਆਰੀ ਸਹੂਲਤਾ ਦੇਣ ਲਈ ਯਤਨਸ਼ੀਲ ਰਹਿੰਦਾ ਹੈ।ਸੰਜੀਵ ਬਾਂਸਲ ਸਮਾਜ ਸੇਵਕ ਦੇ ਨਾਲ ਨਾਲ ਗਿਆਨਵੰਦ ਇਨਸਾਨ ਵੀ ਹੈ। ਜਿਸ ਨੂੰ ਹਰੇਕ ਵਿਸ਼ੇ ਤੇ ਬੋਲਣ ਦੀ ਮੁਹਾਰਤ ਹਾਸਲ ਹੈ। ਸਟੇਜ ਤੇ ਬੋਲਣ ਲੱਗਿਆ ਬਾਂਸਲ ਆਪਣੇ ਮੂੰਹੋ ਨਿਕਲੇ ਸ਼ਬਦਾ ਨਾਲ ਹਰੇਕ ਨੂੰ ਮੋਹ ਕੇ ਰੱਖਣ ਦੀ ਸਮਰੱਥਾ ਰੱਖਦਾ ਹੈ।ਉਹ ਬੋਹੜ ਦੇ ਰੁੱਖ ਵਰਗਾ ਮਿੱਤਰ ਹੈ ਜਿਸ ਦੀ ਦੋਸਤੀ ਦੀ ਛਾਂ ਹੇਠ ਸੈਂਕੜੇ ਲੋਕ ਜਿੰਦਗੀ ਮਾਣ ਰਹੇ ਹਨ। ਮਿੱਤਰਾ ਲਈ ਠੰਢੀ ਛਾਂ ਦੇਣ ਵਾਲਾ ਸ਼ੈਟੀ ਬਣਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਅੱਜ ਸੰਜੀਵ ਬਾਂਸਲ ਦਾ ਜਨਮ ਦਿਨ ਹੈ। ਇਸ ਦਿਨ ਅਸੀਂ ਉਸ ਨੂੰ ਬਹੁਤ ਸਾਰੀਆਂ ਦੁਆਵਾਂ ਦੇਣ ਦੇ ਨਾਲ ਨਾਲ ਉਸ ਦੀ ਚੜੵਦੀ ਕਲਾਂ, ਤੰਦਰੁਸਤੀ, ਖੁਸ਼ਹਾਲੀ ਅਤੇ ਵਪਾਰਕ ਤਰੱਕੀ ਦੀ ਕਾਮਨਾ ਕਰਦੇ ਹਾਂ।–ਆਮੀਨ–
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਾਇਮਰੀ ਸਕੂਲ ਖੇਡਾਂ ਵਿੱਚ ਆਲ ਓਵਰ ਟਰਾਫ਼ੀ ਤੇ ਖਡਿਆਲ ਸਕੂਲ ਦੇ ਬੱਚਿਆਂ ਦਾ ਕਬਜ਼ਾ ।
Next article“ਦੱਸੋ ਕੀ ਗੱਲ ਝੂਠ ਹਮਾਰੀ?”